Car loan Information:
Calculate Car Loan EMIਜਲਦ ਆ ਰਹੀ ਮਾਰੂਤੀ ਦੀ ਨਵੀਂ ਕਾਰ ਐਸ-ਪ੍ਰੈਸੋ, ਜਾਣੋ ਕੀ ਕੁਝ ਹੋਏਗਾ ਖਾਸ
ਏਬੀਪੀ ਸਾਂਝਾ | 26 Sep 2019 11:58 AM (IST)
ਮਾਰੂਤੀ ਦੀ ਨਵੀਂ ਐਂਟਰੀ ਲੇਵਲ ਕਾਰ ਐਸ-ਪ੍ਰੈਸੋ ਨੂੰ 30 ਸਤੰਬਰ, 2019 ਨੂੰ ਭਾਰਤ ‘ਚ ਲੌਂਚ ਕੀਤਾ ਜਾਣਾ ਹੈ। ਇਹ ਕਾਰ ਰੈਨੋ ਕਵਿਡ ਤੇ ਡੈਟਸਨ ਰੇਡੀ-ਗੋ ਨੂੰ ਟੱਕਰ ਦੇਵੇਗੀ। ਅਸੀਂ ਸਪੈਸੀਫਿਕੇਸ਼ਨ ਪੱਖੋਂ ਦੋਵਾਂ ਕਾਰਾ ਦੀ ਆਪਸ ‘ਚ ਤੁਲਨਾ ਕੀਤੀ ਹੈ।
ਨਵੀਂ ਦਿੱਲੀ: ਮਾਰੂਤੀ ਦੀ ਨਵੀਂ ਐਂਟਰੀ ਲੇਵਲ ਕਾਰ ਐਸ-ਪ੍ਰੈਸੋ ਨੂੰ 30 ਸਤੰਬਰ, 2019 ਨੂੰ ਭਾਰਤ ‘ਚ ਲੌਂਚ ਕੀਤਾ ਜਾਣਾ ਹੈ। ਇਹ ਕਾਰ ਰੈਨੋ ਕਵਿਡ ਤੇ ਡੈਟਸਨ ਰੇਡੀ-ਗੋ ਨੂੰ ਟੱਕਰ ਦੇਵੇਗੀ। ਅਸੀਂ ਸਪੈਸੀਫਿਕੇਸ਼ਨ ਪੱਖੋਂ ਦੋਵਾਂ ਕਾਰਾ ਦੀ ਆਪਸ ‘ਚ ਤੁਲਨਾ ਕੀਤੀ ਹੈ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀ ਕਾਰ ਜ਼ਿਆਦਾ ਬਿਹਤਰ ਹੈ। ਸਾਈਜ਼: ਅੰਕੜਿਆਂ ਮੁਤਾਬਕ ਰੈਨੋ ਕਵਿਡ ਸੈਗਮੈਂਟ ‘ਚ ਸਭ ਤੋਂ ਲੰਬੀ ਤੇ ਸਭ ਤੋਂ ਚੌੜੀ ਕਾਰ ਹੈ। ਵਹੀਲਬੇਸ ਦੇ ਮਾਮਲ ‘ਚ ਵੀ ਰੈਨੋ ਕਵਿਡ ਅੱਗੇ ਹੈ। ਉਚਾਈ ਦੇ ਮਾਮਲੇ ‘ਚ ਮਾਰੂਤੀ ਐਸ-ਪ੍ਰੈਸੋ ਨੇ ਬਾਜ਼ੀ ਮਾਰੀ ਹੈ। ਇੰਜ਼ਨ ਤੇ ਪ੍ਰਫਾਰਮੈਂਸ: ਜੇ ਇਨ੍ਹਾਂ ਕਾਰਾਂ ਦੀ ਪ੍ਰਫਾਰਮੈਂਸ ਤੇ ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਰੈਨੋ ਤੇ ਡੈਟਸਨ ਗੋ-ਦੋ ਪੈਟਰੋਲ ਇੰਜ਼ਨ ‘ਚ ਉਪਲੱਬਧ ਹੈ ਜਦਕਿ ਮਾਰੂਤੀ ਐਸ-ਪ੍ਰੈਸੋ ‘ਚ ਸਿਰਫ ਇੱਕ ਪੈਟਰੋਲ ਇੰਜ਼ਨ ਮਿਲੇਗਾ। ਤਿੰਨਾਂ ਕਾਰਾਂ ‘ਚ 1.0 ਲੀਟਰ ਪੈਟਰੋਲ ਇੰਜ਼ਨ ਦਿੱਤਾ ਗਿਆ ਹੈ। ਇਨ੍ਹਾਂ ਦਾ ਟਾਰਕ ਆਉਟਪੁੱਟ ਕਰੀਬ ਬਰਾਬਰ ਹੀ ਹੈ। ਇੰਜ਼ਨ ਦੇ ਨਾਲ ਸਾਰੀਆਂ ਕਾਰਾਂ ‘ਚ 5-ਸਪੀਡ ਮੈਨੂਅਲ ਤੇ 5-ਸਪੀਡ ਏਐਮਟੀ ਗਿਅਰਬਾਕਸ ਦਾ ਆਪਸ਼ਨ ਰੱਖਿਆ ਗਿਆ ਹੈ। ਹੁਣ ਗੱਲ ਕਰਦੇ ਹਾਂ ਇਸ ਦੀ ਕੀਮਤ ਦੀ ਜਿਸ ‘ਚ ਮਾਰੂਤੀ ਐਸ-ਪ੍ਰੈਸੋ ਦੀ ਕੀਮਤ 3.90 ਲੱਖ ਤੋਂ 5.40 ਲੱਖ ਰੁਪਏ ਤਕ ਹੋ ਸਕਦੀ ਹੈ। ਰੈਨੋ ਕਵਿਡ ਦੀ ਕੀਮਤ 2.76 ਲੱਖ ਰੁਪਏ ਤੋਂ 4.75 ਲੱਖ ਰੁਪਏ ਤੇ ਡੈਟਸਨ ਰੈਡੀ-ਗੋ ਦੀ ਕੀਮਤ 2.79 ਲੱਖ ਰੁਪਏ ਤੋਂ 4.37 ਲੱਖ ਰੁਪਏ ਤਕ ਹੈ।