ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਕਾਰਪੋਰੇਟ ਟੈਕਸ ‘ਚ ਛੂਟ ਦਿੱਤੇ ਜਾਣ ਤੋਂ ਬਾਅਦ ਮਾਰੂਤੀ ਸੁਜ਼ੂਕੀ ਨੇ ਆਪਣੀਆਂ ਕੁਝ ਕਾਰਾਂ ਦੀਆਂ ਕੀਮਤਾਂ 5000 ਰੁਪਏ ਤਕ ਘੱਟ ਕਰਨ ਦਾ ਫੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰੂਤੀ ਦੇ ਇਸ ਫੈਸਲੇ ਤੋਂ ਕਾਰਾਂ ਦੀ ਮੰਗ ‘ਚ ਵਾਧਾ ਹੋ ਸਕਦਾ ਹੈ। ਮੰਦੀ ਦੀ ਮਾਰ ਝੱਲ ਰਹੀ ਕੰਪਨੀ ਨੂੰ ਫਾਇਦਾ ਮਿਲ ਸਕਦਾ ਹੈ।



ਹਾਸਲ ਜਾਣਕਾਰੀ ਮੁਤਾਬਕ ਕੰਪਨੀ ਆਪਣੀ ਆਲਟੋ 800, ਆਲਟੋ ਕੇ10, ਸੇਲੇਰੀਓ, ਇਗਨੀਸ, ਵਿਟਾਰਾ ਬ੍ਰੇਜ਼ਾ ਤੇ ਐਸ ਕਰੌਸ ਦੇ ਸਾਰੇ ਵੈਰੀਅੰਟਸ ‘ਚ 5000 ਰੁਪਏ ਤਕ ਦੀ ਛੂਟ ਦੇ ਰਹੀ ਹੈ। ਇਸ ਤੋਂ ਇਲਾਵਾ ਸਵਿਫਟ, ਡਿਜ਼ਾਈਰ, ਡਿਜ਼ਾਈਟ ਟੂਰ-ਐਸ ਤੇ ਬਲੇਨੋ ਵੇਰੀਐਂਟ ‘ਚ ਵੀ ਇਸ ਆਫਰ ਦਾ ਫਾਇਦਾ ਦਿੱਤਾ ਜਾ ਰਿਹਾ ਹੈ।




ਨਵੀਆਂ ਕੀਮਤਾਂ 25 ਸਤੰਬਰ ਤੋਂ ਲਾਗੂ ਹੋ ਚੁੱਕੀਆਂ ਹਨ। ਇਹ ਆਫਰ ਮਾਰੂਤੀ ਵੈਗਨ ਆਰ, ਸਿਆਜ਼, ਅਰਟਿਗੋ, ਐਕਸਐਲ 6 ਤੇ ਕੁਝ ਹੋਰ ਪੈਟਰੋਲ ਕਾਰਾਂ ‘ਤੇ ਲਾਗੂ ਨਹੀਂ ਹੁੰਦਾ।

Car loan Information:

Calculate Car Loan EMI