ਨਵੀਂ ਦਿੱਲੀ: ਕੋਵਿਡ-19 'ਚ ਤੇਜ਼ੀ ਨਾਲ ਤੇ ਇਸ ਕਰਕੇ ਲਾਈਆਂ ਗਈਆਂ ਨਵੀਂਆਂ ਪਾਬੰਦੀਆਂ ਕਾਰਨ ਮੰਗਲਵਾਰ ਨੂੰ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਟਰੰਪ ਪ੍ਰਸ਼ਾਸਨ ਕੋਵਿਡ-19 ਲਈ ਨਵੇਂ ਆਰਥਿਕ ਪੈਕੇਜ ਬਾਰੇ ਵਿਚਾਰ ਕਰ ਰਿਹਾ ਹੈ, ਪਰ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਹਾਲਾਂਕਿ, ਇਸ ਅਨਿਸ਼ਚਿਤਤਾ ਦੇ ਵਿਚਕਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਗਲੋਬਲ ਬਾਜ਼ਾਰ ਦੀ ਤਰਜ਼ 'ਤੇ ਘਰੇਲੂ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ।

ਮੰਗਲਵਾਰ ਨੂੰ ਐਮਸੀਐਕਸ 0.33% ਯਾਨੀ 170 ਰੁਪਏ ਦੀ ਤੇਜ਼ੀ ਨਾਲ 51,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਜਦੋਂਕਿ ਸਿਲਵਰ ਫਿਊਚਰ 0.94% ਦੀ ਤੇਜ਼ੀ ਨਾਲ 62,488 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਦੌਰਾਨ ਮੰਗਲਵਾਰ ਨੂੰ ਗੋਲਡ ਸਪੋਟ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਪ੍ਰਤੀ ਗ੍ਰਾਮ 51,128 ਰੁਪਏ ਪ੍ਰਤੀ ਵਿਕਿਆ। ਉਧਰ ਗੋਲਡ ਫਿਊਚਰ ਦੀ ਕੀਮਤ 51083 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਦਿੱਲੀ 'ਚ 250 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ, ਅਗਲੀ ਰਣਨੀਤੀ ਤਿਆਰੀ

ਦੱਸ ਦਈਏ ਕਿ ਸੋਮਵਾਰ ਨੂੰ ਦਿੱਲੀ ਬਾਜ਼ਾਰ ਵਿਚ ਸੋਨੇ ਦੀ ਕੀਮਤ 59 ਰੁਪਏ ਦੀ ਗਿਰਾਵਟ ਦੇ ਨਾਲ 51,034 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ, ਜਦੋਂਕਿ ਚਾਂਦੀ ਦੀ ਕੀਮਤ 753 ਰੁਪਏ ਦੀ ਗਿਰਾਵਟ ਨਾਲ 62,008 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

Income Tax Department raid: ਸੰਜੇ ਜੈਨ ਕੋਲੋਂ ਮਿਲੇ ਪੈਸਿਆਂ ਦੇ ਢੇਰ, ਇਨਕਮ ਟੈਕਸ ਵਿਭਾਗ ਨੇ ਮਾਰੇ ਛਾਪੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904