Arjun Novo 605 DI-i : ਭਾਰਤ ਦੀ ਪ੍ਰਮੁੱਖ ਟਰੈਕਟਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਮਹਿੰਦਰਾ ਅਰਜੁਨ ਨੋਵੋ 605 DI-i ਟਰੈਕਟਰ ਮਾਰਕੀਟ ਵਿੱਚ ਉਤਾਰਿਆ ਹੈ। ਇਸ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲਾ 66-ਲੀਟਰ ਫਿਊਲ ਟੈਂਕ ਦਿੱਤਾ ਗਿਆ ਹੈ। ਇਹ ਕਿਸਾਨਾਂ ਦੇ ਕੰਮ ਨੂੰ ਹੋਰ ਵੀ ਸੁਖਾਲਾ ਬਣਾ ਦੇਵੇਗਾ। ਆਓ ਜਾਣਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ।

ਇਸ ਟਰੈਕਟਰ ਦੀ ਵੱਧ ਤੋਂ ਵੱਧ ਰਿਵਰਸ ਸਪੀਡ 17.72 ਕਿਲੋਮੀਟਰ ਪ੍ਰਤੀ ਘੰਟੇ ਹੈ ਤੇ ਅੱਗੇ ਦੀ ਸਪੀਡ 33.23 ਕਿਲੋਮੀਟਰ ਪ੍ਰਤੀ ਘੰਟੇ  ਹੈ।

ਇਸ ਵਿੱਚ 15 ਫਾਰਵਰਡ ਤੇ 3 ਰਿਵਰਸ ਗੇਅਰ ਹਨ।

ਇਸ ਵਿੱਚ ਆਰਾਮਦਾਇਕ ਸੀਟ ਵੀ ਦਿੱਤੀ ਗਈ ਹੈ।

ਇਸ ਵਿੱਚ ਇੱਕ ਡਾਇਆਫ੍ਰਾਮ ਕਿਸਮ ਦਾ ਕਲੱਚ ਹੈ।

ਟਰੈਕਟਰ ਵਿੱਚ ਪਾਵਰ ਸਟੀਅਰਿੰਗ, ਆਇਲ ਇਮਰਸਡ ਬ੍ਰੇਕ, ਕੂਲਿੰਗ ਸਿਸਟਮ ਆਦਿ ਹਨ।

 ਇਹ ਮਾਈਲੇਜ ਵੀ ਚੰਗਾ ਦਿੰਦਾ ਹੈ।

ਇਸ ਦੇ ਅਗਲੇ ਟਾਇਰ ਦਾ ਵਿਆਸ 7.50 x 16 ਇੰਚ ਹੈ, ਜਦੋਂ ਕਿ ਪਿਛਲੇ ਟਾਇਰ ਦਾ ਵਿਆਸ 16.9 x 28 ਇੰਚ ਹੈ।

ਇਸ ਵਿੱਚ 2145 mm ਦਾ ਵ੍ਹੀਲਬੇਸ ਵੀ ਦਿੱਤਾ ਗਿਆ ਹੈ।

ਇਸ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ 2200 ਕਿਲੋਗ੍ਰਾਮ ਹੈ, ਜੋ ਕਿ ਖੇਤੀਬਾੜੀ ਉਪਕਰਣਾਂ ਲਈ ਕਾਫੀ ਹੈ।

ਟਰੈਕਟਰ ਦੇ ਨਾਲ ਹੋਰ ਸਮਾਨ ਜਿਵੇਂ ਕਿ ਬਲਾਸਟ ਵੇਟ, ਹਿਚ, ਟੂਲਬਾਕਸ ਆਦਿ ਦਿੱਤੇ ਗਏ ਹਨ।

ਕੀਮਤ
ਇਹ 8.60 ਲੱਖ ਰੁਪਏ ਤੋਂ 8.80 ਲੱਖ ਰੁਪਏ ਦੀ ਕੀਮਤ ਰੇਂਜ ਵਿੱਚ ਉਪਲਬਧ ਹੈ।


 


[1:30 pm, 20/05/2022] Shanker Badra: ਇਹ ਵੀ ਪੜ੍ਹੋ :
[1:30 pm, 20/05/2022] Shanker Badra: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI