Corona Virus: ਕੋਰੋਨਾ ਵਾਇਰਸ ਦੀ ਰਫਤਾਰ ਮੁੜ ਤੋਂ ਕਈ ਦੇਸ਼ਾਂ 'ਚ ਵਧਣ ਲੱਗੀ ਹੈ। ਦੁਨੀਆਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਛੇ ਲੱਖ, 13 ਹਜ਼ਾਰ, 436 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 10,180 ਲੋਕਾਂ ਦੀ ਮੌਤ ਹੋ ਗਈ ਹੈ।
ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਹਾਲਾਤ ਕਾਫੀ ਖਰਾਬ ਹਨ। ਉੱਥੇ ਹੁਣ ਮੁੜ ਤੋਂ ਮਾਮਲਿਆਂ ਦੀ ਸੰਖਿਆਂ ਵਧਣ ਲੱਗੀ ਹੈ ਤੇ ਹਰ ਰੋਜ਼ ਡੇਢ ਤੋਂ ਦੋ ਲੱਖ ਮਾਮਲੇ ਸਾਹਮਣੇ ਆ ਰਹੇ ਹਨ।
ਦੁਨੀਆਂ 'ਚ ਹੁਣ ਤਕ ਪੰਜ ਕਰੋੜ, 24 ਲੱਖ, 29 ਹਜ਼ਾਰ, 682 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ 12 ਲੱਖ, 89 ਹਜ਼ਾਰ 493 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 36 ਕਰੋੜ, 67 ਲੱਖ, ਚਾਰ ਹਜ਼ਾਰ, 458 ਲੋਕ ਠੀਕ ਹੋ ਚੁੱਕੇ ਹਨ। ਦੁਨੀਆਂ 'ਚ ਹੁਣ 14 ਕਰੋੜ, 46 ਲੱਖ, 5 ਹਜ਼ਾਰ, 731 ਲੋਕਾਂ ਦੀ ਸੰਖਿਆ ਦਾ ਇਲਾਜ ਚੱਲ ਰਿਹਾ ਹੈ। ਜਿਸ 'ਚ 95 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ ਹੈ।
ਜੇਲ੍ਹ ਚੋਂ ਆਉਣ ਮਗਰੋਂ ਟੀਵੀ ਸਟੂਡੀਓ ਪਹੁੰਚੇ ਅਰਨਬ ਗੋਸਵਾਮੀ ਦੀ ਊਧਵ ਠਾਕਰੇ ਨੂੰ ਚੁਣੌਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ