ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਦੇ ਪਟਾਕਿਆਂ ਤੇ ਫੈਸਲੇ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਹਨ । ਅਦਾਲਤ ਨੇ ਕਿਹਾ ਹੈ ਕਿ ਕਰੈਕਰ ਡੀਲਰਸ ਐਸੋਸੀਏਸ਼ਨ ਦੀ ਦਰਖਾਸਤ ਨੂੰ ਦੋ ਦਿਨਾਂ ਅੰਦਰ ਨਿਪਟਾਇਆ ਜਾਏ।ਪ੍ਰਸ਼ਾਸਨ ਦੇ ਪਟਾਕਿਆਂ ਤੇ ਪਾਬੰਧੀ ਲਾਉਣ ਦੇ ਖਿਲਾਫ ਐਸੋਸੀਏਸ਼ਨ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਇਸ ਤੇ ਕਰੋਟ ਨੇ ਬੁੱਧਵਾਰ ਨੂੰ ਐਸੋਸੀਏਸ਼ਨ ਨੂੰ ਕਿਹਾ ਕਿ ਉਹ NGT ਦੇ ਹੁਕਮਾਂ ਦੇ ਮੁਤਾਬਿਕ ਇੱਕ ਦਰਖਾਸਤ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣ, ਜਿਸ ਤੇ ਪ੍ਰਸ਼ਾਸਨ ਨੂੰ ਦੋ ਦਿਨਾਂ ਅੰਦਰ ਫੈਸਲਾ ਲੈ ਪਏਗਾ।ਦੱਸ ਦੇਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦੂਜੇ ਸੂਬਿਆਂ ਦੀ ਤਰਜ ਤੇ ਚੰਡੀਗੜ੍ਹ ਅੰਦਰ ਪਟਾਕਿਆਂ ਤੇ ਪੂਰਨ ਰੂਪ ਵਿੱਚ ਰੋਕ ਲਾਉਣ ਦਾ ਫੈਸਲਾ ਕੀਤਾ ਸੀ।
ਦੂਜੇ ਪਾਸੇ NGT ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ AQI ਪਿਛਲੇ ਸਾਲ ਖਰਾਬ ਅਤੇ ਬਹੁਤ ਜ਼ਿਆਦਾ ਖਰਾਬ ਸੀ ਉਨ੍ਹਾਂ ਥਾਂ ਪਟਾਕੇ ਨਹੀਂ ਚਲਾਏ ਜਾਣਗੇ।ਜਦਕਿ ਦੂਜੇ ਥਾਂ ਪਟਾਕੇ ਚਲਾਉਣ ਦੀ ਇਜਾਜ਼ਤ ਹੈ।
ਚੰਡੀਗੜ੍ਹ 'ਚ ਪਟਾਕੇ ਬੈਨ ਵਾਲੇ ਪ੍ਰਸ਼ਾਸਨ ਦੇ ਫੈਸਲੇ ਤੇ ਹਾਈ ਕੋਰਟ ਦਾ ਆਦੇਸ਼
ਏਬੀਪੀ ਸਾਂਝਾ
Updated at:
11 Nov 2020 10:03 PM (IST)
ਚੰਡੀਗੜ੍ਹ ਪ੍ਰਸ਼ਾਸਨ ਦੇ ਪਟਾਕਿਆਂ ਤੇ ਫੈਸਲੇ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਹਨ ਕਿ ਕਰੈਕਰ ਡੀਲਰਸ ਐਸੋਸੀਏਸ਼ਨ ਦੀ ਦਰਖਾਸਤ ਨੂੰ ਦੋ ਦਿਨਾਂ ਅੰਦਰ ਨਿਪਟਾਇਆ ਜਾਏ।
- - - - - - - - - Advertisement - - - - - - - - -