ਪੈਰਿਸ: ਫਰਾਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਊਦੀ ਅਰਬ ਦੇ ਸ਼ਹਿਰ ਜੇਦਾਹ 'ਚ ਇਕ ਕਬਰਸਤਾਨ 'ਚ ਪਹਿਲੇ ਵਿਸ਼ਵ ਯੁੱਧ ਦੇ ਅੰਤ 'ਚ ਬਣਾਈ ਯਾਦਗਾਰੀ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਬੁੱਧਵਾਰ ਨੂੰ ਇਕ ਭਿਆਨਕ ਧਮਾਕਾ ਹੋਇਆ। ਜਿਸ 'ਚ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ-ਮੁਸਲਿਮ ਕਬਰਸਤਾਨ ਵਿੱਚ ਹੋਏ ਇਸ ਸਮਾਗਮ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਮੌਜੂ ਦਸੀ। ਹਾਲਾਂਕਿ ਜ਼ਖਮੀਆਂ ਦੀ ਪਛਾਣ ਸਾਹਮਣੇ ਨਹੀਂ ਆਈ ਹੈ।
ਪਹਿਲਾ ਵਿਸ਼ਵ ਯੁੱਧ ਅੱਜ ਹੀ ਦੇ ਦਿਨ ਖ਼ਤਮ ਹੋਇਆ ਸੀ ਅਤੇ ਬੁੱਧਵਾਰ ਨੂੰ ਇਸ ਦੇ ਅੰਤ ਦੇ 102 ਸਾਲ ਪੂਰੇ ਹੋਣ ਕਾਰਨ ਯੂਰਪ ਦੇ ਕਈ ਦੇਸ਼ਾਂ ਵਿੱਚ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਸੀ। ਇਹ ਘਟਨਾ 29 ਅਕਤੂਬਰ ਨੂੰ ਜੇਦਾਹ ਸ਼ਹਿਰ 'ਚ ਫ੍ਰੈਂਚ ਦੂਤਘਰ ਵਿਚ ਤਾਇਨਾਤ ਇਕ ਗਾਰਡ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਸਾਹਮਣੇ ਆਈ ਹੈ।
Bombਫਰਾਂਸ ਖ਼ਿਲਾਫ਼ ਮੁਸਲਿਮ ਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਕਿਉਂਕਿ ਫਰਾਂਸ ਵਿੱਚ ਇੱਕ ਵਿਦਿਆਰਥੀ ਨੇ ਕਲਾਸ ਵਿੱਚ ਪੈਗੰਬਰ ਦਾ ਕਾਰਟੂਨ ਦਿਖਾਏ ਜਾਣ 'ਤੇ ਅਧਿਆਪਕ ਦਾ ਕਤਲ ਕਰ ਦਿੱਤਾ ਸੀ। ਅਜਿਹੇ 'ਚ ਫਰਾਂਸ ਨੇ ਸਾਊਦੀ ਅਰਬ ਵਿੱਚ ਆਪਣੇ ਨਾਗਰਿਕਾਂ ਨੂੰ ‘ਬਹੁਤ ਸੁਚੇਤ’ ਰਹਿਣ ਦੀ ਅਪੀਲ ਕੀਤੀ ਹੈ।