ਨਵੀਂ ਦਿੱਲੀ: ਦਿੱਲੀ 'ਚ ਪ੍ਰਦੂਸ਼ਣ ਕਾਰਨ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਦਾ ਅਸਰ ਵਿਜ਼ੀਬਿਲਿਟੀ 'ਤੇ ਵੀ ਪਿਆ ਹੈ ਤੇ ਕਈ ਇਲਾਕਿਆਂ 'ਚ ਵਿਜੀਬਿਲਿਟੀ ਘੱਟ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ 'ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ। ਹੁਣ ਪੰਜਾਬ ਚ ਵੀ ਧੂੰਏ ਦਾ ਅਸਰ ਦਿਖਾਈ ਦੇਣ ਲੱਗਾ ਹੈ। ਨਤੀਜੇ ਵਜੋਂ ਸਾਰਾ ਧੂੰਏਂ ਕਾਰਨ ਸੰਘਣੀ ਧੁੰਦ ਛਾਈ ਰਹਿੰਦੀ ਹੈ ਤੇ ਇਸ ਦਾ ਅਸਰ ਵਿਜ਼ੀਬਿਲਿਟੀ 'ਤੇ ਵੀ ਪਿਆ ਹੈ।


ਦਿੱਲੀ ਦੀ ਹਵਾ ਗੁਣਵੱਤਾ 'ਚ ਬੁੱਧਾਵਰ ਥੋੜਾ ਜਿਹਾ ਸੁਧਾਰ ਹੋਇਆ ਪਰ ਫਿਰ ਵੀ ਹਵਾ ਦੀ ਗੁਣਵੱਤਾ ਖਰਾਬ ਕੈਟੇਗਰੀ 'ਚ ਹੀ ਹੈ। ਦਿੱਲੀ 'ਚ ਹਵਾ ਦੀ ਗਤੀ ਵਧੀ ਹੈ। ਹਵਾ ਦੀ ਗਤੀ ਕਾਰਨ ਏਅਰ ਕੁਆਲਿਟੀ ਇੰਡੈਕਸ 279 ਦਰਜ ਹੋਇਆ ਜੋ ਖਰਾਬ ਸ਼੍ਰੇਣੀ 'ਚ ਆਉਂਦਾ ਹੈ।


ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ 'ਚ ਹਵਾਵਾਂ ਦੀ ਰਫਤਾਰ ਵਧੀ ਹੈ। ਇਸ ਕਾਰ ਥੋੜਾ ਸੁਧਾਰ ਹੋਇਆ ਹੈ। ਇਸ ਨਾਲ ਏਕਿਊਆਈ ਬਹੁਤ ਖਰਾਬ ਸ਼੍ਰੇਣੀ ਤੋਂ ਖਰਾਬ ਸ਼੍ਰੇਣੀ 'ਚ ਪਹੁੰਚ ਗਿਆ।


AQI ਦਾ ਪੈਮਾਨਾ


ਹਵਾ ਦੀ ਗੁਣਵੱਤਾ ਦਾ ਇੰਡੈਕਸ 0-50 ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ। 51-100 ਸੰਤੋਸ਼ਜਨਕ, 101 ਤੋਂ 200 ਮੱਧਮ, 201–300 ਖ਼ਰਾਬ, 301 ਤੋਂ 400 ਬਹੁਤ ਖ਼ਰਾਬ, 401 ਤੋਂ 500 ਗੰਭੀਰ ਤੇ 500 ਸਭ ਤੋਂ ਵੱਧ ਗੰਭੀਰ ਅਤੇ ਐਮਰਜੈਂਸੀ 'ਚ ਆਉਂਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਲੁਧਿਆਣਾ ਪੱਧਰ ਮੱਧ ਸ਼੍ਰੇਣੀ ਵਿਚ ਆਇਆ ਹੈ।


ਪੰਜਾਬ 'ਚ ਵੀ ਧੂੰਏ ਨੇ ਵਿਛਾਈ ਚਾਦਰ


ਦਿੱਲੀ ਤੋਂ ਇਲਾਵਾ ਪੰਜਾਬ 'ਚ ਵੀ ਧੂੰਏ ਕਾਰਨ ਸੰਘਣੀ ਧੁੰਦ ਦੀ ਚਾਦਰ ਆਸਮਾਨ 'ਚ ਦਿਖਾਈ ਦੇ ਰਹੀ ਹੈ। ਨਤੀਜੇ ਵਜੋਂ ਸਾਹ ਲੈਣ 'ਚ ਦਿੱਕਤ ਤੇ ਅੱਖਾਂ 'ਚ ਜਲਣ ਲੋਕਾਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ। ਬਾਅਦ ਦੁਪਹਿਰ ਹੀ ਇੰਝ ਪ੍ਹਾਰਤੀਤ ਹੁੰਦਾ ਕਿ ਜਿਵੇਂ ਦਿਨ ਛਿਪ ਗਿਆ ਹੋਵੇ। ਹਾਲਾਂਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਮੰਗਲਵਾਰ ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਹੋਈਆਂ। ਪਰ ਅਜੇ ਵੀ ਵੱਡੀ ਗਿਣਤੀ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ