ਨਵੀਂ ਦਿੱਲੀ: ਜੇਕਰ ਤੁਸੀਂ ਵੀ ਇੱਕ ਨਵੀਂ ਕਾਰ ਖਰੀਦਣ ਜਾ ਰਹੇ ਹੋ, ਤਾਂ ਤੁਹਾਨੂੰ ਕਾਰ ਦੀ ਦਿੱਖ, ਡਿਜ਼ਾਇਨ, ਮਾਈਲੇਜ ਦੇ ਨਾਲ-ਨਾਲ ਇਸ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ (ਸੇਫ਼ਟੀ ਫ਼ੀਚਰਜ਼) ਬਾਰੇ ਵਿੱਚ ਸਾਰੀ ਜਾਣਕਾਰੀ ਲੈਣੀ ਚਾਹੀਦੀ ਹੈ। ਜਦੋਂ ਤੁਸੀਂ ਇਸਦੀ ਸੁਰੱਖਿਆ ਵਿਸ਼ੇਸ਼ਤਾਵਾਂ ਤੋਂ ਸੰਤੁਸ਼ਟ ਹੋਵੋ ਤਾਂ ਹੀ ਕਾਰ ਖਰੀਦੋ।


ਦਰਅਸਲ, ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti suzuki) ਦੀ ਸਭ ਤੋਂ ਵੱਧ ਵਿਕਣ ਵਾਲੀਆਂ ਹੈਚਬੈਕ ਕਾਰਾਂ ਵਿੱਚੋਂ ਇੱਕ ਮਾਰੂਤੀ ਸਵਿਫਟ (Maruti Swift) ਸੁਰੱਖਿਆ ਦੇ ਮਾਮਲੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ।


ਇੰਨੇ ਮਿਲੇ ਰੇਟਿੰਗ ਪੁਆਇੰਟ


ਦਰਅਸਲ, ਨਵੀਂ ਮਾਰੂਤੀ ਸੁਜ਼ੂਕੀ ਸਵਿਫਟ (Maruti Suzuki Swift) ਨੂੰ ਐਨਸੀਏਪੀ ਕਾਰ ਅਸੈਸਮੈਂਟ ਪ੍ਰੋਗਰਾਮ (NCAP Car Assessment Programme) ਦੇ ਹਿੱਸੇ ਵਜੋਂ ਕ੍ਰੈਸ਼ ਟੈਸਟ ਕੀਤਾ ਗਿਆ ਸੀ। ਇਸ ਟੈਸਟ ਵਿੱਚ, ਤੁਸੀਂ ਇਸ ਕਾਰ ਦੇ ਰੇਟਿੰਗ ਪੁਆਇੰਟ ਬਾਰੇ ਜਾਣ ਕੇ ਹੈਰਾਨ ਹੋਵੋਗੇ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਕਾਰ ਨੂੰ ਜ਼ੀਰੋ ਰੇਟਿੰਗ ਮਿਲੀ ਹੈ।


ਇਸ ਕ੍ਰੈਸ਼ ਟੈਸਟ ਦੌਰਾਨ, ਸਵਿਫਟ ਨੂੰ ਬਾਲਗਾਂ ਦੀ ਸੁਰੱਖਿਆ ਲਈ 15.53 ਪ੍ਰਤੀਸ਼ਤ ਯਾਨੀ 6.21 ਅੰਕ, ਬੱਚਿਆਂ ਦੀ ਸੁਰੱਖਿਆ ਵਿੱਚ 0 ਪ੍ਰਤੀਸ਼ਤ ਭਾਵ 0 ਅੰਕ ਪ੍ਰਾਪਤ ਹੋਏ, ਜਦੋਂ ਕਿ ਸੜਕ ਤੇ ਚੱਲਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ, 6.98 ਪ੍ਰਤੀਸ਼ਤ ਯਾਨੀ 3 ਅੰਕ ਪ੍ਰਾਪਤ ਹੋਏ।


ਇਸ ਲਈ ਮਿਲੀ 0 ਰੇਟਿੰਗ


ਐਨਸੀਏਪੀ (NCAP) ਅਨੁਸਾਰ, ਇਸ ਨੂੰ ਕਈ ਕਾਰਨਾਂ ਕਰਕੇ ਜ਼ੀਰੋ ਰੇਟਿੰਗ ਮਿਲੀ ਹੈ, ਜਿਸ ਵਿੱਚ ਮਾੜੇ ਸਾਈਡ ਇਫੈਕਟ ਪ੍ਰੋਟੈਕਸ਼ਨ, ਘੱਟ ਵ੍ਹਿਪਲੈਸ਼ ਸਕੋਰ, ਏਅਰਬੈਗਸ ਦੀ ਘਾਟ ਸ਼ਾਮਲ ਹਨ। ਇੰਨਾ ਹੀ ਨਹੀਂ, ਮਾਰੂਤੀ ਸੁਜ਼ੂਕੀ ਸਵਿਫਟ ਵਿੱਚ ਚਾਈਲਡ ਰੈਸਟ੍ਰੈਂਟ ਸਿਸਟਮਜ਼ (CRS) ਹੁੰਦੀ।


ਐਨਸੀਏਪੀ (NCAP) ਅਨੁਸਾਰ, ਡਰਾਈਵਰ ਤੇ ਯਾਤਰੀ ਦੇ ਸਿਰ ਅਤੇ ਗਰਦਨ ਦੀ ਸੁਰੱਖਿਆ ਸਹੀ ਸੀ, ਪਰ ਡਰਾਈਵਰ ਦੀ ਛਾਤੀ ਦੇ ਮਾਮਲੇ ਵਿੱਚ, ਇਹ ਗੱਡੀ ਪੱਛੜ ਗਈ। ਇਸ ਦੇ ਨਾਲ, ਡਰਾਈਵਰ ਅਤੇ ਯਾਤਰੀ ਦੇ ਗੋਡਿਆਂ ਲਈ ਬਹੁਤ ਮਾਮੂਲੀ ਸੁਰੱਖਿਆ ਹੈ, ਕਿਉਂਕਿ ਡੈਸ਼ਬੋਰਡ ਦੇ ਪਿੱਛੇ ਦੇ ਹਿੱਸੇ ਕਿਸੇ ਤੀਬਰ ਹਿੱਟ ਦੌਰਾਨ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ।


ਇਹ ਵੀ ਪੜ੍ਹੋ: Samsung ਸਮਾਰਟਫੋਨ ਵਾਲਿਆਂ ਲਈ ਅਲਰਟ! ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਪਏਗਾ ਪਛਤਾਉਣਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI