ਡਬਲਯੂਐਚਓ ਦੇ ਡਾਇਰੈਕਟਰ ਜਨਰਲ ਨੇ ਕਿਹਾ ਹੈ ਕਿ ਕੋਵਿਡ -19 ਦੀ ਵੈਕਸੀਨ ਲੋਕਾਂ 'ਚ ਨਿਰਪੱਖ ਢੰਗ ਨਾਲ ਵੰਡੀ ਜਾਵੇ। ਡਬਲਯੂਐਚਓ ਵਲੋਂ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਯੂਰਪੀਅਨ ਯੂਨੀਅਨ ਨੇ ਫਾਈਜ਼ਰ ਬਾਇਓਟੈਕ ਨੂੰ COVID-19 ਵੈਕਸੀਨ ਦੀਆਂ 300 ਮਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਹਰੀ ਝੰਡੀ ਦਿੱਤੀ ਹੈ।

ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਉਸ ਦੇ ਵੈਕਸੀਨ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ ਕੋਵਿਡ -19 ਨੂੰ ਰੋਕਣ ਵਿੱਚ 90 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੋ ਸਕਦਾ ਹੈ। ਕੰਪਨੀ ਵਲੋਂ ਸੋਮਵਾਰ ਨੂੰ ਕੀਤੇ ਗਏ ਐਲਾਨ ਦਾ ਇਹ ਮਤਲਬ ਨਹੀਂ ਹੈ ਕਿ ਵੈਕਸੀਨ ਜਲਦੀ ਆ ਜਾਵੇਗੀ। ਡਾਟੇ ਦੇ ਸੁਤੰਤਰ ਤੌਰ 'ਤੇ ਵਿਸ਼ਲੇਸ਼ਣ ਕਰਨ ਨਾਲ ਇਹ ਅੰਤਰਿਮ ਸਿੱਟਾ ਨਿਕਲਿਆ।



ਅਧਿਐਨ ਵਿੱਚ ਅਮਰੀਕਾ ਅਤੇ ਪੰਜ ਹੋਰ ਦੇਸ਼ਾਂ ਵਿੱਚ ਤਕਰੀਬਨ 44,000 ਲੋਕ ਸ਼ਾਮਲ ਹੋਏ। ਫਾਈਜ਼ਰ ਦੇ ਕਲੀਨਿਕਲ ਵਿਕਾਸ ਦੇ ਸੀਨੀਅਰ ਮੀਤ ਪ੍ਰਧਾਨ, ਡਾ. ਬਿਲ ਗਰੂਬਰ ਨੇ ਕਿਹਾ, “ਅਸੀਂ ਨਤੀਜਿਆਂ ਤੋਂ ਬਹੁਤ ਉਤਸ਼ਾਹਿਤ ਹਾਂ।” ਫਾਈਜ਼ਰ ਅਤੇ ਇਸ ਦੀ ਜਰਮਨ ਸਹਿਯੋਗੀ ਬਾਇਓਨੋਟੈਕ ਕੋਵਿਡ -19 ਤੋਂ ਬਚਾਅ ਲਈ ਇੱਕ ਵੈਕਸੀਨ ਤਿਆਰ ਕਰਨ ਦੀ ਦੌੜ ਵਿੱਚ ਹਨ।