ਨਵੀਂ ਦਿੱਲੀ: ਮਾਰੂਤੀ ਨੇ ਬਲੈਨੋ ਆਰਐਸ ਕਾਰ ਦੀ ਐਕਸ ਸ਼ੋਅਰੂਮ ਕੀਮਤ ਇੱਕ ਲੱਖ ਰੁਪਏ ਤਕ ਘਟਾ ਦਿੱਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਲੇਨੋ ਆਰਐਸ ਮਾਰੂਤੀ ਦੇ ਪ੍ਰੀਮੀਅਮ ਤੇ ਲਗਜ਼ਰੀ ਕਾਰਾਂ ਦੀ ਨੈਕਸਾ ਸੀਰੀਜ਼ ਵਿੱਚ ਸ਼ਾਮਲ ਹੈ।
25 ਸਤੰਬਰ ਨੂੰ ਮਾਰੂਤੀ ਨੇ ਆਲਟੋ 800 ਸਮੇਤ 10 ਵਾਹਨਾਂ ਦੀ ਕੀਮਤ 5 ਹਜ਼ਾਰ ਰੁਪਏ ਘਟਾ ਦਿੱਤੀ ਸੀ। ਕੰਪਨੀ ਨੇ ਕਿਹਾ ਸੀ ਕਿ ਉਸ ਨੇ ਕਾਰਪੋਰੇਟ ਟੈਕਸ ਵਿੱਚ ਕਟੌਤੀ ਦਾ ਲਾਭ ਗਾਹਕਾਂ ਨਾਲ ਸਾਂਝਾ ਕਰਨ ਲਈ ਵਾਹਨਾਂ ਨੂੰ ਸਸਤਾ ਕਰਨ ਦਾ ਫੈਸਲਾ ਕੀਤਾ ਹੈ।
ਮਾਰੂਤੀ ਦੇ ਫੈਸਲੇ ਤੋਂ ਇਹ ਉਮੀਦ ਵਧ ਗਈ ਹੈ ਕਿ ਆਟੋ ਤੇ ਹੋਰ ਖੇਤਰਾਂ ਦੀਆਂ ਕੰਪਨੀਆਂ ਵੀ ਕਾਰਪੋਰੇਟ ਟੈਕਸ ਵਿੱਚ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇ ਸਕਦੀਆਂ ਹਨ। ਸਰਕਾਰ ਨੇ ਪਿਛਲੇ ਹਫਤੇ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ 30% ਫੀਸਦੀ ਤੋਂ ਘਟਾ ਕੇ 22 ਫੀਸਦੀ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਕੰਪਨੀਆਂ ਦਾ ਮੁਨਾਫਾ ਵਧੇਗਾ।
Car loan Information:
Calculate Car Loan EMI