ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆਂ ਭਰ 'ਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਰੋੜਾਂ ਲੋਕ ਇਸ ਤੋਂ ਪ੍ਰਭਾਵਿਤ ਹਨ। ਕੋਰੋਨਾ ਦਾ ਅਸਰ ਕਈ ਤਰ੍ਹਾਂ ਦੇ ਕਾਰੋਬਾਰਾਂ 'ਤੇ ਵੀ ਪਿਆ ਹੈ। ਖਾਣ-ਪੀਣ ਨਾਲ ਜੁੜੇ ਕਾਰੋਬਾਰ ਇਸ ਤੋਂ ਬਹੁਤ ਪ੍ਰਭਾਵਿਤ ਹੋ ਹਨ। ਇਸ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਇਕ ਫੋਟੋ Viral Photo of 'DEAD' waitress! ਦੇ ਨਾਂਅ ਤੋਂ ਵਾਇਰਲ ਹੈ।
ਇਸ ਵਾਇਰਲ ਤਸਵੀਰ 'ਚ ਇਕ ਵੇਟ੍ਰਐਸ ਨੇ ਡੈਡ ਬੌਡੀ ਜਿਹਾ ਪੋਜ਼ ਦਿੱਤਾ ਹੈ। ਇਹ ਤਸਵੀਰ ਸਪੇਨ ਦੀ ਹੈ। ਕੋਰੋਨਾ ਵਾਇਰਸ ਨੇ ਉੱਥੇ ਇਕ ਅਜਿਹਾ ਸੰਕਟ ਪੈਦਾ ਕੀਤਾ ਹੈ ਕਿ ਲੋਕ ਰੈਸਟੋਰੈਂਟ 'ਚ ਜਾਣ ਤੋਂ ਬਚ ਰਹੇ ਹਨ। ਇਹ ਤਸਵੀਰ ਸ਼ੇਅਰ ਕਰਦਿਆਂ ਵੇਟਰਸ ਏਨਾ ਓਲਮੋਸ ਗਰਸੀਆ ਨੇ ਲਿਖਿਆ, 'ਮੇਰਾ ਪਰਿਵਾਰ 1961 ਤੋਂ Casa Fernando 'ਚ ਰਹਿੰਦਾ ਹੈ। ਕੇਟਰਿੰਗ ਸਾਡੀ ਰੋਜ਼ੀ ਰੋਟੀ ਚਲਾਉਣ ਦਾ ਇਕਮਾਤਰ ਸਾਧਨ ਹੈ ਤੇ ਅੱਜ ਤਕ ਅਸੀਂ ਏਨੀ ਮਾੜ ਹਾਲਤ 'ਚੋਂ ਕਦੇ ਨਹੀਂ ਲੰਘੇ।'
ਉਨ੍ਹਾਂ ਲਿਖਿਆ, ਇਹ ਇੱਥੋਂ ਦਾ ਸਭ ਤੋਂ ਵਿਅਸਤ ਇਲਾਕਾ ਹੈ। ਜਿੱਥੇ ਜ਼ਿਆਦਾਤਰ ਬਾਰ ਹਨ। ਮੇਰੇ ਵਾਂਗ ਇੱਥੇ ਬਹੁਤ ਸਾਰੇ ਵੇਟਰ ਤੇ ਵੇਟਰੇਸੈਸ ਹਨ ਤੇ ਉਨ੍ਹਾਂ ਦਾ ਪਰਿਵਾਰ ਹੈ। ਦੇਖੋ ਕਿਵੇਂ ਸਾਡੀ ਰੋਜ਼ੀ ਦਾ ਇਕਲੌਤਾ ਸਾਧਨ ਪੂਰੀ ਤਰ੍ਹਾਂ ਖਤਮ ਹੋ ਗਿਆ। ਏਨਾ ਓਲਮੋਸ ਗਰਸੀਆ ਨੇ ਇਹ ਫੋਟੋ ਆਪਣੇ ਪੇਸ਼ਬੁੱਕ ਪੇਜ 'ਤੇ ਪੋਸਟ ਕੀਤੀ ਸੀ ਜਿਸ ਤੋਂ ਬਾਅਦ ਹੀ ਇਹ ਵਾਇਰਲ ਹੋਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ