ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਆਪਣੇ ਕਈ ਮਾਡਲ ਦੀਆਂ ਕਾਰਾਂ ਦੀ ਕੀਮਤ 'ਚ ਇਜ਼ਾਫਾ ਕੀਤਾ ਹੈ। ਕੰਪਨੀ ਨੇ 22,500 ਰੁਪਏ ਤਕ ਕੀਮਤਾਂ ਵਧਾਈਆਂ ਹਨ। ਇਕ ਰੈਗੂਲੇਟਰੀ ਫਾਇਲਿੰਗ 'ਚ ਮਾਰੂਤੀ ਨੇ ਕਿਹਾ ਕਿ ਕੰਪਨੀ ਵੱਖ-ਵੱਖ ਇਨਪੁੱਟ ਕੌਸਟ 'ਚ ਵਾਧੇ ਕਾਰਨ ਕਈ ਮਾਡਲਾਂ ਦੀ ਕੀਮਤ ਵਧਾ ਰਹੀ ਹੈ। ਇਨ੍ਹਾਂ ਸਾਰੇ ਮਾਡਲਾਂ ਦੀ ਐਕਸ ਸ਼ੋਅਰੂਮ ਕੀਮਤਾਂ 'ਚ ਔਸਤਨ 1.6 ਫੀਸਦ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਤਤਕਾਲ ਪ੍ਰਭਾਵ ਨਾਲ ਲਾਗੂ ਹੋਣਗੀਆਂ।


ਕੰਪਨੀ ਨੇ ਕਿਹਾ ਹੈ ਕਿ ਕੀਮਤ 'ਚ ਵਾਧਾ ਸੈਲੇਰਿਓ ਤੇ ਸਵਿਫਟ ਨੂੰ ਛੱਡ ਕੇ ਕੰਪਨੀ ਦੀਆਂ ਸਾਰੀਆਂ ਕਾਰਾਂ 'ਤੇ ਲਾਗੂ ਹੋਵੇਗਾ।


ਇਨਪੁੱਟ ਕੌਸਟ 'ਚ ਵਾਧੇ ਦਾ ਦਿੱਤਾ ਹਵਾਲਾ


ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਹਾਈ ਇਨਪੁੱਟ ਕੌਸਟ ਦੇ ਚੱਲਦੇ ਅਪ੍ਰੈਲ ਤੋਂ ਆਪਣੇ ਪੂਰੇ ਪੋਰਟਫੋਲਿਓ ਕੀਮਤਾਂ 'ਚ ਵਾਧਾ ਕਰੇਗੀ। ਇਸ ਤੋਂ ਪਹਿਲਾਂ ਇਕ ਰੈਗੂਲੇਟਰੀ ਫਾਇਲਿੰਗ 'ਚ ਕੰਪਨੀ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਵੱਖ-ਵੱਖ ਇਨਪੁੱਟ ਕੌਸਟ 'ਚ ਵਾਧੇ ਦੇ ਕਾਰਨ ਕੰਪਨੀ ਦੇ ਵਾਹਨਾਂ ਦੀ ਲਾਗਤ 'ਤੇ ਕਾਫੀ ਪ੍ਰਭਾਵ ਪਿਆ ਹੈ। ਇਸ ਲਈ ਕਾਰਾਂ ਦੀ ਕੀਮਤ ਵਧਾਉਣਾ ਕੰਪਨੀ ਦੀ ਮਜਬੂਰੀ ਹੋ ਗਈ ਹੈ।


ਜਨਵਰੀ 'ਚ ਵੀ ਵਧਾਈਆਂ ਸੀ ਕੀਮਤਾਂ


ਇਸ ਸਾਲ 18 ਜਨਵਰੀ ਨੂੰ ਕੰਪਨੀ ਨੇ ਇਨਪੁੱਟ ਕੌਸਟ 'ਚ ਵਾਧੇ ਦੇ ਕਾਰਨ ਚੋਣਵੇਂ ਮਾਡਲਾਂ ਦੀਆਂ ਕੀਮਤਾਂ 'ਚ 34,000 ਰੁਪਏ ਤਕ ਦਾ ਵਾਧਾ ਕੀਤਾ ਸੀ। ਮਾਰਚ, 2021 ਦੇ ਅੰਕੜਿਆਂ 'ਚ ਕੰਪਨੀ ਨੇ ਦੱਸਿਆ ਸੀ ਕਿ ਕੰਪਨੀ ਨੇ 1,72,433 ਕਾਰਾਂ ਦੀ ਪ੍ਰੋਡਕਸ਼ਨ ਕੀਤਾ ਜਦਕਿ ਮਾਰਚ 2020 'ਚ 92,540 ਕਾਰਾਂ ਦੀ ਪ੍ਰੋਡਕਸ਼ਨ ਕੀਤੀ ਗਈ ਸੀ। ਹਾਲਾਂਕਿ ਕੰਪਨੀ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਕਿਹੜੇ ਮਾਡਲ ਦੀ ਕਿੰਨੀ ਕੀਮਤ ਵਧਾਈ ਗਈ ਹੈ। ਮਾਰੂਤੀ ਦੇਸ਼ 'ਚ ਕਰੀਬ 14 ਮਾਡਲ ਦੀਆਂ ਕਾਰਾਂ ਦੀ ਵਿਕਰੀ ਕਰਦੀ ਹੈ।


Car loan Information:

Calculate Car Loan EMI