ਨਵੀਂ ਦਿੱਲੀ: ਤਕਨੀਕੀ ਦਿੱਗਜ ਐਪਲ ਜਲਦੀ ਹੀ ਆਪਣੀ ਆਈਫੋਨ 12 ਸੀਰੀਜ਼ ਲਾਂਚ ਕਰ ਸਕਦੀ ਹੈ। ਆਈਫੋਨ 12 ਸੀਰੀਜ਼ ਸੰਬਧੀ ਲੀਕ ਹੋਈਆਂ ਰਿਪੋਰਟਾਂ ਤੇ ਜਾਣਕਾਰੀ ਕਈ ਵਾਰ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ ਲਾਂਚ ਕਰ ਸਕਦੀ ਹੈ ਜਿਸ ਵਿੱਚ 2 ਬੇਸਿਕ ਮਾਡਲ ਹੋਣਗੇ, ਕੰਪਨੀ ਦੋ ਹਾਈ ਐਂਡ ਆਈਫੋਨ ਲਾਂਚ ਕਰ ਸਕਦੀ ਹੈ।

ਦੋ ਸਸਤੇ ਮਾਡਲ ਲਾਂਚ ਕੀਤੇ ਜਾਣਗੇ:

ਇੱਕ ਰਿਪੋਰਟ ਮੁਤਾਬਕ, ਐਪਲ ਇਸ ਵਾਰ ਛੋਟੀ ਸਕਰੀਨ ਨਾਲ ਦੋ ਮਾਡਲ ਲਾਂਚ ਕਰ ਸਕਦੀ ਹੈ। ਇਨ੍ਹਾਂ ਵਿੱਚ 5.4 ਇੰਚ ਤੇ 6.1 ਇੰਚ ਡਿਸਪਲੇਅ ਵਾਲੇ ਮਾਡਲ ਹੋ ਸਕਦੇ ਹਨ। ਇਹ ਦੋਵੇਂ ਫੋਨ ਸੀਰੀਜ਼ ਦੇ ਦੂਜੇ ਮਾਡਲਾਂ ਦੇ ਮੁਕਾਬਲੇ ਸਸਤੇ ਹੋ ਸਕਦੇ ਹਨ ਪਰ ਉਨ੍ਹਾਂ ਦੀ ਕੀਮਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੰਪਨੀ 12 ਸੀਰੀਜ਼ ਵਿੱਚ ਬੇਸਿਕ ਮਾਡਲਾਂ ਨਾਲ ਦੋ ਹਾਈ ਐਂਡ ਮਾਡਲ ਵੀ ਲੈ ਕੇ ਆ ਰਹੀ ਹੈ। ਇਨ੍ਹਾਂ ਦਾ ਸਾਈਜ਼ 6.1 ਇੰਚ ਤੇ 6.7 ਇੰਚ ਹੋ ਸਕਦਾ ਹੈ। ਇਨ੍ਹਾਂ ਵਿੱਚ ਬਿਹਤਰ ਓਐਲਈਡੀ ਡਿਸਪਲੇਅ ਦਿੱਤਾ ਜਾਵੇਗਾ। ਇਸ ਪੂਰੀ ਲਾਈਨਅੱਪ ਵਿੱਚ 6.7 ਇੰਚ ਦਾ ਮਾਡਲ ਸਭ ਤੋਂ ਵੱਡਾ ਮਾਡਲ ਹੋਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਡਲ ਵੀ ਹੋਵੇਗਾ।

ਦੱਸ ਦੇਈਏ ਕਿ ਹਾਲ ਹੀ ਵਿੱਚ ਆਈ ਰਿਪੋਰਟ ਮੁਤਾਬਕ ਐਪਲ ਸਿਰਫ ਆਈਫੋਨ 12 ਨੂੰ ਭਾਰਤ ਵਿੱਚ ਹੀ ਲਾਈਨ ਅੱਪ ਬਣਾਏਗਾ। ਕੰਪਨੀ ਅਗਲੇ ਸਾਲ ਆਪਣੀ ਵਿਕਰੀ ਸ਼ੁਰੂ ਕਰ ਸਕਦੀ ਹੈ। ਭਾਰਤ ਵਿਚ ਫੋਨ ਦੇ ਉਤਪਾਦਨ ਕਰਕੇ ਨਵੇਂ ਮਾਡਲਾਂ ਦੀ ਕੀਮਤ ਵੀ ਘੱਟ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਆਈਫੋਨ 12 ਦਾ ਉਤਪਾਦਨ ਅਕਤੂਬਰ 2020 ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।

ਅਮਿਤਾਭ ਬੱਚਨ ਦੀ ਚਮਕਦੀ ਨਵੀਂ ਕਾਰ ਦੇਖ ਪ੍ਰਸ਼ੰਸਕ ਗੁੱਸੇ 'ਚ ਆਏ, ਗੁੱਸੇ ਦਾ ਕਾਰਨ ਕੀ ਹੈ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904