ਨਵੀਂ ਦਿੱਲੀ: ਦੱਖਣੀ ਕੋਰੀਆ ਕਾਰ ਕੰਪਨੀ Kia ਨੇ ਆਪਣੀ ਪਹਿਲੀ ਡੈਡੀਕੇਟਿਡ ਇਲੈਕਟ੍ਰੀਕਲ ਵਹੀਕਲ EV6 ਦਾ ਟੀਜ਼ਰ ਰਿਲੀਜ਼ ਕੀਤਾ ਹੈ। ਈਵੀ6 ਕੰਪਨੀ ਦੇ ਨਵੇਂ ਈਵੀ ਪਲੇਟਫਾਰਮ 'ਤੇ ਬਣਾਈ ਗਈ ਪਹਿਲੀ ਡੈਡੀਕੇਟਿਡ ਬੈਟਰੀ ਇਲੈਕਟ੍ਰੀਕਲ ਵਹੀਕਲ (BEV) ਹੈ। ਇਸ ਤੋਂ ਇਲਾਵਾ EV6 ਕੰਪਨੀ ਦੀ ਅਗਲੀ ਜੈਨਰੇਸ਼ਨ ਦੀ ਬੀਈਵੀ ਤੋਂ ਡੇਵਲਪ ਕੀਤੀ ਗਈ ਹੈ। ਕੀਆ ਦਾ ਕਹਿਣਾ ਹੈ ਕਿ ਈਵੀ6 ਉਸ ਦੇ ਬ੍ਰਾਂਡ ਲੋਗੋ 'Movement that Inspires' ਤੇ ਡਿਜ਼ਾਈਨ ਫਿਲੌਸਫੀ ਦੇ ਮੁਤਾਬਕ ਹੈ। ਕੰਪਨੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਸਾਲ 2021 ਦੀ ਪਹਿਲੀ ਤਿਮਾਹੀ 'ਚ ਇਸ ਦਾ ਵਰਡ ਪ੍ਰੀਮੀਅਰ ਕੀਤਾ ਜਾਵੇਗਾ। ਕੰਪਨੀ ਨੇ ਆਪਣੀ Evs ਦਾ ਨਾਂ ਰੱਖਣ ਲਈ ਵੱਖਰੀ ਸਟੈਟਰਜੀ ਦੀ ਵਰਤੋਂ ਕੀਤੀ ਹੈ ਜਿਸ ਨਾਲ ਗਾਹਕਾਂ ਨੂੰ Kia ਦੀ ਇਲੈਕਟ੍ਰਿਕ ਗੱਡੀਆਂ ਬਾਰੇ ਜਾਣਕਾਰੀ ਮਿਲ ਸਕੇ ਕਿ ਕਿਹੜੀ ਗੱਡੀ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਹੈ। ਕੰਪਨੀ ਦੀਆਂ ਸਾਰੀਆਂ ਨਵੀਂ ਡੇਡੀਕੇਟਿਡ BEV ਦਾ ਨਾਂ EV ਤੋਂ ਸ਼ੁਰੂ ਹੋਏਗਾ। ਇਸ ਨਾਲ ਗਾਹਕਾਂ ਦੇ ਨਾਂ ਤੋਂ ਇਹ ਪਤਾ ਲੱਗ ਸਕੇਦਾ ਕਿ ਕਾਰ ਪੂਰੀ ਤਰ੍ਹਾਂ ਇਲੈਕਟ੍ਰਿਕ ਹੈ। ਇਸ ਤੋਂ ਇਲਾਵਾ ਗੱਡੀਆਂ ਦਾ ਨਾਂ 'ਚ EV ਤੋਂ ਬਾਅਦ ਲਾਈਨ ਅੱਪ 'ਚ ਕਾਰ ਦੀ ਪੋਜੀਸ਼ਨ ਮੁਤਾਬਕ ਨੰਬਰ ਲਿਖਿਆ ਜਾਵੇਗਾ ਜਿਵੇਂ EV6 ਦਾ ਮਤਲਬ ਹੈ ਕਿ ਇਹ ਪੂਰੀ ਤਰ੍ਹਾਂ ਇਲੈਟ੍ਰਿਕ ਗੱਡੀ ਕੰਪਨੀ ਦੀ 6ਵੀਂ ਕਾਰ ਹੈ।
ਇਹ ਵੀ ਪੜ੍ਹੋ: Haryana Government: ਹਰਿਆਣਾ ਸਰਕਾਰ ਡਿੱਗਣ ਦਾ ਖਤਰਾ! ਬੀਜੇਪੀ ਤੇ ਜੇਜੇਪੀ ਵੱਲੋਂ ਵ੍ਹਿਪ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904
Car loan Information:
Calculate Car Loan EMI