ਨਵੀਂ ਦਿੱਲੀ: ਸੈਮਸੰਗ (Samsung) ਦੁਨੀਆ ਭਰ ਦੇ ਖਪਤਕਾਰਾਂ ਨੂੰ ਇੱਕ ਅਲਰਟ ਜਾਰੀ ਕਰ ਰਿਹਾ ਹੈ, ਜਿਸ ਵਿੱਚ ਸਭ ਨੂੰ ਆਪੋ-ਆਪਣੀਆਂ ਸਾਰੀਆਂ ਫੋਟੋਆਂ ਸੈਮਸੰਗ ਕਲਾਉਡ (Samsung Cloud) ’ਤੇ ਸੁਰੱਖਿਅਤ ਰੱਖਣ ਲਈ ਕਹਿ ਰਿਹਾ ਹੈ। ਜਿਵੇਂ ਕਿ ਕੰਪਨੀ ਨੇ ਆਪਣੀ ਇਮੇਜ ਬੈਕਅਪ ਸੇਵਾ (Samsung Image Backup) ਨੂੰ ਬੰਦ ਕਰ ਦਿੱਤਾ ਹੈ ਜੋ ਇਸ ਸਮੇਂ ਸੈਮਸੰਗ ਕਲਾਉਡ (Samsung Cloud) ਦਾ ਹਿੱਸਾ ਹੈ, ਕੰਪਨੀ ਖਪਤਕਾਰਾਂ ਨੂੰ ਯਾਦ ਕਰਵਾ ਰਹੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਫੋਟੋਆਂ ਅਗਲੇ ਮਹੀਨੇ ਤੱਕ ਡਿਲੀਟ ਕਰ ਦਿੱਤੀਆਂ ਜਾਣਗੀਆਂ।
ਕੰਪਨੀ ਬੰਦ ਕਰ ਰਹੀ ਆਪਣੀ ਇਮੇਜ ਬੈਕਅਪ ਸੇਵਾ ਬੰਦ
ਉਨ੍ਹਾਂ ਖਪਤਕਾਰਾਂ ਲਈ ਜੋ ਸੈਮਸੰਗ (Samsung) ਦੀ ਇਸ ਚੇਤਾਵਨੀ ਬਾਰੇ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦੇਈਏ ਕਿ ਸੈਮਸੰਗ ਕਲਾਉਡ ਵਰਤੋਂਕਾਰਾਂ ਨੂੰ ਸੀਮਤ ਮਾਤਰਾ ਵਿੱਚ ਸਟੋਰੇਜ ਦੀ ਪੇਸ਼ਕਸ਼ ਕਰਦਾ ਹੈ ਜਿਸਦੀ ਵਰਤੋਂ ਉਨ੍ਹਾਂ ਦੇ ਸੰਪਰਕਾਂ, ਕੈਲੰਡਰ ਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਨੋਟਸ ਨੂੰ ਸਿੰਕ ਕਰਨ ਲਈ ਕੀਤੀ ਜਾ ਸਕਦੀ ਹੈ। ਖਪਤਕਾਰਾਂ ਨੂੰ ਆਪਣੀ ਗੈਲਰੀ ’ਚੋਂ ਆਪਣੀਆਂ ਫੋਟੋਆਂ ਨੂੰ ਸਿੰਕ ਕਰਨ ਦੀ ਆਗਿਆ ਵੀ ਸੀ, ਪਰ ਸੈਮਸੰਗ ਨੇ ਇਸ ਫੰਕਸ਼ਨ ਦੀ ਪੇਸ਼ਕਸ਼ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਸ ਦਾ ਮਤਲਬ ਇਹ ਹੈ ਕਿ ਕੰਪਨੀ ਵੱਲੋਂ ਦਿੱਤੀ ਗਈ ਡੈੱਡਲਾਈਨ ਤੋਂ ਬਾਅਦ, ਸੈਮਸੰਗ ਖਪਤਕਾਰ ਆਪਣੀਆਂ ਫੋਟੋਆਂ ਨੂੰ ਅਕਸੈੱਸ ਨਹੀਂ ਕਰ ਸਕਣਗੇ, ਭਾਵੇਂ ਦੂਸਰੇ ਡੇਟਾ ਨੂੰ ਸਿੰਕ ਕਰਨਾ ਜਾਰੀ ਰੱਖ ਸਕਦੇ ਹਨ। ਸੈਮਸੰਗ ਨੇ ਹੁਣ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਜਾਣਕਾਰੀ ਡਾਊਨਲੋਡ ਕਰਨ ਲਈ ਲਗਪਗ ਇੱਕ ਮਹੀਨਾ ਦਿੱਤਾ ਹੈ।
ਅਸੀਂ ਆਪਣੇ ਸੈਮਸੰਗ ਗਲੈਕਸੀ (Samsung Galaxy) ਸਮਾਰਟਫੋਨ ਨੂੰ ਵਨ ਯੂਆਈ 3.1 (One UI 3.1) ਦਾ ਲੇਟੈਸਟ ਵਰਜ਼ਨ ਚਲਾਉਣ ਦੀ ਜਾਂਚ ਕੀਤੀ ਅਤੇ ਗੈਲਰੀ ਐਪ ਤੇ My Files ਐਪ ਦੋਵਾਂ ਨੇ ਸਾਨੂੰ ਮਾਈਕ੍ਰੋਸਾਫਟ ਵਨਡ੍ਰਾਇਵ (Microsoft OneDrive) ਦੇ ਨਾਲ ਕਲਾਉਡ ਸਿੰਕਿੰਗ ਸਥਾਪਤ ਕਰਨ ਲਈ ਪ੍ਰੇਰਿਆ। ਇਸ ਦੌਰਾਨ, ਸੈਮਸੰਗ ਦਾ ਕਹਿਣਾ ਹੈ ਕਿ ਉਸ ਨੇ ਖਪਤਕਾਰਾਂ ਨੂੰ ਇਹ ਦੱਸਣ ਲਈ ਦੋ ਸਮੂਹਾਂ ਵਿੱਚ ਪਾ ਦਿੱਤਾ ਹੈ ਕਿ ਵਿਅਕਤੀਗਤ ਖਪਤਕਾਰਾਂ ਲਈ ਕਦੋਂ ਡੇਟਾ ਡਿਲੀਟ ਜਾਵੇਗਾ।
ਗਰੁੱਪ 1 ਦਾ ਡਾਟਾ 30 ਸਤੰਬਰ ਤੱਕ ਡਿਲੀਟ ਕਰ ਦਿੱਤਾ ਜਾਵੇਗਾ, ਜਦੋਂ ਕਿ ਗਰੁੱਪ 2 ਨੂੰ ਨਵੰਬਰ ਦੇ ਅੰਤ ਤੱਕ ਆਪਣਾ ਡਾਟਾ ਡਾਊਨਲੋਡ ਕਰਨ ਦਾ ਸਮਾਂ ਦਿੱਤਾ ਜਾਵੇਗਾ। ਕਿਉਂਕਿ ਇਹ ਸਪਸ਼ਟ ਨਹੀਂ ਹੈ ਕਿ ਸਮੂਹ 1 ਜਾਂ 2 ਵਿੱਚ ਕਿਹੜੇ ਖੇਤਰ ਹਨ, ਇਸ ਲਈ ਸਾਰੇ ਖਪਤਕਾਰਾਂ ਲਈ 30 ਸਤੰਬਰ ਤੋਂ ਪਹਿਲਾਂ ਆਪਣਾ ਡਾਟਾ ਡਾ ਡਾਊਨਲੋਡ ਕਰਨਾ ਸੁਰੱਖਿਅਤ ਰਹੇਗਾ।
ਜੇ ਤੁਹਾਡੇ ਕੋਲ ਸੈਮਸੰਗ (Samsung) ਫ਼ੋਨ ਹੈ, ਤਾਂ ਸੈਟਿੰਗਜ਼ ਐਪ ਖੋਲ੍ਹੋ ਅਤੇ ਸਿਖਰ 'ਤੇ ਸੈਮਸੰਗ ਕਲਾਉਡ ਸਰਚ ਕਰੋ। ਫਿਰ ਤੁਸੀਂ Download My Data ਕਰੋ, ਸਿੰਕ ਕੀਤੇ ਐਪਸ, ਬੈਕਅਪ ਡੇਟਾ, ਡਾਟਾ ਰੀਸਟੋਰ ਕਰੋ ਤੇ ਬੈਕਅੱਪ ਡਿਲੀਟ ਵਰਗੇ ਵਿਕਲਪ ਵੇਖ ਸਕਦੇ ਹੋ। ਪਹਿਲਾ ਵਿਕਲਪ ਚੁਣੋ, ਤੇ ਤੁਹਾਡੀਆਂ ਤਸਵੀਰਾਂ ਦੇ ਡਾਉਨਲੋਡ ਹੋਣ ਤੱਕ ਉਡੀਕ ਕਰੋ। ਇਹ ਯਕੀਨੀ ਬਣਾਉਣ ਲਈ ਕਿ ਡਾਉਨਲੋਡ ਸਹੀ ਤਰਕੇ ਮੁਕੰਮਲ ਹੋ ਗਿਆ ਹੈ, ਤੁਸੀਂ ਆਪਣੇ ਫੋਨ ਦੇ ਅੰਦਰੂਨੀ ਸਟੋਰੇਜ ਨੂੰ ਕਲੀਨ ਕਰ ਸਕਦੇ ਹੋ।
ਉਹ ਖਪਤਕਾਰ, ਜਿਨ੍ਹਾਂ ਨੇ ਆਪਣੇ ਵਨ ਡ੍ਰਾਈਵ (OneDrive) ਖਾਤੇ ਨੂੰ ਜੋੜਿਆ ਹੈ ਉਹ ਫਿਰ ਆਪਣੀ ਫੋਟੋਆਂ ਨੂੰ ਮਾਈਕ੍ਰੋਸਾੱਫਟ ਦੇ ਕਲਾਉਡ (Microsoft Cloud) ਸਟੋਰੇਜ ਵਿੱਚ ਬੈਕ ਅਪ ਕਰ ਸਕਦੇ ਹਨ, ਪਰ ਉਨ੍ਹਾਂ ਕੋਲ ਸਿਰਫ 5 ਜੀਬੀ ਜਗ੍ਹਾ ਹੋਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧੇਰੇ ਸਟੋਰੇਜ ਲਈ ਪੇਮੈਂਟ ਕਰਨੀ ਹੋਵੇਗੀ।
ਇਹ ਵੀ ਪੜ੍ਹੋ: Farmers Protests: ਹਰਿਆਣਾ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ! ਅੱਜ 10,000 ਕਿਸਾਨ ਹੋਣਗੇ ਇਕੱਠੇ, ਅਗਲੀ ਰਣਨੀਤੀ ਦਾ ਕਰਨਗੇ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin