ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ‘ਚ ਇੱਕ ਮਕਾਨ ‘ਚ ਅੱਗ ਲੱਗਣ ਨਾਲ ਪਿਓ-ਪੁੱਤਰ ਜ਼ਿੰਦਾ ਸੜ ਗਏ। ਵੀਰਵਾਰ ਰਾਤ ਨੂੰ ਬੰਜਾਰ ਦੇ ਪਿੰਡ ਥਾਟੀ ਬੀੜ ਦੇ ਗਨਯੋਲੀ ‘ਚ ਇੱਕ ਮਕਾਨ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦੇਰ ਸ਼ਾਮ ਅੱਠ ਵਜੇ ਥਾਟੀਬੀੜ ਪਿੰਡ ‘ਚ ਲੱਕੜ ਦੇ ਮਕਾਨ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਨੇੜੇ ਅਪਰਾ-ਤਫਰੀ ਮੱਚ ਗਈ। ਇਸ ਦੌਰਾਨ ਪਿਓ-ਪੁੱਤਰ ਅੰਦਰ ਹੀ ਮੌਜੂਦ ਸੀ ਅਤੇ ਦੋਵਾਂ ਨੂੰ ਅੱਗ ਤੋਂ ਭਾਅਦ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ।
ਸਥਾਨਿਕ ਲੋਕਾਂ ਨੇ ਅੱਗ ਦੀ ਜਾਣਕਾਰੀ ਫਾਈਰਬ੍ਰਿਗੇਡ ਨੂੰ ਦਿੱਤੀ। ਜਦਕਿ ਵੇਖਦੇ ਹੀ ਵੇਖਦੇ ਅੱਗ ਨੇ ਢਾਈ ਮੰਜ਼ਿਲਾ ਮਕਾਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਅੱਗ ਬੁਝਾਊ ਮਹਿਕਮੇ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ।
ਇਸ ਘਟਨਾ ‘ਚ ਮਰਨ ਵਾਲਿਆਂ ਦੀ ਪਛਾਣ ਸ਼ੇਰ ਸਿੰਘ (65) ਅਤੇ ਲਾਲ ਚੰਦ (43) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਵੀ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ‘ਚ ਲੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਰ ਨੂੰ ਲੱਗੀ ਅੱਗ ‘ਚ ਜ਼ਿੰਦਾ ਸੜੇ ਪਿਓ-ਪੁੱਤਰ
ਏਬੀਪੀ ਸਾਂਝਾ
Updated at:
22 Nov 2019 09:55 AM (IST)
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ‘ਚ ਇੱਕ ਮਕਾਨ ‘ਚ ਅੱਗ ਲੱਗਣ ਨਾਲ ਪਿਓ-ਪੁੱਤਰ ਜ਼ਿੰਦਾ ਸੜ ਗਏ। ਵੀਰਵਾਰ ਰਾਤ ਨੂੰ ਬੰਜਾਰ ਦੇ ਪਿੰਡ ਥਾਟੀ ਬੀੜ ਦੇ ਗਨਯੋਲੀ ‘ਚ ਇੱਕ ਮਕਾਨ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਦੇਰ ਸ਼ਾਮ ਅੱਠ ਵਜੇ ਥਾਟੀਬੀੜ ਪਿੰਡ ‘ਚ ਲੱਕੜ ਦੇ ਮਕਾਨ ਨੂੰ ਅਚਾਨਕ ਅੱਗ ਲੱਗ ਗਈ।
- - - - - - - - - Advertisement - - - - - - - - -