ਨਵੀਂ ਦਿੱਲੀ: ਮਹਿੰਦਰਾ (mahindra) ਨੇ ਆਪਣੀ ਸਭ ਤੋਂ ਛੋਟੀ ਐਸਯੂਵੀ KUV100 NXT ਦਾ ਬੀਐਸ 6 ਵਰਜ਼ਨ ਲਾਂਚ ਕੀਤਾ ਹੈ। ਇਸ ਦੇ K2+  ਬੇਸ ਵੇਰੀਐਂਟ ਦੀ ਮੁੰਬਈ ਦੀ ਐਕਸ-ਸ਼ੋਅਰੂਮ ਕੀਮਤ 5.5 ਲੱਖ ਰੁਪਏ ਹੈ, ਜਦੋਂਕਿ ਇਸ ਦੇ ਟਾਪ ਵੇਰੀਐਂਟ K8+ ਦੀ ਕੀਮਤ 7.11 ਲੱਖ ਰੁਪਏ ਹੋਵੇਗੀ। BS6 KUV100 ਸਿਰਫ ਪੈਟਰੋਲ ਇੰਜਣਾਂ ‘ਚ ਉਪਲਬਧ ਹੈ। ਇਸ ਦੇ ਮਿਡ ਵੇਰੀਐਂਟ K4+ ਦੀ ਕੀਮਤ 5.96 ਲੱਖ ਰੁਪਏ ਹੈ ਤੇ K6+ ਦੀ ਕੀਮਤ 6.78 ਲੱਖ ਰੁਪਏ ਹੈ।


ਮਿਲੇਗਾ 7.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ: ਇਸ ‘ਚ 1.2 ਲੀਟਰ ਦੀ ਐਮਫਾਲਕਨ (mFalcon) ਮੋਟਰ ਮਿਲੇਗੀ, ਜੋ 83 ਪੀਐਸ ਦੀ ਪਾਵਰ ਤੇ 115 ਐਨਐਮ ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ‘ਚ ਸਿਰਫ 5 ਸਪੀਡ ਗੀਅਰਬਾਕਸ ਆਪਸ਼ਨ ਮਿਲੇਗਾ। ਸਾਰੇ ਵੇਰੀਅੰਟ ‘ਚ 5 ਜਾਂ 6 ਸੀਟਰ ਆਪਸ਼ਨ ਦੇ ਨਾਲ ਉਪਲਬਧ ਹੈ। ਇਸ ‘ਚ ਕੁਲ ਚਾਰ ਵੇਰੀਅੰਟ ਹੋਣਗੇ।

ਮਿਡ ਵੇਰੀਐਂਟ K4+ ਦੀ ਕੀਮਤ 5.96 ਲੱਖ ਰੁਪਏ ਤੇ K6+ ਦੀ ਕੀਮਤ 6.78 ਲੱਖ ਰੁਪਏ: ਐਸਯੂਵੀ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ‘ਚ ਨੈਵੀਗੇਸ਼ਨ ਦੇ ਨਾਲ 7.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਇਨ-ਕੀ ਰਿਮੋਟ ਓਪਨਿੰਗ ਟੇਲਗੇਟ ਨਾਲ ਰਿਮੋਟ ਕੀਲੈਸ ਐਂਟਰੀ, ਡਰਾਈਵਰ ਸੀਟ ਦੀ ਹਾਈਟ ਐਡਜਸਟਰ, ਡਿਊਲ ਟੋਨ ਇੰਟੀਰਿਅਰ ਵਰਗੇ ਫੀਚਰਸ ਮਿਲਣਗੇ। ਹਾਲਾਂਕਿ, ਵਾਹਨ ਦੀ ਦਿੱਖ ‘ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ।

Car loan Information:

Calculate Car Loan EMI