ਨਵੀਂ ਦਿੱਲੀ: ਭਾਰਤ ਦਾ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਆਟੋ ਬਾਜ਼ਾਰ ’ਚ ਇੱਕ ਹੋਰ ਕਾਰ ਉਤਾਰਨ ਦੀ ਯੋਜਨਾ ਉਲੀਕ ਰਹੀ ਹੈ। ਦਰਅਸਲ ਯੋਜਨਾ 2023 ਤੱਕ ਪੰਜ ਨਵੀਆਂ ਐਸਯੂਵੀ ਕਾਰਾਂ ਲਾਂਚ ਕਰਨ ਦੀ ਹੈ। ਇਨ੍ਹਾਂ ਵਿੱਚੋਂ ਇੱਕ ਐਮਪੀਵੀ ਤੇ ਚਾਰ ਨਵੀਂਆਂ ਐੱਸਯੂਵੀ ਹੋਣਗੀਆਂ, ਜੋ ਵੱਖੋ-ਵੱਖਰੇ ਸੈਗਮੈਂਟ ’ਚ ਹੋਣਗੀਆਂ।


ਪ੍ਰਾਪਤ ਵੇਰਵਿਆਂ ਮੁਤਾਬਕ ਨਵੀਂ SUV ਬਲੇਨੋ ਹੈਚਬੈਕ ਦੇ ਮੁਕਾਬਲੇ ਵਧੇਰੇ ਕ੍ਰਾਸਓਵਰ ਹੈਚਬੈਕ ਹੋਵੇਗੀ ਤੇ ਇਸ ਨੂੰ ਅੰਦਰੂਨੀ ਤੌਰ ਉੱਤੇ ਬਲੇਨੋ ਦੀ ‘ਸਿਸਟਰ ਕਾਰ’ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ।

ਬੇਸ਼ਕ ਅਗਲੀ ਕਾਰ ਦੀ ਕੀਮਤ ਕੁਝ ਵੱਧ ਹੋਵੇਗੀ ਪਰ ਆਸ ਹੈ ਕਿ ਇਸ ਨੂੰ ਵਿਟਾਰਾ ਬ੍ਰੈਜ਼ਾ ਵਾਂਗ ਤੇ ਬਲੇਨੋ ਦੇ ਉਲਟ ਏਰੀਨਾ ਡੀਲਰਸ਼ਿਪ ਰਾਹੀਂ ਵੇਚਿਆ ਜਾਵੇਗਾ। ਕੰਪਨੀ ਦੀ ਲਾਈਨਅੱਪ ਵਿੱਚ ਇੱਕ ਨਵੀਂ ਐੱਸਯੂਵੀ ਤੋਂ ਇਲਾਵਾ ਵੱਧ ਖ਼ਰੀਦਦਾਰਾਂ ਨੂੰ ਵਾਪਸ ਲਿਆਉਣ ’ਚ ਮਦਦ ਕਰੇਗੀ, ਜੋ ਹੁਣ ਦੂਜੇ ਵਿਕਲਪਾਂ ਵੱਲ ਵੇਖ ਰਹੇ ਹਨ।

ਹਾਲੇ ਮਾਰੂਤੀ ਵਿਟਾਰਾ ਬ੍ਰੈਜ਼ਾ ਦੀ ਕੀਮਤ 7.34 ਲੱਖ ਰੁਪਏ ਤੋਂ ਲੈ ਕੇ 11.40 ਲੱਖ ਰੁਪਏ ਤੱਕ ਹੈ। ਹੰਡੂਈ, ਕੀਆ ਸੋਨੇਟ, ਟਾਟਾ ਨੈਕਸਨ ਤੇ ਪਿੱਛੇ ਜਿਹੇ ਲਾਂਚ ਨਿਸਾਨ ਮੈਗਨਾਈਟ ਜਿਹੇ ਵਿਰੋਧੀਆਂ ਨੇ ਵੀ ਇਸ ਨੂੰ ਕਾਫ਼ੀ ਘੱਟ ਫ਼ਰਕ ਨਾਲ ਘਟਾਇਆ ਹੈ। ਇਸ ਨੂੰ ਠੀਕ ਕਰਨ ਲਈ ਮਾਰੂਤੀ ਸੁਜ਼ੂਕੀ ਨੇ ਵਿਟਾਰਾ ਬ੍ਰੈਜ਼ਾ ਦੀਆਂ ਕੀਮਤਾਂ ਘੱਟ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੀ ਥਾਂ ਬ੍ਰਾਂਡ ਨੂੰ ਪੂਰੀ ਤਰ੍ਹਾਂ ਨਵੀਂ ਪੇਸ਼ਕਸ਼ ਨਾਲ ਨਵੇਂ ਖ਼ਰੀਦਦਾਰਾਂ ਦੇ ਹਿਸਾਬ ਨਾਲ ਬਣਾਇਆ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI