ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ 22ਵੇਂ ਦਿਨ 'ਚ ਦਾਖਲ ਹੋ ਗਿਆ ਹੈ ਤੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਦਿੱਲੀ ਦੀਆਂ ਹੱਦਾਂ 'ਤੇ ਡੇਰਾ ਲਾ ਕੇ ਬੈਠੇ ਹਨ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ 22ਵੇਂ ਦਿਨ ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਮਾਰਗਾਂ 'ਤੇ ਟ੍ਰੈਫਿਕ ਜਾਮ ਹੈ। ਸਿੰਘੂ, ਟਿੱਕਰੀ ਤੇ ਗਾਜੀਪੁਰ ਸਰਹੱਦੀ ਬਿੰਦੂਆਂ 'ਤੇ ਧਰਨੇ ਲਾਉਣ ਵਾਲੇ ਕਿਸਾਨਾਂ ਨੇ ਦਿੱਲੀ ਦੇ ਕਈ ਰਸਤੇ ਬੰਦ ਕੀਤੇ ਹਨ।


ਉਧਰ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਦੀ ਗੱਲਬਾਤ ਸਪੱਸ਼ਟ ਤੌਰ 'ਤੇ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਰਹੀ। ਇਸ ਲਈ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਇੱਕ ਕਮੇਟੀ ਬਣਾਈ ਜਾਵੇਗੀ ਪਰ ਕਿਸਾਨ ਲੀਡਰਾਂ ਨੇ ਇਸ ਨੂੰ ਕੋਈ ਹੱਲ ਨਾ ਹੋਣ ਵਜੋਂ ਖਾਰਜ ਕਰ ਦਿੱਤਾ।

ਖੇਤੀ ਕਾਨੂੰਨਾਂ ਬਾਰੇ ਨਵਜੋਤ ਸਿੱਧੂ ਵੱਲੋਂ ਅਹਿਮ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਵੱਡਾ ਦਾਅਵਾ

ਹਾਸਲ ਜਾਣਕਾਰੀ ਮੁਤਾਬਕ ਸਿਟੀ ਪੁਲਿਸ ਦੇ ਅਨੁਸਾਰ ਸਿੰਘੂ, ਅਚੰਡੀ, ਪਿਆਉ ਮਨਿਆਰੀ, ਸਭੋਲੀ ਤੇ ਮੰਗੇਸ਼ ਬਾਰਡਰ ਬੰਦ ਹਨ। ਉਨ੍ਹਾਂ ਨੇ ਯਾਤਰੀਆਂ ਨੂੰ ਲਾਮਪੁਰ, ਸਫਿਆਬਾਦ ਤੇ ਸਿੰਘੂ ਸਕੂਲ ਟੋਲ ਟੈਕਸ ਸਰਹੱਦਾਂ ਰਾਹੀਂ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਮੁਕਰਬਾ ਤੇ ਜੀਟੀਕੇ ਰੋਡ ਤੋਂ ਟ੍ਰੈਫਿਕ ਹਟਾ ਦਿੱਤਾ ਗਿਆ ਹੈ।

Farmers Protest: ਜੰਗੀ ਯੋਧਿਆਂ ਵਾਂਗ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨ, ਸਰਕਾਰ ਦੀ ਨੀਤੀ 'ਤੇ ਭਾਰੀ ਪੈ ਰਹੀ ਕਿਸਾਨਾਂ ਦੀ ਰਣਨੀਤੀ

ਪੁਲਿਸ ਨੇ ਕਿਹਾ ਕਿ ਆਊਟਰ ਰਿੰਗ ਰੋਡ, ਜੀਟੀਕੇ ਰੋਡ ਤੇ ਐਨਐਚ-44 ਵੱਲ ਜਾਣ ਤੋਂ ਬਚਣਾ ਚਾਹੀਦਾ ਹੈ। ਪੁਲਿਸ ਨੇ ਦੱਸਿਆ ਕਿ ਜੋ ਲੋਕ ਯਾਤਰਾ ਕਰ ਰਹੇ ਹਨ ਉਹ ਝਾਰੌਦਾ (ਸਿਰਫ ਇੱਕੋ ਵਾਹਨ ਵਾਲਾ ਰਸਤਾ), ਦੌਰਾਲਾ, ਕਪਾਸ਼ੇਰਾ, ਬਡੂਸਰਾਏ, ਰਾਜੋਕਰੀ ਐਨਐਚ-8 ਤੇ ਦੁਨਦਹਿਰਾ ਬਾਰਡਰ ਦਾ ਰਸਤਾ ਆਪਣਾ ਸਕਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ