ਨਵੀਂ ਦਿੱਲੀ: ਜੇਕਰ ਤੁਸੀਂ ਇਸ ਸਮੇਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਇਹ ਸਹੀ ਸਮਾਂ ਹੈ। ਹਾਲ ਹੀ ਵਿੱਚ ਬਹੁਤ ਸਾਰੀਆਂ ਸਮਾਰਟਫੋਨ ਕੰਪਨੀਆਂ ਨੇ ਆਪਣੇ ਚੁਣੇ ਹੋਏ ਫੋਨਾਂ ਦੀਆਂ ਕੀਮਤਾਂ ਵਿੱਚ ਭਾਰੀ ਕਟੌਤੀ ਕੀਤੀ ਹੈ।

Apple iPhone 11:

ਹੁਣ ਐਪਲ ਆਈਫੋਨ 11 ਨੂੰ ਖਰੀਦਣਾ ਸਸਤਾ ਹੋ ਗਿਆ ਹੈ। ਐਮਾਜ਼ਾਨ ਇੰਡੀਆ 'ਤੇ ਆਈਫੋਨ 11 ਦੇ 64 ਜੀਬੀ ਵੇਰੀਐਂਟ ਦੀ ਕੀਮਤ 62,900 ਰੁਪਏ ਤੱਕ ਘਟਾ ਦਿੱਤੀ ਗਈ ਹੈ।

Samsung Galaxy M01:

ਸੈਮਸੰਗ ਨੇ ਆਪਣੇ ਐਮ ਸੀਰੀਜ਼ ਦੇ ਸਮਾਰਟਫੋਨ ਗਲੈਕਸੀ ਐਮ01 ਦੀ ਕੀਮਤ 'ਚ 600 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਇਹ ਫੋਨ 8,399 ਰੁਪਏ ਦੀ ਕੀਮਤ 'ਤੇ ਉਪਲੱਬਧ ਹੋਵੇਗਾ। ਪਹਿਲਾਂ ਇਹ ਫੋਨ 8,999 ਰੁਪਏ ਦੀ ਕੀਮਤ ਵਿੱਚ ਉਪਲਬਧ ਸੀ।

ਮਹੀਨੇ ਭਰ ਲਈ ਕਫਾਇਤੀ ਮੋਬਾਈਲ ਰੀਚਾਰਜ ਪਲਾਨ, ਜਾਣੋ ਕੀਮਤ ਤੇ ਫਾਇਦੇ

Samsung Galaxy A21s:

ਗਲੈਕਸੀ ਏ 21ਐਸ 'ਚ ਦੋ ਵੇਰੀਐਂਟ  ਮਿਲਦੇ ਹਨ। ਇਸ ਦੇ 4 ਜੀਬੀ + 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 'ਚ 1500 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਇਸ ਨੂੰ 14,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ 6 ਜੀਬੀ + 64 ਜੀਬੀ ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 'ਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ, ਇਸ ਤੋਂ ਬਾਅਦ ਤੁਸੀਂ ਇਸ ਵੇਰੀਐਂਟ ਨੂੰ 16,499 ਰੁਪਏ 'ਚ ਖਰੀਦ ਸਕਦੇ ਹੋ।

Vivo V19:

ਕੰਪਨੀ ਨੇ ਇਸ ਫੋਨ ਦੀ ਕੀਮਤ 'ਚ 4,000 ਰੁਪਏ ਦੀ ਕਟੌਤੀ ਕੀਤੀ ਹੈ। ਵੀਵੋ ਵੀ 19 ਦੇ 8 ਜੀਬੀ + 128 ਜੀਬੀ ਸਟੋਰੇਜ ਮਾੱਡਲ 'ਤੇ 3,000 ਰੁਪਏ ਅਤੇ 256 ਜੀਬੀ ਜਸਟੋਰ ਮਾਡਲ 'ਤੇ 4,000 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ