Election Results 2024
(Source: ECI/ABP News/ABP Majha)
Income Tax Department raid: ਸੰਜੇ ਜੈਨ ਕੋਲੋਂ ਮਿਲੇ ਪੈਸਿਆਂ ਦੇ ਢੇਰ, ਇਨਕਮ ਟੈਕਸ ਵਿਭਾਗ ਨੇ ਮਾਰੇ ਛਾਪੇ
ਇਨਕਮ ਟੈਕਸ ਵਿਭਾਗ ਮੁਤਾਬਕ 500 ਕਰੋੜ ਰੁਪਏ ਤੋਂ ਵੱਧ ਦੀਆਂ ਹਾਊਸਿੰਗ ਐਂਟਰੀਆਂ ਦੇ ਸਬੂਤ ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ 2.79 ਕਰੋੜ ਰੁਪਏ ਦੀ ਨਕਦੀ ਸਮੇਤ 2.89 ਰੁਪਏ ਦੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ। 17 ਬੈਂਕ ਲਾਕਰਾਂ ਦੀ ਵੀ ਖਬਰ ਮਿਲੀ ਹੈ, ਜਿਨ੍ਹਾਂ ਦਾ ਅਜੇ ਸੰਚਾਲਨ ਹੋਣਾ ਬਾਕੀ ਹੈ। ਅਗਲੇਰੀ ਜਾਂਚ ਚੱਲ ਰਹੀ ਹੈ।
Download ABP Live App and Watch All Latest Videos
View In Appਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ ਸੋਮਵਾਰ ਨੂੰ ਕਈ ਥਾਂਵਾਂ 'ਤੇ ਛਾਪੇ ਮਾਰੇ। ਇਹ ਦੱਸਿਆ ਗਿਆ ਸੀ ਕਿ ਇਨਕਮ ਟੈਕਸ ਵਿਭਾਗ ਨੇ ਪਿਛਲੇ ਦਿਨੀਂ ਜਾਅਲੀ ਬਿਲਿੰਗ ਜ਼ਰੀਏ ਵੱਡੀ ਗਿਣਤੀ ਵਿੱਚ ਨਕਦੀ ਪ੍ਰਵੇਸ਼ ਕਾਰਜਾਂ ਤੇ ਉਤਪਾਦਨ ਦੇ ਰੈਕੇਟ ਚਲਾ ਰਹੇ ਵਿਅਕਤੀਆਂ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ ਤੇ ਵੱਡੀ ਮਾਤਰਾ ਵਿੱਚ ਪੈਸਾ ਤੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਸੀ।
ਇਨਕਮ ਟੈਕਸ ਵਿਭਾਗ ਦਿੱਲੀ, ਐਨਸੀਆਰ, ਹਰਿਆਣਾ, ਉੱਤਰਾਖੰਡ, ਪੰਜਾਬ ਤੇ ਗੋਆ ਵਿੱਚ ਐਂਟੀ ਆਪਰੇਟਰ ਸੰਜੇ ਜੈਨ ਤੇ ਉਸ ਦੇ ਲਾਭਪਾਤਰੀਆਂ ਦੇ 42 ਥਾਂਵਾਂ ‘ਤੇ ਛਾਪੇਮਾਰੀ ਕਰ ਰਿਹਾ ਹੈ। ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਵਿੱਚ ਹੁਣ ਤਕ 2.37 ਕਰੋੜ ਰੁਪਏ ਤੇ ਗਹਿਣਿਆਂ ਦੀ ਬਰਾਮਦ ਕੀਤੀ ਗਈ ਹੈ। ਸੰਜੇ ਜੈਨ ਤੇ ਉਸ ਦੇ ਲਾਭਪਾਤਰੀਆਂ ਦੇ ਟਿਕਾਣਿਆਂ 'ਤੇ ਅਜੇ ਛਾਪੇਮਾਰੀ ਜਾਰੀ ਹੈ।
ਇਨਕਮ ਟੈਕਸ ਵਿਭਾਗ ਨੇ ਫਰਜ਼ੀ ਬਿਲਿੰਗ ਜ਼ਰੀਏ ਵੱਡੀ ਗਿਣਤੀ ਵਿੱਚ ਨਕਦ ਪ੍ਰਵੇਸ਼ ਕਾਰਜਾਂ ਤੇ ਉਤਪਾਦਨ ਦੇ ਰੈਕੇਟ ਚਲਾ ਰਹੇ ਵਿਅਕਤੀਆਂ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਉੱਤਰਾਖੰਡ ਤੇ ਗੋਆ ਵਿੱਚ ਲਗਪਗ 42 ਥਾਂਵਾਂ 'ਤੇ ਛਾਪੇਮਾਰੀ ਕੀਤੀ ਗਈ।
- - - - - - - - - Advertisement - - - - - - - - -