ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਇਸ ਸਾਲ ਅਗਸਤ 'ਚ ਵਿਕਰੀ 'ਚ 20.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਕੰਪਨੀ ਨੇ 116,704 ਇਕਾਈਆਂ ਦੀ ਵਿਕਰੀ ਕੀਤੀ ਹੈ। ਪਿਛਲੇ ਸਾਲ ਕੰਪਨੀ ਨੇ ਇਸ ਮਹੀਨੇ 97,061 ਸੇਲ ਕੀਤੀ ਸੀ। ਪੈਸੇਂਜਰ ਵ੍ਹੀਕਲ ਸੈਗਮੇਂਟ 'ਚ ਕੰਪਨੀ ਦੀ ਵਿਕਰੀ 21.3 ਪ੍ਰਤੀਸ਼ਤ ਵਧ ਕੇ 113,033 ਇਕਾਈ ਹੋ ਗਈ ਹੈ। ਅਗਸਤ 2019 ਵਿੱਚ ਕੰਪਨੀ ਨੇ ਇਸ ਹਿੱਸੇ ਵਿੱਚ 93,173 ਯੂਨਿਟ ਦੀ ਵਿਕਰੀ ਕੀਤੀ।


ਕੰਪਨੀ ਦੇ ਮਿੰਨੀ ਸੈਗਮੇਂਟ ਦੇ ਮਾਡਲ ਜਿਵੇਂ ਆਲਟੋ ਅਤੇ ਐਸ-ਪ੍ਰੀਸੋ ਨੇ ਅਗਸਤ 2020 'ਚ 19,709 ਇਕਾਈਆਂ ਦੀ ਵਿਕਰੀ ਕੀਤੀ। ਪਿਛਲੇ ਸਾਲ ਅਗਸਤ ਵਿੱਚ ਕੰਪਨੀ ਨੇ ਇਸ ਹਿੱਸੇ ਵਿੱਚ 10,123 ਇਕਾਈਆਂ ਦੀ ਵਿਕਰੀ ਕੀਤੀ। ਇਸ ਹਿੱਸੇ ਦੀ ਵਿਕਰੀ 'ਚ 94.7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਕੰਪੈਕਟ ਸੇਗਮੈਂਟ ਕਾਰਾਂ ਜਿਵੇਂ ਕਿ ਵੈਗਨਆਰ, ਸਵਿਫਟ, ਸੇਲੇਰੀਓ, ਇਗਨੀਸ, ਬਲੈਰੋ ਤੇ ਡਿਜਾਇਰ ਦੀਆਂ 61,956 ਵਾਹਨਾਂ ਦੀ ਵਿਕਰੀ ਹੋਈ। ਇਸ ਦੇ ਨਾਲ ਹੀ ਪਿਛਲੇ ਸਾਲ ਅਗਸਤ 'ਚ ਇਸ ਹਿੱਸੇ ਦੀਆਂ 54,274 ਇਕਾਈਆਂ ਵਿਕੀਆਂ ਸੀ।




ਜੇਕਰ ਯੂਟਿਲਿਟੀ ਵ੍ਹੀਕਲ ਸੈਗਮੇਂਟ ਦੀ ਗੱਲ ਕਰੀਏ ਤਾਂ ਅਗਸਤ 2020 'ਚ ਜਿਪਸੀ, ਅਰਟੀਗਾ, ਐਸ-ਕਰਾਸ, ਵਿਟਾਰਾ ਬ੍ਰੇਜ਼ਾ ਅਤੇ ਐਕਸਐਲ 6 'ਚ 13.5 ਪ੍ਰਤੀਸ਼ਤ ਦੀ ਵਾਧਾ ਦਰ ਵੇਖੀ ਗਈ ਹੈ। ਇਸ ਸੈਗਮੇਂਟ'ਚ 21,030 ਯੂਨਿਟ ਵਿਕੀਆਂ ਹਨ। ਪਿਛਲੇ ਸਾਲ ਅਗਸਤ ਵਿੱਚ ਇਸ ਹਿੱਸੇ ਦੀਆਂ 18,522 ਇਕਾਈਆਂ ਵਿਕੀਆਂ ਸੀ। ਇਸ ਸਾਲ ਅਗਸਤ 'ਚ ਘਰੇਲੂ ਅਤੇ ਨਿਰਯਾਤ ਸਮੇਤ ਕੰਪਨੀ ਦੀ ਕੁਲ ਵਿਕਰੀ 17.1 ਪ੍ਰਤੀਸ਼ਤ ਵਧ ਕੇ 1,24,624 ਯੂਨਿਟ ਹੋ ਗਈ। ਅਗਸਤ 2019 'ਚ ਇਹ 106,413 ਯੂਨਿਟ ਸੀ। 


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI