ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੀ ਕੌਮਪੈਕਟ ਐਸਯੂਵੀ Maruti Suzuki Vitara Brezza ਨੇ ਸਿਰਫ 4.5 ਸਾਲਾਂ ਵਿੱਚ 5.5 ਲੱਖ ਤੋਂ ਵੱਧ ਇਕਾਈਆਂ ਵੇਚੀਆਂ ਹਨ। Vitara Brezza ਦੀ ਪਹਿਲੀ ਕੌਮਪੈਕਟ ਐਸਯੂਵੀ ਹੈ ਜਿਸ ਨੇ ਇਸ ਪ੍ਰਾਪਤੀ ਨੂੰ ਇੰਨੀ ਤੇਜ਼ੀ ਨਾਲ ਹਾਸਲ ਕੀਤਾ ਹੈ। ਭਾਰਤੀ ਬਾਜ਼ਾਰ ਵਿੱਚ 2016 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, Vitara Brezza ਨੇ ਆਪਣੀ ਦਿੱਖ ਤੇ ਵਿਸ਼ੇਸ਼ਤਾਵਾਂ ਨਾਲ ਗਾਹਕਾਂ ਨੂੰ ਆਕਰਸ਼ਤ ਕੀਤਾ ਸੀ।



ਨਵੀਂ Vitara Brezza ਨੂੰ ਇਸ ਸਾਲ 2020 ਦੇ ਆਟੋ ਐਕਸਪੋ ਵਿੱਚ ਨਵੀਂ ਸਟਾਈਲਿੰਗ ਦੇ ਨਾਲ ਪੇਸ਼ ਕੀਤਾ ਗਿਆ ਸੀ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ Vitara Brezza ਵਿੱਚ 1.5 ਲੀਟਰ ਦਾ ਬੀਐਸ 6 ਪੈਟਰੋਲ ਇੰਜਨ ਹੈ ਜੋ 6000 Rpm ਤੇ 103.25 HP ਪਾਵਰ ਤੇ 4400 Rpm 'ਤੇ 138 Nm ਟਾਰਕ ਪੈਦਾ ਕਰਨ ਵਾਲਾ ਹੈ। ਗੀਅਰਬਾਕਸ ਦੇ ਮਾਮਲੇ ਵਿਚ, ਇੰਜਣ 5-ਸਪੀਡ ਮੈਨੁਅਲ ਤੇ ਆਟੋਮੈਟਿਕ ਵਿਕਲਪ ਵਿੱਚ ਆਵੇਗਾ। ਮਾਈਲੇਜ ਦੇ ਮਾਮਲੇ ਵਿੱਚ, ਮਾਰੂਤੀ ਸੁਜ਼ੂਕੀ ਦੀ ਅਧਿਕਾਰਤ ਸਾਈਟ ਅਨੁਸਾਰ, Vitara Brezza ਮੈਨੁਅਲ ਵਿੱਚ 17.03 kmpl ਤੇ ਆਟੋਮੈਟਿਕ ਵਿੱਚ 18.76 kmpl ਦਾ ਮਾਈਲੇਜ ਪੇਸ਼ ਕਰ ਸਕਦੀ ਹੈ।




ਬ੍ਰੇਕਿੰਗ ਪ੍ਰਣਾਲੀ ਦੀ ਗੱਲ ਕਰੀਏ ਤਾਂ Vitara Brezza ਨੇ ਸਾਹਮਣੇ ਵਾਲੇ ਪਾਸੇ ਡਿਸਕ ਬ੍ਰੇਕ ਤੇ ਪਿਛਲੇ ਪਾਸੇ ਡ੍ਰਾਮ ਬ੍ਰੇਕਸ ਦਿੱਤੇ ਹਨ। Vitara Brezza ਦੀ ਲੰਬਾਈ 3995 ਮਿਲੀਮੀਟਰ, ਚੌੜਾਈ 1790 ਮਿਲੀਮੀਟਰ, ਉਚਾਈ 1640 ਮਿਲੀਮੀਟਰ, ਵ੍ਹੀਲਬੇਸ 2500 ਮਿਲੀਮੀਟਰ ਹੈ। ਇਸ 'ਚ ਫਿਯੂਲ ਟੈਂਕ ਦੀ ਸਮਰੱਥਾ 48 ਲੀਟਰ ਹੈ। ਕੀਮਤ ਦੇ ਲਿਹਾਜ਼ ਨਾਲ ਮਾਰੂਤੀ ਸੁਜ਼ੂਕੀ Vitara Brezza ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 7,34,000 ਰੁਪਏ ਹੈ। ਇਸ ਸਾਲ ਭਾਰਤੀ ਬਾਜ਼ਾਰ ਵਿਚ ਲਾਂਚ ਕੀਤੀ ਗਈ ਨਵੀਂ ਵਿਟਾਰਾ ਬ੍ਰੇਜ਼ਾ ਨੇ ਸਿਰਫ 6 ਮਹੀਨਿਆਂ ਵਿਚ 32,000 ਤੋਂ ਵੱਧ ਇਕਾਈਆਂ ਵੇਚੀਆਂ ਹਨ।


 

ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ

Car loan Information:

Calculate Car Loan EMI