ਮੁੰਬਈ: ਨਿਆਇਕ ਹਿਰਾਸਤ 'ਚ ਇਕ ਹਫਤਾ ਜੇਲ੍ਹ 'ਚ ਬਿਤਾਉਣ ਮਗਰੋਂ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਤੇ ਨਿਊਜ਼ ਰੂਮ ਪਹੁੰਚੇ ਪੱਤਰਕਾਰ ਅਰਨਬ ਗੋਸਵਾਮੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਨੂੰ ਲੈਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ 'ਤੇ ਬੁੱਧਵਾਰ ਸ਼ਬਦੀ ਹਮਲਾ ਬੋਲਿਆ। ਰਿਪਬਲਿਕ ਚੈਨਲ 'ਚ ਆਪਣੇ ਸਹਿਕਰਮੀਆਂ 'ਚ ਘਿਰੇ ਗੋਸਵਾਮੀ ਨੇ ਕਿਹਾ, 'ਊਧਵ ਠਾਕਰੇ, ਸੁਣ ਲਓ, ਤੁਸੀਂ ਹਾਰ ਗਏ।'


ਅਰਨਬ ਨੇ ਇਕ ਇੰਟੀਰੀਅਰ ਡਿਜ਼ਾਇਨਰ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ 2018 ਦੇ ਮਾਮਲੇ 'ਚ ਆਪਣੀ ਗੈਰ-ਕਾਨੂੰਨੀ ਗ੍ਰਿਫਤਾਰੀ 'ਤੇ ਮੁੰਬਈ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਖੂਬ ਵਰ੍ਹੇ। '


ਅਰਨਬ ਨੇ ਕਿਹਾ ਕਿ ਤਲੋਜਾ ਜੇਲ੍ਹ 'ਚ ਉਨ੍ਹਾਂ ਤੋਂ ਪੁਲਿਸ ਤਿੰਨ ਵਾਰ ਪੁੱਛਗਿਛ ਕਰਦੀ ਸੀ ਉਨ੍ਹਾਂ ਕਿਹਾ, 'ਊਧਵ ਠਾਕਰੇ ਤੁਸੀਂ ਮੈਨੂੰ ਇਕ ਪੁਰਾਣੇ, ਫਰਜ਼ੀ ਮਮਾਲੇ 'ਚ ਗ੍ਰਿਫਤਾਰ ਕੀਤਾ, ਤੇ ਮੇਰੇ ਤੋਂ ਮਾਫੀ ਤਕ ਨਹੀਂ ਮੰਗੀ। ਖੇਡ ਹੁਣ ਸ਼ੁਰੂ ਹੋਈ ਹੈ।' ਗੋਸਵਾਮੀ ਨੇ ਕਿਹਾ ਉਹ ਹਰ ਭਾਸ਼ਾ 'ਚ ਰਿਪਬਲਿਕ ਟੀਵੀ ਸ਼ੁਰੂ ਕਰਨਗੇ ਤੇ ਅੰਤਰਰਾਸ਼ਟਰੀ ਮੀਡੀਆ 'ਚ ਵੀ ਉਨ੍ਹਾਂ ਦੀ ਪਛਾਣ ਹੈ।


ਫਿਰ ਤੋਂ ਗ੍ਰਿਫਤਾਰ ਹੋਣ ਦੇ ਖਦਸ਼ੇ ਤੇ ਗੋਸਵਾਮੀ ਨੇ ਕਿਹਾ, 'ਮੈਂ ਜੇਲ੍ਹ ਦੇ ਅੰਦਰੋਂ ਵੀ ਚੈਨਲ ਸ਼ੁਰੂ ਕਰਾਂਗਾ ਤੇ ਤੁਸੀਂ ਕੁਝ ਨਹੀਂ ਕਰ ਸਕੋਗੇ।' ਗੋਸਵਾਮੀ ਨੇ ਅੰਤਰਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਸ਼ੁਕਰੀਆ ਕੀਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ