ਨਵੀਂ ਦਿੱਲੀ: ਕਾਰ ਖ਼ਰੀਦਣਾ ਹਰੇਕ ਦਾ ਸੁਫ਼ਨਾ ਹੁੰਦਾ ਹੈ ਪਰ ਕਾਰ ਖ਼ਰੀਦਣ ਲਈ ਲੱਖਾਂ ਦਾ ਬਜਟ ਚਾਹੀਦਾ ਹੈ। ਜੇ ਤੁਹਾਡਾ ਬਜਟ ਕੁਝ ਘੱਟ ਹੈ, ਤਾਂ ਤੁਸੀਂ ਇਨ੍ਹਾਂ ਕਾਰਾਂ ਬਾਰੇ ਵਿਚਾਰ ਕਰੋ ਕਿਉਂਕਿ ਇਹ ਤੁਹਾਡੀ ਜੇਬ ਲਈ ਵੀ ‘ਫ਼ਿੱਟ’ ਰਹਿਣਗੀਆਂ ਤੇ ਸੜਕ ਉੱਤੇ ਤਾਂ ਇਹ ਜ਼ਬਰਦਸਤ ‘ਹਿੱਟ’ ਹਨ ਹੀ।



 

Maruti Wagon R: ਭਾਰਤ ’ਚ ਮਾਰੂਤੀ ਕਾਰ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ। ਮਾਰੂਤੀ ਦੀ ਹੈਚਬੈਕ ਕਾਰ ਵੈਗਨਆਰ ਵੀ ਲੋਕਾਂ ਦੀਆਂ ਮਨਪਸੰਦ ਕਾਰਾਂ ਵਿੱਚੋਂ ਇੱਕ ਹੈ। ਇਸ ਵਿੱਚ 1.2 ਲਿਟਰ ਦਾ ਇੰਜਣ ਜੋ 83Ps ਦੀ ਪਾਵਰ ਤੇ 113Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 4.66 ਲੱਖ ਰੁਪਏ ਹੈ।

 

Tata Tiyago: ਟਾਟਾ ਮੋਟਰਜ਼ ਦੀ ਇਸ ਕਾਰ ਵਿੱਚ BS6 ਇੰਜਣ ਹੈ ਤੇ ਇਸ ਦੇ ਛੇ ਵੇਰੀਐਂਟ ਹਨ। ਇਸ ਪੈਟਰੋਲ ਕਾਰ ਦਾ ਇੰਜਣ 1.2 ਲਿਟਰ ਦਾ ਹੈ, ਜੋ 86Ps ਦੀ ਪਾਵਰ ਤੇ 113Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਕਾਰ ਦੀ ਮਾਈਲੇਜ਼ 23 ਕਿਲੋਮੀਟਰ ਪ੍ਰਤੀ ਲਿਟਰ ਹੈ ਤੇ ਇਸ ਦੀ ਸ਼ੁਰੂਟਾਤੀ ਕੀਮਤ 4.60 ਲੱਖ ਰੁਪਏ ਹੈ।

 

Renault KWID: ਇਸ ਕਾਰ ਦੀ ਕੀਮਤ 2.92 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਕਾਰ ਵਿੱਚ 1.0 ਲਿਟਰ ਦਾ BS6 ਇੰਜਣ ਹੈ, ਜੋ 68Ps ਦੀ ਪਾਵਰ ਤੇ 91Nm ਦਾ ਟੌਰਕ ਦੇਣ ਦੇ ਸਮਰੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਕਵਿੱਡ 25.1 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।

 

Renault Kiger: ਇਹ ਸਭ ਤੋਂ ਸਸਤੀਆਂ ਸਬ ਕੰਪੈਕਟ SUV ਕਾਰਾਂ ਵਿੱਚ ਸ਼ਾਮਲ ਹੈ। ਤੁਹਾਨੂੰ 5 ਲੱਖ ਰੁਪਏ ’ਚ ਸ਼ਾਨਦਾਰ ਤੇ ਹਾਈ ਟੈੱਕ ਫ਼ੀਚਰਜ਼ ਇਸ ਕਾਰ ਵਿੰਚ ਮਿਲਣਗੇ। ਇਸ ਕਾਰ ਵਿੱਚ ਦੋ ਇੰਜਣ ਆਪਸ਼ਨ ਹਨ; ਜਿਨ੍ਹਾਂ ਵਿੱਚ BS6 ਸਟੈਂਡਰਡ ਵਾਲਾ 1.0 ਲਿਟਰ ਦਾ ਪੈਟਰੋਲ ਇੰਜਣ ਤੁਹਾਨੂੰ ਮਿਲੇਗਾ, ਜੋ 71bhp ਦੀ ਪਾਵਰ ਤੇ 96Nm ਦਾ ਟੌਰਕ ਜੈਨਰੇਟ ਕਰਦਾ ਹੈ। ਦੂਜਾ 1.0 ਲਿਟਰ ਦਾ ਟਰਬੋ ਚਾਰਜਡ ਪੈਟਰੋਲ ਇੰਜਣ ਹੈ, ਜੋ 99bhp ਦੀ ਪਾਵਰ ਅਤੇ 160Nm ਦਾ ਟੌਰਕ ਜੈਨਰੇਟ ਕਰਦਾ ਹੈ। ਇਸ ਵਿੱਚ ਇੰਜਣ 5 ਸਪੀਡ ਮੈਨੂਅਲ, ਆਟੋਮੈਟਿਕ ਤੇ CTV ਗੀਅਰ ਬਾਕਸ ਦਿੱਤਾ ਗਿਆ ਹੈ।

 

Maruti Alto 800: ਮਾਰੂਤੀ ਸਭ ਤੋਂ ਪੁਰਾਣੀਆਂ ਤੇ ਹਰਮਨਪਿਆਰੀਆਂ ਪਰਿਵਾਰਕ ਕਾਰਾਂ ਵਿੱਚੋਂ ਇੱਕ ਹੈ। ਇਸ ਵਰ੍ਹੇ ਆਲਟੋ ਦਾ ਨਵਾਂ ਵਰਜ਼ਨ ਲਾਂਚ ਹੋਣਾ ਹੈ। ਇਹ 5 ਸੀਟਰ ਹੈਚਬੈਕ ਕਾਰ ਹੈ, ਜੋ 2.99 ਲੱਖ ਰੁਪਏ ਦੇ ਬਜਟ ਤੋਂ ਸ਼ੁਰੂ ਹੋ ਜਾਂਦਾ ਹੈ। ਆਲਟੋ ’ਚ 0.8 ਲਿਟਰ ਦਾ BS6 ਇੰਜਣ ਦਿੱਤਾ ਗਿਆ ਹੈ, ਜੋ 48Ps ਦੀ ਪਾਵਰ ਅਤੇ 69Nm ਦਾ ਟੌਰਕ ਦੇਣ ਦੇ ਸਮਰੱਥ ਹੈ। ਆਲਟੋ ਦੀ ਮਾਈਲੇਜ ਲਗਪਗ 22.5 ਕਿਲੋਮੀਟਰ ਪ੍ਰਤੀ ਲਿਟਰ ਹੈ।


Car loan Information:

Calculate Car Loan EMI