Car loan Information:
Calculate Car Loan EMIਮਾਰੂਤੀ ਸੁਜ਼ੂਕੀ ਤੇ ਮਾਈਕ੍ਰੋਸਾਫਟ ਨੇ ਭਾਈਵਾਲੀ ਕਰ ਸ਼ੁਰੂ ਕੀਤੀ ਨਵੀਂ ਡ੍ਰਾਇਵਿੰਗ ਲਾਇਸੈਂਸ ਤਕਨਾਲੋਜੀ
ਏਬੀਪੀ ਸਾਂਝਾ | 27 Oct 2020 04:57 PM (IST)
ਇਸ ਟੈਕਨਾਲੋਜੀ ਦਾ ਮਾਰੂਤੀ ਸੁਜ਼ੂਕੀ ਇੰਸਟੀਚਿਊਟ ਆਫ ਡ੍ਰਾਇਵਿੰਗ ਐਂਡ ਟ੍ਰੈਫਿਕ ਰਿਸਰਚ (IDTR) ਤੇ ਮਾਈਕ੍ਰੋਸਾਫਟ ਰਿਸਰਚ ਇੰਡੀਆ ਵੱਲੋਂ ਸਾਂਝੇ ਤੌਰ 'ਤੇ ਟੈਸਟ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੇ ਮਾਈਕ੍ਰੋਸਾਫਟ ਰਿਸਰਚ ਇੰਡੀਆ ਦੇ ਨਾਲ ਮਿਲ ਕੇ ਨਵੀਂ ਸਮਾਰਟਫੋਨ ਅਧਾਰਤ ਟੈਕਨਾਲੋਜੀ ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਵਰਤੋਂ ਡਰਾਈਵਿੰਗ ਲਾਇਸੈਂਸਾਂ ਲਈ ਬਿਨੈ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਲਈ ਕੀਤੀ ਜਾਏਗੀ। ਹਾਰਨਸਿੰਗ ਆਟੋਮੋਬਾਈਲ ਫਾਰ ਸੇਫਟੀ (HAMS) ਨਾਂ ਦੀ ਇਹ ਨਵੀਂ ਟੈਕਨਾਲੌਜੀ ਦਾਅਵਾ ਕਰਦੀ ਹੈ ਕਿ ਡਰਾਈਵਿੰਗ ਟੈਸਟ ਬਿਨਾਂ ਕਿਸੇ ਦਖਲੰਦਾਜ਼ੀ ਦੇ 100 ਪ੍ਰਤੀਸ਼ਤ ਸਹੀ ਤਰੀਕੇ ਨਾਲ ਕੀਤਾ ਜਾਵੇਗਾ। ਇਸ ਦੀ ਮਾਰੂਤੀ ਸੁਜ਼ੂਕੀ ਇੰਸਟੀਚਿਊਟ ਆਫ ਡ੍ਰਾਇਵਿੰਗ ਐਂਡ ਟ੍ਰੈਫਿਕ ਰਿਸਰਚ (IDTR) ਤੇ ਮਾਈਕਰੋਸਾਫਟ ਰਿਸਰਚ ਇੰਡੀਆ ਵੱਲੋਂ ਸਾਂਝੇ ਤੌਰ 'ਤੇ ਜਾਂਚ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਇਹ ਸੇਵਾ ਉਤਰਾਖੰਡ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਦੇਹਰਾਦੂਨ ਵਿਚ ਦਿੱਤੀ ਗਈ ਹੈ। ਕਿਸਾਨਾਂ ਦਾ ਐਲਾਨ 5 ਨਵੰਬਰ ਨੂੰ ਦੇਸ਼ 'ਚ ਚੱਕਾ ਜਾਮ ਕੰਪਨੀ ਦਾ ਦਾਅਵਾ ਹੈ ਕਿ ADTC ਦੇਹਰਾਦੂਨ ਵਿਚ HAMS ਨੇ ਉਨ੍ਹਾਂ ਦੀ ਜਾਂਚ ਪ੍ਰਕਿਰਿਆ ਵਿਚ ਉਤਸ਼ਾਹਜਨਕ ਤਬਦੀਲੀਆਂ ਲਿਆਂਦੀਆਂ ਹਨ। ਇਹ ਟੈਸਟ ਪੂਰਾ ਕਰਨ ਅਤੇ ਰਿਪੋਰਟ ਤਿਆਰ ਕਰਨ ਵਿਚ ਸਿਰਫ 10 ਮਿੰਟ ਲੈਂਦਾ ਹੈ, ਜਦੋਂਕਿ ਪਹਿਲਾਂ 90 ਪ੍ਰਤੀਸ਼ਤ ਲੋਕ ਲਾਇਸੈਂਸ ਟੈਸਟ ਪਾਸ ਕਰਦੇ ਸੀ, ਹੁਣ ਔਸਤਨ ਪਾਸ ਦੀ ਦਰ 54 ਪ੍ਰਤੀਸ਼ਤ ਹੈ। ਇਸ ਤਰ੍ਹਾਂ, ਸਿਰਫ ਚੰਗੇ ਡਰਾਈਵਰ ਹੀ ਲਾਇਸੈਂਸ ਹਾਸਲ ਕਰ ਸਕਣਗੇ। ਕੀ ਤੁਸੀਂ ਜਾਣਦੇ ਹੋ ਅਜੂਬਿਆਂ ਨਾਲ ਭਰੀ ਦੁਨੀਆ ਦੇ ਇਨ੍ਹਾਂ ਪੰਜ ਥਾਂਵਾਂ ਬਾਰੇ, ਜਿੱਥੇ ਜਾ ਭੁੱਲ ਜਾਓਗੇ ਸੱਤ ਅਜੂਬੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904