Maruti Grand Vitara vs Maruti Dzire Mileage: ਜਾਪਾਨੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦਾ ਭਾਰਤੀ ਬਾਜ਼ਾਰ 'ਚ ਬਹੁਤ ਦਬਦਬਾ ਹੈ। ਕੰਪਨੀ ਦੀਆਂ ਕਾਰਾਂ ਚੰਗੀ ਮਾਈਲੇਜ ਕਾਰਨ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਭਾਰਤੀ ਬਾਜ਼ਾਰ 'ਚ ਇਨ੍ਹਾਂ ਕਾਰਾਂ ਦੀ ਮੰਗ ਜ਼ਿਆਦਾ ਹੈ। ਹਾਲਾਂਕਿ ਮਾਰੂਤੀ ਸੁਜ਼ੂਕੀ ਦੀਆਂ ਸਾਰੀਆਂ ਕਾਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗ੍ਰੈਂਡ ਵਿਟਾਰਾ ਅਤੇ ਮਾਰੂਤੀ ਡਿਜ਼ਾਇਰ ਵਿਚਕਾਰ ਕਿਹੜੀ ਕਾਰ ਜ਼ਿਆਦਾ ਮਾਈਲੇਜ ਦਿੰਦੀ ਹੈ।
ਜੇਕਰ Grand Vitara ਅਤੇ ਮਾਰੂਤੀ ਡਿਜ਼ਾਇਰ ਦੀ ਮਾਈਲੇਜ ਦੀ ਤੁਲਨਾ ਕੀਤੀ ਜਾਵੇ ਤਾਂ ਇਸ ਰੇਸ 'ਚ ਗ੍ਰੈਂਡ ਵਿਟਾਰਾ ਦੀ ਜਿੱਤ ਹੋਵੇਗੀ। ਕੰਪਨੀ ਦੀ ਸਭ ਤੋਂ ਵੱਧ ਮਾਈਲੇਜ ਵਾਲੀ ਕਾਰ ਗ੍ਰੈਂਡ ਵਿਟਾਰਾ ਹੈ। ਇਸ ਕਾਰ 'ਚ 1462 cc ਪੈਟਰੋਲ ਇੰਜਣ ਹੈ, ਜਿਸ ਨਾਲ 6,000 rpm 'ਤੇ 75.8 kW ਦੀ ਪਾਵਰ ਮਿਲਦੀ ਹੈ ਅਤੇ 4,400 rpm 'ਤੇ 136.8 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਕਾਰ ਦੇ ਇੰਜਣ ਦੇ ਨਾਲ 5-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਮਿਲਦਾ ਹੈ।
Grand Vitara 'ਚ ਮਿਲਦਾ ਇੰਨਾ ਮਾਈਲੇਜਮਾਰੂਤੀ ਗ੍ਰੈਂਡ ਵਿਟਾਰਾ ਦਾ ਹਾਈਬ੍ਰਿਡ ਮਾਡਲ ਲਿਥੀਅਮ ਆਇਨ ਬੈਟਰੀ ਨਾਲ ਲੈਸ ਹੈ, ਜਿਸ ਵਿੱਚ 3,995 rpm 'ਤੇ 59 kW ਦੀ ਪਾਵਰ ਅਤੇ 0 ਤੋਂ 3,995 rpm ਤੱਕ 141 Nm ਦਾ ਟਾਰਕ ਮਿਲਦਾ ਹੈ। ਗ੍ਰੈਂਡ ਵਿਟਾਰਾ ਦੇ ਪੈਟਰੋਲ ਵੇਰੀਐਂਟ ਦੀ 27.91 kmpl ਦੀ ਮਾਈਲੇਜ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜੇਕਰ ਅਸੀਂ ਮੈਨੂਅਲ CNG ਵੇਰੀਐਂਟ ਦੀ ਮਾਈਲੇਜ 'ਤੇ ਨਜ਼ਰ ਮਾਰੀਏ ਤਾਂ ਇਹ 26.6 km/kg ਹੈ। ਕਾਰ ਦੀ ਐਕਸ-ਸ਼ੋਅਰੂਮ ਕੀਮਤ 10.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 20.9 ਲੱਖ ਰੁਪਏ ਤੱਕ ਜਾਂਦੀ ਹੈ।
ਨਵੀਂ ਮਾਰੂਤੀ ਡਿਜ਼ਾਇਰ ਦੀ ਇੰਨੀ ਮਾਈਲੇਜਕੰਪਨੀ ਨੇ ਪਿਛਲੇ ਸਾਲ ਹੀ ਨਵੀਂ ਮਾਰੂਤੀ ਡਿਜ਼ਾਇਰ ਨੂੰ ਲਾਂਚ ਕੀਤਾ ਸੀ। ਇਸ 'ਚ ਤੁਹਾਨੂੰ 1.2-ਲੀਟਰ Z ਸੀਰੀਜ਼ ਦਾ ਪੈਟਰੋਲ ਇੰਜਣ ਮਿਲਦਾ ਹੈ। ਇਸ ਇੰਜਣ ਨਾਲ ਇਹ ਕਾਰ 25.71 kmpl ਦੀ ਮਾਈਲੇਜ ਦੇਣ ਦਾ ਦਾਅਵਾ ਕਰਦੀ ਹੈ। ਹਾਲਾਂਕਿ, CNG ਵੇਰੀਐਂਟ 'ਚ ਮਾਰੂਤੀ ਡਿਜ਼ਾਇਰ ਦੀ ਜ਼ਿਆਦਾ ਮਾਈਲੇਜ ਹੈ। Dezire ਦਾ CNG ਵੇਰੀਐਂਟ 33.73 km/kg ਦੀ ਮਾਈਲੇਜ ਦਿੰਦਾ ਹੈ। ਨਵੀਂ Dezire ਦੀ ਐਕਸ-ਸ਼ੋਰੂਮ ਕੀਮਤ 6.79 ਲੱਖ ਰੁਪਏ ਤੋਂ 10.14 ਲੱਖ ਰੁਪਏ ਦੇ ਵਿਚਕਾਰ ਹੈ।
Car loan Information:
Calculate Car Loan EMI