ਅਧਿਕਾਰੀਆਂ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸਾਈਕਲ ‘ਤੇ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੋਕਿਆ ਜਿਸ ‘ਤੇ ਉਸ ਨੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਮੁੱਕਾ ਮਾਰਿਆ। ਇਸ ਦੌਰਾਨ ਉਸ ਦਾ ਬੰਡਲ ਡਿੱਗ ਪਿਆ ਜਿਸ 'ਚ ਇੱਕ ਬੰਦੂਕ ਵੀ ਸੀ।
ਸੋਮਵਾਰ ਦੁਪਹਿਰ ਦੀ ਗੋਲੀਬਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਵਿਸਕਾਨਸਿਨ ਦੇ ਕੀਨੋਸ਼ਾ ਵਿਖੇ ਅਸ਼ਵੇਤ, ਜੈਕਬ ਬਲੇਕ ਦੀ ਗੋਲੀ ਚੱਲਣ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਨਸਲੀ ਨਿਆਂ ਤੇ ਪੁਲਿਸ ਸੁਧਾਰਾਂ 'ਤੇ ਬਹਿਸ ਹੋ ਰਹੀ ਹੈ। ਗੋਲੀ ਲੱਗਣ ਕਾਰਨ ਬਲੇਕ ਆਦਮੀ ਅਧਰੰਗੀ ਹੋ ਗਿਆ ਹੈ।
ਹੈਰਾਨੀਜਨਕ ਖ਼ੁਲਾਸਾ! ਠੀਕ ਹੋਏ ਮਰੀਜ਼ ਮੁੜ ਹੋ ਸਕਦੇ ਕੋਰੋਨਾ ਦੇ ਸ਼ਿਕਾਰ
ਦੱਖਣੀ ਲਾਸ ਏਂਜਲਸ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੀ ਰਾਤ ਨੂੰ ਇੱਕ ਮਾਰਚ ਕੱਢਿਆ, ਜਿਸ ਵਿੱਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਤੇ ਗੋਲੀਬਾਰੀ ਵਾਲੀ ਜਗ੍ਹਾ ਦੇ ਨੇੜੇ ਸ਼ੈਰਿਫ ਦੇ ਦਫਤਰ ਵੱਲ ਮਾਰਚ ਕੀਤਾ। ਇਸ ਦੌਰਾਨ 'ਨਿਆਂ ਨਹੀਂ, ਸ਼ਾਂਤੀ ਨਹੀਂ' ਦੇ ਨਾਅਰੇ ਵੀ ਲਗਾਏ ਜਾ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ