ਨਵੀਂ ਦਿੱਲੀ: ਅੱਜ ਕੱਲ੍ਹ ਸਮਾਰਟਫੋਨਸ ਨਾਲ ਐਪ ਮੇਕਰਸ ਵੀ ਡਾਰਕ ਮੋਡ ਦੀ ਵਰਤੋਂ ਕਰ ਰਹੇ ਹਨ। ਡਾਰਕ ਮੋਡ ਵਧੀਆ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਤੁਹਾਡੀਆਂ ਨਾਜ਼ੁਕ ਅੱਖਾਂ ਲਈ ਵੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।
ਜਦੋਂ ਡਾਰਕ ਮੋਡ ਆਨ ਹੁੰਦਾ ਹੈ, ਤਾਂ ਸਮਾਰਟਫੋਨ ਦਾ ਡਿਸਪਲੇਅ ਡਾਰਕ ਜਾਂ ਕਾਲਾ ਹੋ ਜਾਂਦਾ ਹੈ। ਜਿਸ ਕਾਰਨ ਘੱਟ ਰੋਸ਼ਨੀ ਅੱਖਾਂ 'ਚ ਜਾਂਦੀ ਹੈ ਅਤੇ ਤੁਸੀਂ ਲੰਬੇ ਸਮੇਂ ਲਈ ਥੱਕੇ ਬਿਨਾਂ ਫੋਨ ਦੀ ਵਰਤੋਂ ਕਰ ਸਕਦੇ ਹੋ। ਪਰ ਜਿੱਥੇ ਰਾਤ ਦੌਰਾਨ ਡਾਰਕ ਮੋੜ ਠੀਕ ਹੁੰਦਾ ਹੈ, ਉਥੇ ਹੀ ਦਿਨ ਦੌਰਾਨ ਇਹ ਨੁਕਸਾਨਦੇਹ ਸਾਬਤ ਹੁੰਦਾ ਹੈ।
ਅਮੈਰੀਕਨ ਓਪਟੋਮੈਟ੍ਰਿਕ ਐਸੋਸੀਏਸ਼ਨ ਅਨੁਸਾਰ ਡਾਰਕ ਮੋਡ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਅਸਟਿਗਮੈਟਿਜ਼ਮ ਨਾਮ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਜਿਸ 'ਚ ਇਕ ਅੱਖ ਜਾਂ ਦੋਵੇਂ ਅੱਖਾਂ ਦੇ ਕੋਰਨੀਆ ਦੀ ਸ਼ੇਪ ਕੁਝ ਅਜੀਬ ਹੋ ਜਾਂਦੀ ਹੈ ਅਤੇ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ।
ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ
ਇਸ ਕਾਰਨ ਲੋਕ ਚਿੱਟੇ ਰੰਗ ਦੀ ਬੈਕਗ੍ਰਾਉਂਡ ਤੇ ਕਾਲੇ ਟੈਕਸਟ ਦੇ ਮੁਕਾਬਲੇ ਕਾਲੇ ਬੈਕਗਰਾਊਂਡ 'ਤੇ ਵਾਈਟ ਟੈਕਸਟ ਆਸਾਨੀ ਨਾਲ ਨਹੀਂ ਪੜ੍ਹ ਸਕਦੇ। ਜਦੋਂ ਡਿਸਪਲੇਅ ਬ੍ਰਾਈਟ ਹੋਣ ਨਾਲ ਆਈਰਿਸ ਛੋਟਾ ਹੋ ਜਾਂਦਾ ਹੈ, ਤਾਂ ਜੋ ਘੱਟ ਰੋਸ਼ਨੀ ਅੱਖ ਵਿੱਚ ਜਾਵੇ ਅਤੇ ਡਾਰਕ ਡਿਸਪਲੇਅ ਨਾਲ ਉਲਟ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਅੱਖ ਦੇ ਫੋਕਸ 'ਤੇ ਅਸਰ ਪੈਂਦਾ ਹੈ।
ਜੇ ਤੁਸੀਂ ਅੱਖਾਂ 'ਤੇ ਡਾਰਕ ਮੋਡ ਕਾਰਨ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਤਾਂ ਤੁਹਾਨੂੰ ਸਮਾਰਟਫੋਨ ਡਿਸਪਲੇਅ ਦੀ ਚਮਕ ਨੂੰ ਘੱਟ ਤੋਂ ਘੱਟ ਰੱਖਦੇ ਹੋਏ, ਡਾਰਕ ਮੋਡ ਅਤੇ ਲਾਈਟ ਮੋਡ ਦੇ ਵਿਚਕਾਰ ਸਵਿਚ ਕਰਦੇ ਰਹਿਣਾ ਚਾਹੀਦਾ ਹੈ। ਦਿਨ ਵੇਲੇ ਲਾਈਟ ਮੋਡ ਦੀ ਵਰਤੋਂ ਕਰੋ, ਜਦਕਿ ਰਾਤ ਨੂੰ ਡਾਰਕ ਮੋਡ ਦੀ ਵਰਤੋਂ ਕਰਨਾ ਠੀਕ ਰਹੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜੇ ਤੁਸੀਂ ਵੀ ਸਮਾਰਟਫੋਨ 'ਚ ਡਾਰਕ ਮੋਡ ਕਰਦੇ ਹੋ ਇਸਤੇਮਾਲ, ਤਾਂ ਹੋ ਜਾਵੋ ਸਾਵਧਾਨ
ਏਬੀਪੀ ਸਾਂਝਾ
Updated at:
30 Aug 2020 08:56 PM (IST)
ਅੱਜ ਕੱਲ੍ਹ ਸਮਾਰਟਫੋਨਸ ਨਾਲ ਐਪ ਮੇਕਰਸ ਵੀ ਡਾਰਕ ਮੋਡ ਦੀ ਵਰਤੋਂ ਕਰ ਰਹੇ ਹਨ। ਡਾਰਕ ਮੋਡ ਵਧੀਆ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਤੁਹਾਡੀਆਂ ਨਾਜ਼ੁਕ ਅੱਖਾਂ ਲਈ ਵੀ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ।
- - - - - - - - - Advertisement - - - - - - - - -