ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਸ਼ਸ਼ਾਂਕ ਸ੍ਰੀਵਾਸਤਵ ਨੇ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਅਸੀਂ ਇਹ ਜਲਦੀ ਲਿਆਵਾਂਗੇ ਕਿਉਂਕਿ 1 ਅਪ੍ਰੈਲ, 2020 ਤੋਂ ਨਵੇਂ ਨਿਕਾਸ ਨਿਯਮ ਲਾਗੂ ਹੋ ਰਹੇ ਹਨ, ਅਸੀਂ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) 'ਚ ਬੀਐਸ 6 ਪੈਟਰੋਲ ਬ੍ਰੇਜ਼ਾ ਤੇ ਐਸ-ਕਰਾਸ ਲਿਆਵਾਂਗੇ।”
ਕੰਪਨੀ ਵੱਲੋਂ ਡੀਜ਼ਲ ਵਾਹਨਾਂ ਦੇ ਉਤਪਾਦਨ ਨੂੰ ਰੋਕਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੰਪਨੀ ਪਹਿਲਾਂ ਕਹਿ ਚੁਕੀ ਹੈ ਕਿ ਉਹ ਬੀਐਸ-6 ਸਟੈਂਡਰਡ ਦੇ ਛੋਟੇ ਡੀਜ਼ਲ ਵਾਹਨ ਨਹੀਂ ਬਣਾਏਗੀ ਪਰ ਬਾਜ਼ਾਰ 'ਚ ਰੁਝਾਨ ਆਉਣ ‘ਤੇ ਇਸ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੀ ਮੰਗ ਨੂੰ ਵੇਖਦਿਆਂ ਹੀ ਮਾਰੂਤੀ ਵੱਡੇ ਵਾਹਨਾਂ ਦਾ ਬੀਐਸ 6 ਸਟੈਂਡਰਡ ਡੀਜ਼ਲ ਵਰਜਨ ਵੀ ਲਿਆ ਸਕਦੀ ਹੈ।
ਇਲੈਕਟ੍ਰਿਕ ਵਾਹਨਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੰਪਨੀ ਇਸ ਵੇਲੇ ਵੱਖ-ਵੱਖ ਸ਼ਰਤਾਂ ਅਧੀਨ 50 ਈਵੀ ਗੱਡੀਆਂ ਦੀ ਜਾਂਚ ਕਰ ਰਹੀ ਹੈ ਤੇ ਉਸ ਦੇ ਅਧਾਰ 'ਤੇ ਅਸੀਂ ਅੱਗੇ ਤੈਅ ਕਰਾਂਗੇ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਸੱਤ ਮਹੀਨਿਆਂ 'ਚ ਤਿੰਨ ਲੱਖ ਤੋਂ ਵੱਧ ਬੀਐਸ-6 ਵਾਹਨ ਵੇਚ ਕੇ ਰਿਕਾਰਡ ਬਣਾਇਆ ਹੈ। ਇਕੱਲੇ ਅਕਤੂਬਰ ਮਹੀਨੇ 'ਚ ਹੀ ਕੰਪਨੀ ਨੇ ਇੱਕ ਲੱਖ ਦੇ ਲਗਪਗ ਅਜਿਹੇ ਵਾਹਨ ਵੇਚੇ।
Car loan Information:
Calculate Car Loan EMI