Maruti Suzuki to Hike Prices in January 2022: ਜੇਕਰ ਤੁਸੀਂ ਨਵੇਂ ਸਾਲ ‘ਤੇ ਕੋਈ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋਂ ਤਾਂ ਤੁਹਾਡੇ ਲਈ ਇਹ ਬੁਰੀ ਖ਼ਬਰ ਹੈ।ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਇਲ ਕੰਪਨੀ ਮਾਰੂਤੀ ਸੂਜੂਕੀ ਨੇ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਹੈ ਕਿ ਕੰਪਨੀ ਜਨਵਰੀ, 2022 ਤੋਂ ਗੱਡੀਆਂ ਦੀਆਂ ਕੀਮਤਾਂ ‘ਚ ਇਜ਼ਾਫਾ ਕਰਨ ਜਾ ਰਹੀ ਹੈ।

ਲਾਗਤ ਵੱਧਣ ਕਾਰਨ ਕੀਮਤਾਂ ‘ਚ ਇਜ਼ਾਫਾ ਕਰਨ ਦਾ ਫੈਸਲਾਕੰਪਨੀ ਨੇ ਕਿਹਾ ਹੈ ਕਿ ਪਿਛਲੇ ਸਾਲ ਵੱਖ-ਵੱਖ ਇਨਪੁਟ ਲਾਗਤ ਵਧਣ ਕਾਰਨ ਵਾਹਨਾਂ ਦੀ ਲਾਗਤ ਕਾਫੀ ਪ੍ਰਭਾਵਿਤ ਹੋਈ ਹੈ। ਇਸ ਲਈ ਕੀਮਤਾਂ ਵਧਾ ਕੇ ਇਸ ਦਾ ਕੁਝ ਹਿੱਸਾ ਗਾਹਕਾਂ ਨੂੰ ਦੇਣਾ ਜ਼ਰੂਰੀ ਹੋ ਗਿਆ ਹੈ। ਕੰਪਨੀ ਮੁਤਾਬਕ ਜਨਵਰੀ 2022 'ਚ ਕੀਮਤਾਂ ਵਧਾਉਣ ਦੀ ਯੋਜਨਾ ਹੈ। ਕੀਮਤਾਂ 'ਚ ਵਾਧਾ ਵਾਹਨ ਦੇ ਮਾਡਲ 'ਤੇ ਨਿਰਭਰ ਕਰੇਗਾ। 

ਲਾਗਤ ਵੱਧਣ ਨਾਲ ਮਾਰਜਿਨ ਤੇ ਅਸਰਕਿਸੇ ਵੀ ਕਾਰ ਬਣਾਉਣ ਵਾਲੀ ਕੰਪਨੀ ਦੇ ਲਈ ਇਨਪੁੱਟ ਕੌਸਟ ਬਹੁਤ  ਅਹਿਮ ਹੁੰਦੀ ਹੈ।ਕਿਸੇ ਵੀ ਔਰੀਜਨਲ ਇਕਵੀਮੈਂਟ ਮੈਨੂਫੈਕਚਰਰ ਦੇ  ਲਈ ਕੁੱਲ ਲਾਗਤ ਵਿੱਚ 70 ਤੋਂ 75 ਫਿਸਦੀ ਮਟਿਰੀਅਲ ਕੌਸਟ ਦਾ ਹਿੱਸਾ ਹੁੰਦਾ ਹੈ। ਪਰ ਮਾਰੂਤੀ ਸੁਜੂਕੀ ਦੇ ਲਈ ਇਹ ਵੱਧਕੇ 80.5 ਫੀਸਦੀ ਹੋ ਚੁੱਕੀ ਹੈ।ਇਸਦੇ ਚੱਲਦੇ ਕੰਪਨੀ ਦੇ ਮਾਰਜਿਨ ‘ਤੇ ਵੀ ਅਸਰ ਪਿਆ ਹੈ।ਇਹੀ ਕਾਰਨ ਹੈ ਕਿ ਮਾਰੂਤੀ ਸੁਜੂਕੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕਰਨਾ ਪਿਆ।

 

 

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ


Car loan Information:

Calculate Car Loan EMI