ਨਵੀਂ ਦਿੱਲੀ: ਟੈਲੀਕਾਮ ਸੈਕਟਰ ਦੀ ਦਿੱਗਜ ਕੰਪਨੀਆਂ ਰਿਲਾਇੰਸ ਜੀਓ, ਏਅਰਟੈਲ ਤੇ ਵੋਡਾਫੋਨ-ਆਈਡੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੋਬਾਈਲ ਸੇਵਾਵਾਂ ਮਹਿੰਗੀਆਂ ਕਰਨ ਜਾ ਰਹੀਆਂ ਹਨ। ਏਅਰਟੈਲ ਤੇ ਵੋਡਾਫੋਨ-ਆਈਡੀਆ ਨੇ ਆਪਣੀਆਂ ਦਰਾਂ ਦਾ ਖੁਲਾਸਾ ਨਹੀਂ ਕੀਤਾ ਪਰ ਇਹ ਸਾਫ਼ ਕਰ ਦਿੱਤਾ ਹੈ ਕਿ ਵਧੀਆਂ ਹੋਈਆਂ ਟੈਰਿਫ 1 ਦਸੰਬਰ ਤੋਂ ਲਾਗੂ ਹੋ ਜਾਣਗੀਆਂ।


ਕਿਹਾ ਜਾ ਰਿਹਾ ਹੈ ਕਿ ਟੈਲੀਕਾਮ ਸੈਕਟਰ ਦੀ ਖ਼ਸਤਾ ਹਾਲ ਨੂੰ ਸੁਧਾਰਨ ਲਈ ਦੂਰਸੰਚਾਰ ਨਿਯਾਮਕ ਦੇ ਨਿਰਦੇਸ਼ਾਂ 'ਤੇ ਕੰਪਨੀਆਂ ਇਹ ਕਦਮ ਚੁੱਕ ਰਹੀਆਂ ਹਨ। 1 ਦਸੰਬਰ ਤੋਂ ਮਹਿੰਗੀ ਹੋਣ ਵਾਲੀ ਮੋਬਾਈਲ ਸੇਵਾਵਾਂ ਤੋਂ ਬਚਣ ਦਾ ਇੱਕ ਤਰੀਕਾ ਹੈ।

ਟ੍ਰਾਈ ਨਿਯਮਾਂ ਮੁਤਾਬਕ, ਜੇ ਗਾਹਕ ਨੇ ਕੋਈ ਪਲਾਨ ਲੈ ਰੱਖਿਆ ਹੈ ਤਾਂ ਜਦੋਂ ਤਕ ਖ਼ਤਮ ਨਹੀਂ ਹੁੰਦਾ, ਵਧੀਆਂ ਹੋਈਆਂ ਦਰਾਂ ਲਾਗੂ ਨਹੀਂ ਹੋਣਗੀਆਂ। ਜੇ ਕੋਈ ਇੱਕ ਸਾਲ ਵਾਲੇ ਪਲਾਨ 'ਤੇ ਜਾਂਦਾ ਹੈ ਤਾਂ ਉਸ ਨੂੰ ਪੂਰੇ ਸਾਲ ਸਸਤੀਆਂ ਮੋਬਾਈਲ ਸੇਵਾਵਾਂ ਮਿਲਦੀਆਂ ਰਹਿਣਗੀਆਂ। ਇਹ ਗੱਲ ਕਾਲ ਰੇਟ ਤੇ ਡਾਟਾ ਦੋਵਾਂ ਪਲਾਨ 'ਤੇ ਲਾਗੂ ਹੁੰਦੀ ਹੈ।

ਜੀਓ ਦਾ ਇੱਕ ਸਾਲ ਦਾ ਪਲਾਨ 1699 ਰੁਪਏ ਹੈ। ਇਸ ਤਹਿਤ 1.5 ਜੀਬੀ ਡਾਟਾ ਰੋਜ਼ ਮਿਲਦਾ ਹੈ। ਡਾਟਾ ਦੀ ਇਹ ਲਿਮਟ ਖ਼ਤਮ ਹੋਣ ਤੋਂ ਬਾਅਦ ਸਪੀਡ 64KBPS ਰਹਿ ਜਾਂਦੀ ਹੈ। ਇਸ 'ਚ ਰੋਜ਼ 100 ਐਸਐਮਐਸ ਫਰੀ ਹੈ। ਜੀਓ ਤੋਂ ਜੀਓ ਤੇ ਅਨਲਿਮਟਿਡ ਕਾਲਿੰਗ ਫਰੀ ਹੈ। ਉੱਥੇ ਦੂਜੇ ਨੈਟਵਰਕ ਤੇ ਕਾਲ ਕਰਨ 'ਤੇ 6 ਪੈਸੇ ਪ੍ਰਤੀ ਮਿੰਟ ਚੁਕਾਉਣੇ ਪੈਣਗੇ, ਜਿਸ ਦੀ ਭਰਪਾਈ ਕੰਪਨੀ ਡਾਟਾ ਦੇ ਰੂਪ 'ਚ ਕਰਦੀ ਹੈ।