ਨਵੀਂ ਦਿੱਲੀ: ਅੰਤਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਯੁਵਰਾਜ ਸਿੰਘ ਨੇ ਟੀਮ ਇੰਡੀਆ ਦੀ ਕਪਤਾਨੀ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ੳਨ੍ਹਾਂ ਨੇ ਕਿਹਾ ਕਿ ਜੇਕਰ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ‘ਤੇ ਕਿਸੇ ਤਰ੍ਹਾਂ ਦੇ ਕੰਮ ਦਾ ਬੋਝ ਹੈ ਤਾਂ ਉਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।
ਯੁਵਰਾਜ ਨੇ ਕਿਹਾ, “ਜੇਕਰ ਟੀਮ ਪ੍ਰਬੰਧਨ ਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ ਸਾਰੀਆਂ ਤਿੰਨ ਫਾਰਮੈਟਸ ‘ਚ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ ਤੇ ਉਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦਾ ਬੋਝ ਹੈ ਤਾਂ ਟੀਮ ਲਈ ਵੱਖ-ਵੱਖ ਫਾਰਮੇਟ ‘ਚ ਵੱਖ-ਵੱਖ ਕਪਤਾਨ ਬਣਾਉਣ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।”
ਯੁਵਰਾਜ ਨੇ ਸੁਝਾਅ ਦਿੱਤਾ ਹੈ ਕਿ ਰੋਹਿਤ ਸ਼ਰਮਾ ਦੀ ਇੰਡੀਅਨ ਪ੍ਰੀਮੀਅਰ ਲੀਗ ‘ਚ ਕਾਮਯਾਬੀ ਨੂੰ ਵੇਖਦੇ ਹੋਏ ਛੋਟੇ ਫਾਰਮੇਟਸ ‘ਚ ਉਨ੍ਹਾਂ ਨੂੰ ਕਪਤਾਨੀ ਦਿੱਤੀ ਜਾ ਸਕਦੀ ਹੈ। ਜਦਕਿ ਯੁਵਰਾਜ ਨੇ ਕਿਹਾ ਕਿ ਇਹ ਫੈਸਲਾ ਪੂਰੀ ਤਰ੍ਹਾਂ ਟੀਮ ਪ੍ਰਬੰਧਨ ‘ਤੇ ਨਿਰਭਰ ਕਰਦਾ ਹੈ।”
ਦੱਸ ਦਈਏ ਕਿ ਵਿਸ਼ਵ ਦੀਆਂ ਦੂਜੀਆਂ ਟੌਪ ਟੀਮਾਂ ਇੰਗਲੈਂਡ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਕੋਲ ਵੱਖ-ਵੱਖ ਫਾਰਮੇਟ ‘ਚ ਵੱਖ-ਵੱਖ ਕਪਤਾਨ ਹਨ। ਉਧਰ ਭਾਰਤੀ ਟੀਮ ‘ਚ ਵਿਰਾਟ ਕੋਹਲੀ ਸਾਰੇ ਫਾਰਮੈਟ ‘ਚ ਕਪਤਾਨੀ ਕਰ ਰਹੇ ਹਨ।
ਟੀਮ ਇੰਡੀਆ ਦੀ ਕਪਤਾਨੀ ਬਾਰੇ ਯੁਵਰਾਜ ਦਾ ਵੱਡਾ ਦਾਅਵਾ
ਏਬੀਪੀ ਸਾਂਝਾ
Updated at:
27 Sep 2019 11:49 AM (IST)
ਅੰਤਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਯੁਵਰਾਜ ਸਿੰਘ ਨੇ ਟੀਮ ਇੰਡੀਆ ਦੀ ਕਪਤਾਨੀ ਨੂੰ ਲੈ ਵੱਡਾ ਬਿਆਨ ਦਿੱਤਾ ਹੈ। ੳਨ੍ਹਾਂ ਨੇ ਕਿਹਾ ਕਿ ਜੇਕਰ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ‘ਤੇ ਕਿਸੇ ਤਰ੍ਹਾਂ ਦੇ ਕੰਮ ਦਾ ਬੋਝ ਹੈ ਤਾਂ ਉਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।
- - - - - - - - - Advertisement - - - - - - - - -