ਚੰਡੀਗੜ੍ਹ: ਕੇਂਦਰੀ ਸਿੱਖਿਆ ਮੰਤਰਾਲੇ ਨੇ ਕੱਲ੍ਹ 5 ਅਕਤੂਬਰ ਨੂੰ ਸਕੂਲ ਮੁੜ ਖੋਲ੍ਹਣ ਬਾਰੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਅਨੁਸਾਰ ਸਕੂਲਾਂ ਨੂੰ ਐਮਰਜੈਂਸੀ ਕੇਅਰ ਸਪੋਰਟ ਟੀਮ ਤੇ ਹੋਰ ਸਹਾਇਤਾ ਟੀਮਾਂ ਦਾ ਗਠਨ ਕਰਨਾ ਪਏਗਾ। ਇਸ ਦੇ ਨਾਲ ਹੀ, ਸਕੂਲਾਂ ਨੂੰ ਲਾਜ਼ਮੀ ਤੌਰ 'ਤੇ ਕਿਸੇ ਡਾਕਟਰ ਜਾਂ ਨਰਸ ਜਾਂ ਅਟੇਂਡੈਂਟ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਪਏਗਾ।


ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 30 ਸਤੰਬਰ ਨੂੰ ਹਾਲ ਹੀ ਵਿੱਚ ਅਨਲੌਕ 5 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁੜ ਖੋਲ੍ਹਣ ਸਬੰਧੀ ਐਸਓਪੀ/ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ। ਅਨਲੌਕ 5 ਦਿਸ਼ਾ ਨਿਰਦੇਸ਼ਾਂ ਨਾਲ 15 ਅਕਤੂਬਰ 2020 ਤੋਂ ਬਾਅਦ ਸਕੂਲ ਤੇ ਕੋਚਿੰਗ ਸੰਸਥਾ ਖੋਲ੍ਹਣ ਦੀ ਆਗਿਆ ਮਿਲਦੀ ਹੈ। ਹਾਲਾਂਕਿ, ਇਸ ਸਬੰਧੀ ਅੰਤਮ ਫੈਸਲਾ ਸਬੰਧਤ ਰਾਜਾਂ ਦੀ ਸਰਕਾਰ ਨੂੰ ਲੈਣਾ ਪਏਗਾ।


ਸਕੂਲ ਦੁਬਾਰਾ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ 2020 ਦੀਆਂ ਇਹ ਹਨ ਮੁੱਖ ਗੱਲਾਂ:


ਸਕੂਲ ਖੁੱਲ੍ਹਣ ਦੇ ਦੋ ਜਾਂ ਤਿੰਨ ਹਫ਼ਤਿਆਂ ਬਾਅਦ ਅਸੈਸਮੈਂਟ ਟੈਸਟ ਨਹੀਂ ਲਿਆ ਜਾਏਗਾ।


ਐਨਸੀਈਆਰਟੀ ਵੱਲੋਂ ਤਿਆਰ ਕੀਤਾ ਇਕ ਵਿਕਲਪਿਕ ਅਕਾਦਮਿਕ ਕੈਲੰਡਰ ਸਕੂਲਾਂ 'ਚ ਲਾਗੂ ਕੀਤਾ ਜਾ ਸਕਦਾ ਹੈ।


ਸਕੂਲਾਂ 'ਚ ਮਿਡ-ਡੇਅ ਮੀਲ ਤਿਆਰ ਕਰਨ ਤੇ ਪਰੋਸਣ ਵੇਲੇ ਧਿਆਨ ਰੱਖਣਾ ਲਾਜ਼ਮੀ ਹੈ।


ਸਕੂਲ ਦੀਆਂ ਸਾਰੀਆਂ ਥਾਵਾਂ ਜਿਸ ਵਿੱਚ ਰਸੋਈ, ਕੰਟੀਨ, ਵਾਸ਼ਰੂਮ, ਲੈਬ, ਲਾਇਬ੍ਰੇਰੀ, ਆਦਿ ਸ਼ਾਮਲ ਹੋਣ, ਨੂੰ ਸਾਫ ਤੇ ਸੇਨੇਟਾਈਜ਼ ਕਰਨਾ ਹੋਵੇਗਾ।


ਐਮਰਜੈਂਸੀ ਕੇਅਰ ਸਪੋਰਟ/ਰਿਸਪਾਂਸ ਟੀਮ, ਸਭ ਲਈ ਜਨਰਲ ਸਪੋਰਟ ਟੀਮ, ਕਮੋਡਿਟੀ ਸਪੋਰਟ ਟੀਮ, ਹਾਈਜੀਨ ਇਮਪੈਕਟ ਟੀਮ, ਆਦਿ ਵਰਗੀਆਂ ਟੀਮਾਂ ਦਾ ਗਠਨ ਜ਼ਿੰਮੇਵਾਰੀ ਸਮੇਤ ਕੀਤਾ ਜਾ ਸਕਦਾ ਹੈ।


ਕੇਂਦਰ ਸਰਕਾਰ ਤੇ ਸਬੰਧਤ ਰਾਜ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਖ਼ੁਦ ਇਕ ਮਿਆਰੀ ਕਾਰਜਸ਼ੀਲ ਵਿਧੀ (ਐਸਓਪੀ) ਬਣਾ ਸਕਦੇ ਹਨ। ਇਸ ਵਿੱਚ ਸਮਾਜਿਕ ਦੂਰੀ ਅਤੇ ਸੁਰੱਖਿਆ ਦੇ ਨਿਯਮ ਸ਼ਾਮਲ ਹੋਣੇ ਚਾਹੀਦੇ ਹਨ। ਸਕੂਲ ਨੂੰ ਨੋਟਿਸ ਬੋਰਡ 'ਤੇ ਪਾਉਣ ਦੇ ਨਾਲ ਮਾਪਿਆਂ ਨੂੰ ਸਕੂਲ ਦੀ ਸੰਚਾਰ ਪ੍ਰਣਾਲੀ ਰਾਹੀਂ ਭੇਜਿਆ ਜਾਣਾ ਚਾਹੀਦਾ ਹੈ।


ਕਲਾਸਰੂਮਾਂ 'ਚ ਬੈਠਦਿਆਂ, ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ, ਕਾਰਜਕ੍ਰਮ ਤੇ ਪ੍ਰੋਗਰਾਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਸਕੂਲ ਆਉਣ ਤੇ ਜਾਣ ਲਈ ਸਮਾਂ ਸਾਰਣੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।


ਸਾਰੇ ਵਿਦਿਆਰਥੀ ਅਤੇ ਸਟਾਫ ਫੇਸ ਮਾਸਕ ਲਗਾ ਕੇ ਸਕੂਲ ਆਉਣਗੇ। 



 

Education Loan Information:

Calculate Education Loan EMI