ਨਵੀਂ ਦਿੱਲੀ: ਭਾਰਤੀ ਕਾਰ ਬਾਜ਼ਾਰ 'ਚ ਕੀਆ ਮੋਟਰਜ਼ ਨੇ ਕਾਰ ਦੀ ਵਿਕਰੀ ਦੇ ਮਾਮਲੇ 'ਚ ਜ਼ਬਰਦਸਤ ਕਮਾਈ ਕੀਤੀ ਹੈ। ਕੰਪਨੀ ਨੇ ਹੁਣ ਤੱਕ ਭਾਰਤ ਵਿੱਚ ਡੇਢ ਲੱਖ ਤੋਂ ਵੱਧ ਵਾਹਨ ਵੇਚੇ ਹਨ। ਕੀਆ ਮੋਟਰਜ਼ ਨੇ ਪਿਛਲੇ ਸਾਲ ਅਗਸਤ ਵਿੱਚ ਭਾਰਤ ਵਿੱਚ ਦਸਤਕ ਦਿੱਤੀ ਸੀ ਜਿਸ ਦੇ ਬਾਅਦ ਕੰਪਨੀ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ। ਕੀਆ ਨੇ ਆਪਣੀ ਪਹਿਲੀ ਕਾਰ Kia Seltos ਭਾਰਤ ਵਿੱਚ ਲਾਂਚ ਕੀਤੀ ਹੈ।

ਪਿਛਲੇ ਮਹੀਨੇ ਦੀ ਜ਼ਬਰਦਸਤ ਵਿਕਰੀ:

ਦੱਸ ਦਈਏ ਕਿ ਕੀਆ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਿਛਲੇ ਮਹੀਨੇ ਸਭ ਤੋਂ ਵੱਧ ਵਿਕਰੀ ਕੀਤੀ। ਕੰਪਨੀ ਨੇ ਪਿਛਲੇ ਮਹੀਨੇ 21,021 ਕਾਰਾਂ ਵੇਚੀਆਂ। ਕੀਆ ਨੇ ਸਿਰਫ 14 ਮਹੀਨਿਆਂ ਵਿੱਚ 1.5 ਲੱਖ ਯੂਨਿਟ ਵੇਚਣ ਦਾ ਅੰਕੜਾ ਪਾਰ ਕਰ ਲਿਆ ਹੈ।

ਕੰਪਨੀ ਨੇ ਇਸ ਸਾਲ Kia Sonet ਨੂੰ ਲਾਂਚ ਕੀਤਾ:

ਕੀਆ ਨੇ ਇਸ ਸਾਲ ਆਪਣੀ ਕਾਰ Kia Sonet ਨੂੰ ਲਾਂਚ ਕੀਤੀ। ਇਸ ਕਾਰ ਨੂੰ ਭਾਰਤੀ ਬਾਜ਼ਾਰ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਭਾਰਤ ਵਿਚ ਕੀਆ ਸੋਨੈੱਟ ਦੀ ਸ਼ੁਰੂਆਤੀ ਕੀਮਤ 6.71 ਲੱਖ ਰੁਪਏ ਹੈ। ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 11.99 ਲੱਖ ਰੁਪਏ ਹੈ। ਕੀਆ ਸੋਨੈੱਟ ਦਾ ਪ੍ਰੋਡਕਸ਼ਨ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਪਲਾਂਟ ਵਿੱਚ ਕੀਤਾ ਗਿਆ ਹੈ। ਇਹ ਕਾਰ iMT ਤੇ ਵਾਇਰਸ ਪ੍ਰੋਟੈਕਸ਼ਨ ਵਰਗੀਆਂ ਹਾਈ ਟੇਕ ਫੀਚਰਸ ਨਾਲ ਪੇਸ਼ ਕੀਤਾ ਗਿਆ ਹੈ।

chakka jam punjab: 12 ਵੱਜਦਿਆਂ ਹੀ ਪੰਜਾਬ 'ਚ ਥਮ ਜਾਏਗੀ ਆਵਾਜਾਈ, ਕਿਸਾਨਾਂ ਨੇ ਸੰਭਾਲੇ ਮੋਰਚੇ

Hyundai Creta ਦੀ ਹੋਈ ਜ਼ਬਰਦਸਤ ਸੇਲ:

ਹੁੰਡਈ ਕ੍ਰੇਟਾ ਇੱਕ ਵਾਰ ਫਿਰ ਆਪਣੇ ਸੈਗਮੇਂਟ 'ਚ ਟਾਪ 'ਤੇ ਆਈ ਹੈ। ਇਹ ਕਾਰ ਆਪਣੇ ਸੈਗਮੇਂਟ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣ ਗਈ ਹੈ। ਐਸਯੂਵੀ ਸੈਗਮੇਂਟ ਵਿੱਚ ਇਸ ਕਾਰ ਨੇ ਪਿਛਲੇ ਮਹੀਨੇ 14 ਹਜ਼ਾਰ ਤੋਂ ਵੱਧ ਯੂਨਿਟ ਵੇਚੇ। ਇਸ ਮਾਮਲੇ ਵਿੱਚ ਇਸ ਕਾਰ ਨੇ ਆਪਣੇ ਸਾਰੇ ਪ੍ਰਤੀਯੋਗੀ ਨੂੰ ਪਿੱਛੇ ਛੱਡ ਦਿੱਤਾ।

ਚੱਕਾ ਜਾਮ ਪੰਜਾਬ : ਇਹ 1947 ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ - ਪੰਧੇਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI