ਨਵੀਂ ਦਿੱਲੀ: ਭਾਰਤ ਵਿੱਚ ਜ਼ਿਆਦਾਤਰ ਕਾਰ ਨਿਰਮਾਤਾ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਪਰ ਕੁਝ ਕੰਪਨੀਆਂ ਵਾਹਨ ਨੂੰ ਘੱਟ ਕੀਮਤ ‘ਤੇ ਲਾਂਚ ਕਰਨ ਲਈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਨਹੀਂ ਰੱਖਦੀਆਂ। ਇਸ ਦਰਮਿਆਨ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਐਸ-ਪ੍ਰੈਸੋ ਨੂੰ ਲਾਂਚ ਕੀਤਾ ਜਿਸ ‘ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਾਰ ਨੂੰ ਜ਼ੀਰੋ ਸਟਾਰ ਸੇਫਟੀ ਰੇਟਿੰਗ ਦਿੱਤੀ ਗਈ ਹੈ। ਹਾਲ ਹੀ ‘ਚ ਗਲੋਬਲ ਐਨਸੀਏਪੀ ਕਰੈਸ਼ ਟੈਸਟ ਵਿੱਚ S-Presso ਨੇ ਸੁਰੱਖਿਅਤ ਐਸਯੂਵੀ ਦੇ ਨਾਂ ‘ਤੇ ਜ਼ੀਰੋ-ਸਟਾਰ ਹਾਸਲ ਕੀਤੇ।


 


ਗਲੋਬਲ ਐਨਸੀਏਪੀ ਦੇ ਚੀਫ ਨੇ ਇਸ ਨੂੰ ਖ਼ਰਾਬ ਦੱਸਿਆ: ਗਲੋਬਲ ਐਨਸੀਏਪੀ ਦੇ ਸੱਕਤਰ-ਜਨਰਲ ਅਲੇਜੈਂਡਰੋ ਫੁਰਸ ਨੇ ਕਿਹਾ, "ਇਹ ਬਹੁਤ ਨਿਰਾਸ਼ਾ ਦੀ ਗੱਲ ਹੈ ਕਿ ਮਾਰੂਤੀ ਸੁਜ਼ੂਕੀ ਜੋ ਭਾਰਤੀ ਬਾਜ਼ਾਰ ਵਿੱਚ ਸਭ ਤੋਂ ਵੱਧ ਹਿੱਸੇਦਾਰ ਹੈ, ਭਾਰਤੀ ਖਪਤਕਾਰਾਂ ਨੂੰ ਅਜਿਹੀ ਘੱਟ ਸੁਰੱਖਿਆ ਪੇਸ਼ ਕਰਦੀ ਹੈ।" ਹਾਲਾਂਕਿ ਘਰੇਲੂ ਨਿਰਮਾਤਾ ਜਿਵੇਂ ਮਹਿੰਦਰਾ ਤੇ ਟਾਟਾ ਨੇ ਇਸ ਤੋਂ ਕਿਤੇ ਵਧੀਆ ਪ੍ਰਦਰਸ਼ਨ ਕੀਤਾ। ਉਹ ਆਪਣੇ ਗਾਹਕਾਂ ਦੀ ਸੁਰੱਖਿਆ ‘ਚ 5 ਸਟਾਰ ਹਾਸਲ ਕਰਦਿਆਂ ਹਨ। ਬੇਸ਼ਕ ਮਾਰੂਤੀ ਸੁਜ਼ੂਕੀ ਲਈ ਆਪਣੇ ਗਾਹਕਾਂ ਨੂੰ ਸੁਰੱਖਿਆ ਦੇਣ ‘ਤੇ ਕੰਮ ਕਰਨਾ ਚਾਹੀਦਾ ਹੈ।”


 


ਜਾਣੋ ਕਿੰਨੀ ਸੁਰੱਖਿਅਤ ਐਸ-ਪ੍ਰੈਸੋ: ਮਾਰੂਤੀ ਸੁਜ਼ੂਕੀ ਐਸ-ਪ੍ਰੀਸੋ ਨੇ ਗਲੋਬਲ ਐਨਸੀਏਪੀ ਦੇ ਕਰੈਸ਼ ਟੈਸਟ ਵਿੱਚ ਜ਼ੀਰੋ ਸਟਾਰ ਸੇਫਟੀ ਰੇਟਿੰਗ ਹਾਸਲ ਕੀਤੀ ਹੈ। ਕਰੈਸ਼ ਰਿਪੋਰਟ ਮੁਤਾਬਕ, ਹੈਚਬੈਕ ਨੇ ਕ੍ਰਮਵਾਰ ਡਰਾਈਵਰ ਤੇ ਸਹਿ-ਡਰਾਈਵਰ ਦੇ ਛਾਤੀਆਂ ਲਈ ਮਾੜੀ ਤੇ ਕਮਜ਼ੋਰ ਸੁਰੱਖਿਆ ਪੇਸ਼ ਕੀਤੀ ਹੈ। ਜਦੋਂਕਿ ਡਰਾਈਵਰ ਦੀ ਗਰਦਨ ਨੂੰ ਢੁਕਵੀਂ ਸੁਰੱਖਿਆ ਮਿਲੀ, ਪਰ ਸਹਿ ਚਾਲਕ ਦੀ ਗਰਦਨ ਨੂੰ ਸੁਰੱਖਿਆ ਨਹੀਂ ਮਿਲੀ। Maruti S-Presso ਦੀ ਬਾਡੀਸ਼ੇਲ ਨੂੰ ਵੀ ਅਸਥਿਰ ਦਰਜਾ ਦਿੱਤਾ ਗਿਆ ਸੀ ਤੇ ਜ਼ਿਆਦਾ ਲੋਡਿੰਗ ਨੂੰ ਰੋਕਣ ਦੇ ਸਮਰੱਥ ਨਹੀਂ। ਹਾਲਾਂਕਿ, ਐਸ-ਪ੍ਰੇਸੋ ਨੇ ਬੱਚੇ ਦੀ ਸੁਰੱਖਿਆ ਦੇ ਮਾਮਲੇ ਵਿੱਚ ਦੋ-ਸਿਤਾਰਾ ਸੁਰੱਖਿਆ ਰੇਟਿੰਗ ਹਾਸਲ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕਰੈਸ਼ ਟੈਸਟ ਵਿੱਚ ਵਰਤਿਆ ਗਿਆ ਵੇਰੀਐਂਟ ਡਰਾਈਵਰ-ਸਾਈਡ ਏਅਰਬੈਗਸ, ਏਬੀਐਸ, ਈਬੀਡੀ ਆਦਿ ਨਾਲ ਲੈਸ ਸੀ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904


Car loan Information:

Calculate Car Loan EMI