ਕੋਰੋਨਾ ਦੇ ਵਿਚਕਾਰ ਬਦਲ ਗਿਆ ਹੈ ਯਾਤਰਾ ਦਾ ਤਰੀਕਾ, ਪਹਿਲਾਂ ਨਾਲੋਂ ਵਧੇਰੇ ਜ਼ਰੂਰੀ ਹੈ ਬਿਹਤਰ ਮੋਬਾਈਲ ਨੈਟਵਰਕ
ABP Live Focus | 30 Aug 2020 01:23 PM (IST)
ਜੇਕਰ ਤੁਸੀਂ ਟ੍ਰੈਵਲਿੰਗ ਲਈ ਨਿਕਲਦੇ ਹੋ ਤਾਂ ਮੋਬਾਈਲ ਨੋਟਵਰਕ ਦੇ ਨਾਲ ਸਮਝੌਤਾ ਨਾ ਕਰੋ, ਕਿਉਂਕਿ ਇਹ ਸਿੱਧੇ-ਸਿੱਧੇ ਤੁਹਾਡੀ ਹੋਲਥ ਲਈ ਖ਼ਬਰਾ ਸਾਬਿਤ ਹੋ ਸਕਦਾ ਹੈ।
ਨਵੀਂ-ਨਵੀਂ ਥਾਂਵਾਂ 'ਤੇ ਜਾ ਕੇ ਘੁੰਮਣਾ ਫਿਰਨਾ, ਟ੍ਰੈਵਲਿੰਗ ਕਰਨਾ ਨੌਜਵਾਨਾਂ, ਕੁਦਰਤ ਪ੍ਰੇਮੀਆਂ ਅਤੇ ਐਡਵੇਂਚਰ ਪਸੰਦ ਲੋਕਾਂ ਦਾ ਸ਼ੌਕ ਹੁੰਦਾ ਹੈ, ਕਿਉਂਕਿ ਦੂਰ ਦਰਾਜ਼ਾਂ ਦੀਆਂ ਪਹਾੜੀਆਂ ਅਤੇ ਵਾਦੀਆਂ ਆਪਣੇ ਖੂਬਸੂਰਤ ਨਜ਼ਾਰੇ ਕਾਰਨ ਉਨ੍ਹਾਂ ਨੂੰ ਆਕਰਸ਼ਤ ਕਰਦੀਆਂ ਹਨ। ਪਰ ਅਜਿਹੇ ਲੋਕ ਕੋਰੋਨਾ ਮਹਾਮਾਰੀ ਕਰਕੋ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਸੀ, ਪਰ ਹੁਣ ਲੌਕਡਾਊਨ ਖੋਲ੍ਹਣ ਤੋਂ ਬਾਅਦ ਘਰ ਛੱਡਣ ਦੀ ਪ੍ਰਕਿਰਿਆ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ, ਪਰ ਸਾਵਧਾਨੀ ਨਾਲ। ਕੋਵਿਡ -19 ਤੋਂ ਬਚਾਅ ਲਈ ਸਰਕਾਰ ਨੇ ਕਈ ਸੁਝਾਅ ਦਿੱਤੇ ਹਨ, ਇਨ੍ਹਾਂ ਚੋਂ ਇੱਕ ਹੈ ਸਮਾਰਟਫੋਨ ਵਿਚ ਅਰੋਗਿਆ ਸੇਤੂ ਐਪ ਦੀ ਦਾ ਹੋਣਾ। ਇਹੀ ਕਾਰਨ ਹੈ ਕਿ ਤੁਹਾਡਾ ਮੋਬਾਈਲ ਨੈਟਵਰਕ ਅਤੇ ਇੰਟਰਨੈਟ ਪਹਿਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜੇ ਤੁਸੀਂ ਯਾਤਰਾ ਦਾ ਅਨੰਦ ਲੈਣਾ ਦੇ ਨਾਲ-ਨਾਲ ਆਪਣੀ ਯਾਤਰਾ ਨੂੰ ਸੁਰੱਖਿਅਤ ਅਤੇ ਸਮੂਥ ਬਣਾਉਣਾ ਚਾਹੁੰਦੇ ਹੋ, ਤਾਂ ਯਾਦ ਰੱਖੋ ਕਿ ਟ੍ਰੈਵਲਿੰਗ ਦਾ ਮਜ਼ਾ ਸਿਰਫ ਉਦੋਂ ਹੀ ਹੈ ਜਦੋਂ ਘਰ ਛੱਡਣ ਤੋਂ ਪਹਿਲਾਂ ਪੂਰੀ ਯੋਜਨਾਬੰਦੀ ਕੀਤੀ ਜਾਂਦੀ ਹੈ। ਕੁਝ ਸੁਝਾਅ ਯਾਦ ਰੱਖੇ ਜਾਣ। ਇਹ ਯੋਜਨਾਬੰਦੀ, ਇਹ ਸੁਝਾਅ ਤੁਹਾਨੂੰ "ਦ ਬਲੂਸਪੂਨ ਟ੍ਰੈਵਲਰ" ਸ਼ੁਭਮ ਗਾਂਧੀ ਤੋਂ ਵਧੀਆ ਕੋਈ ਨਹੀਂ ਦੱਸ ਸਕਦਾ। ਸ਼ੁਭਮ ਇੱਕ ਟ੍ਰੈਵਲ ਬਲੌਗਰ ਹੈ ਜਿਸ ਨੂੰ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਲੋਕ ਫੋਲੋ ਕਰਦੇ ਹਨ। ਬਚਪਨ ਤੋਂ ਹੀ ਯਾਤਰਾ ਦਾ ਸ਼ੌਕ ਰੱਖਣ ਵਾਲੇ ਸ਼ੁਭਮ ਗਾਂਧੀ ਪਿਛਲੇ 8 ਸਾਲਾਂ ਤੋਂ ਖੂਬ ਟ੍ਰੈਵਲਿੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿੰਦਾ ਹੈ ਕਿ ਕੋਰੋਨਾਵਾਇਰਸ ਕਰਕੇ ਯਾਤਰਾ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਅਤੇ ਬਹੁਤ ਸਾਰੀਆਂ ਨਵੀਆਂ ਸਾਵਧਾਨੀਆਂ ਜੋੜੀਆਂ ਗਈਆਂ ਹਨ। ਉਹ ਕਹਿੰਦੇ ਹਨ ਕਿ ਯਾਤਰਾ ਕਰਦਿਆਂ ਬਿਹਤਰ ਮੋਬਾਈਲ ਨੈਟਵਰਕ ਹੋਣਾ ਬਹੁਤ ਜ਼ਰੂਰੀ ਹੈ। ਸ਼ੁਭਮ ਮੁਤਾਬਕ ਨਾ ਸਿਰਫ ਅਰੋਗਿਆ ਸੇਤੂ ਐਪ ਲਈ, ਸਗੋਂ ਹੋਟਲ ਦੀ ਭਾਲ ਅਤੇ ਗੂਗਲ ਮੈਪ ਲਈ ਵੀ ਇੰਟਰਨੈਟ ਦੀ ਜ਼ਰੂਰਤ ਹੈ। ਇਸਦੇ ਨਾਲ ਜੇਕਰ ਤੁਸੀਂ ਕਿਸੇ ਮੁਸ਼ਕਲ ਵਿੱਚ ਫਸ ਜਾਂਦੇ ਹੋ, ਤਾਂ ਇੰਟਰਨੈਟ ਸਭ ਤੋਂ ਵੱਡਾ ਸਹਾਰਾ ਬਣ ਜਾਂਦਾ ਹੈ। ਸ਼ੁਭਮ ਗਾਂਧੀ ਕਹਿੰਦੇ ਹਨ, "ਮੈਂ ਯਾਤਰਾ ਦੌਰਾਨ ਇੰਟਰਨੈਟ ਨੂੰ ਬਹੁਤ ਅਹਿਮ ਮੰਨਦਾ ਹਾਂ।" ਉਹ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿਂਦਾ ਹੈ ਕਿ ਯਾਤਰਾ ਦੌਰਾਨ ਤੁਸੀਂ ਸੋਸ਼ਲ ਮੀਡੀਆ 'ਤੇ ਆਪਣੇ ਯਾਤਰਾ ਦੇ ਤਜ਼ੁਰਬੇ, ਰੋਮਾਂਚ, ਫੋਟੋਆਂ ਅਤੇ ਵੀਡਿਓ ਸ਼ੇਅਰ ਕਰ ਸਕਦੇ ਹੋ। ਜੇ ਤੁਸੀਂ ਸਹੀ ਟੈਲੀਕਾਮ ਆਪਰੇਟਰ ਨਹੀਂ ਚੁਣਿਆ, ਤਾਂ ਤੁਹਾਡੀ ਇੱਛਾ ਅਧੂਰੀ ਰਹਿ ਸਕਦੀ ਹੈ। ਇਸਦੇ ਨਾਲ ਇੰਟਰਨੈੱਟ ਟ੍ਰੈਵਲਿੰਗ ਸਪੌਟਸ ਦੇ ਦੁਆਲੇ ਦੀਆਂ ਥਾਂਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਜ਼ਰੂਰੀ ਹੈ। ਆਪਣੇ ਨਿੱਜੀ ਤਜ਼ਰਬੇ ਨੂੰ ਸਾਂਝਾ ਕਰਦਿਆਂ ਸ਼ੁਭਮ ਗਾਂਧੀ ਨੇ ਕਿਹਾ, “ਤੁਹਾਨੂੰ ਪਹਾੜੀ ਖੇਤਰਾਂ ਵਿੱਚ ਮੋਬਾਈਲ ਨੈਟਵਰਕ ਦੀ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਨਾ ਪਏਗਾ। ਕਿਉਂਕਿ ਮੈਂ ਏਅਰਟੈਲ ਯੂਜ਼ਰ ਹਾਂ, ਇਸ ਲਈ ਮੈਂ ਇਸ ਸਮੱਸਿਆ ਤੋਂ ਬਚ ਜਾਂਦਾ ਹਾਂ। ਮੈਂ ਪਹਾੜੀ ਜਾਂ ਦੂਰ-ਦੁਰਾਡੇ ਦੇ ਇਲਾਕਿਆਂ 'ਚ ਘੱਟੋ ਘੱਟ ਮੋਬਾਈਲ ਨੈਟਵਰਕ ਦੀ ਸਮੱਸਿਆ ਦਾ ਕਦੇ ਸਾਹਮਣਾ ਨਹੀਂ ਕੀਤਾ।” ਉਸ ਨੇ ਦੱਸਿਆ ਹੈ ਕਿ ਸਾਲ 2008 ਤੋਂ ਉਸਨੇ ਏਅਰਟੈੱਲ ਨੂੰ ਆਪਣਾਇਆ ਹੋਇਆ ਹੈ। ਮੋਬਾਈਲ ਨੈਟਵਰਕਸ ਨਾਲ ਜੁੜੇ ਆਪਣੇ ਵਿਸ਼ੇਸ਼ ਤਜ਼ਰਬੇ ਦੇ ਬਾਰੇ ਸ਼ੁਭਮ ਨੇ ਕਿਹਾ, "ਅਸੀਂ ਗਰੁੱਪ ਵਿੱਚ ਯਾਤਰਾ ਕਰਨ ਲਈ ਪਹਾੜੀ ਖੇਤਰ ਵਿੱਚ ਗਏ ਸੀ। ਇਸ ਦੌਰਾਨ ਇੱਖ ਥਾਂ 'ਤੇ ਮੇਰੇ ਗਰੁੱਪ ਦੇ ਲੋਕ ਮੋਬਾਈਲ ਨੈਟਵਰਕ ਲਈ ਪਹਾੜੀ ਤੋਂ 300 ਮੀਟਰ ਹੇਠਾਂ ਉਤਰਨਾ ਪਿਆ। ਸਿਰਫ ਮੈਂ ਤੋਂ ਅਤੇ ਮੇਰੇ ਇਹ ਦੋਸਤ ਇਸ ਪ੍ਰੇਸ਼ਾਨੀ ਤੋਂ ਬਚ ਗਏ ਜੋ ਏਅਰਟੈਲ ਦੀ ਵਰਤੋਂ ਕਰ ਰਹੇ ਸੀ। ਜਿਨ੍ਹਾਂ ਕੋਲ ਏਅਰਟੈੱਲ ਦਾ ਕਨੈਕਸ਼ਨ ਨਹੀਂ ਸੀ ਉਨ੍ਹਾਂ ਕੋਲ ਆਪਣੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਿਰਫ ਦੋ ਤਰੀਕੇ ਸੀ, ਜਾਂ ਤਾਂ ਏਅਰਟੈੱਲ ਚੁਣ ਲਿਓ ਜਾਂ ਦੂਜਾ ਕਿ ਉਹ ਮੋਬਾਈਲ ਨੈਟਵਰਕ ਤੋਂ ਬਗੈਰ ਆਪਣੀ ਯਾਤਰਾ ਨੂੰ ਪੂਰਾ ਕਰਨ।” ਪਰ ਬਦਲੀ ਹੋਈ ਸਥਿਤੀ ਵਿਚ ਸ਼ੁਭਮ ਗਾਂਧੀ ਨੇ ਕਿਹਾ ਕਿ ਜੇ ਤੁਸੀਂ ਯਾਤਰਾ ਲਈ ਰਵਾਨਾ ਹੋ ਜਾਂਦੇ ਹੋ, ਤਾਂ ਮੋਬਾਈਲ ਨੈਟਵਰਕ ਨਾਲ ਸਮਝੌਤਾ ਨਾ ਕਰੋ, ਕਿਉਂਕਿ ਇਹ ਸਿੱਧੇ ਤੌਰ 'ਤੇ ਤੁਹਾਡੀ ਸਿਹਤ ਲਈ ਖ਼ਤਰਾ ਸਾਬਤ ਹੋ ਸਕਦਾ ਹੈ। ਯਾਤਰਾ ਕਰਨ ਵਾਲਿਆਂ ਨੂੰ ਸ਼ੁਭਮ ਗਾਂਧੀ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਮੌਜੂਦਾ ਸਥਿਤੀ ਵਿਚ ਸੋਲੋ ਟ੍ਰਿੱਪ ਬਿਹਤਰ ਹੈ।