ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਇੱਥੇ 19 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਜਦਕਿ 141 ਦੀ ਇਸ ਮਹਾਮਾਰੀ 'ਚ ਮੌਤ ਹੋ ਗਈ। ਲੋਕਾਂ ਦੀ ਜਾਨ 'ਤੇ ਭਾਰੀ ਪੈ ਰਹੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਦਿੱਲੀ 'ਚ ਸ਼ੁੱਕਰਵਾਰ ਰਾਤ 10 ਵਜੇ ਤੋਂ ਵੀਕੈਂਡ ਕਰਫਿਊ ਲਾਗੂ ਹੋ ਗਿਆ ਜੋ ਸੋਮਵਾਰ ਸਵੇਰ ਪੰਜ ਵਜੇ ਤਕ ਰਹੇਗਾ।

Continues below advertisement


ਕੇਜਰੀਵਾਲ ਸਰਕਾਰ ਦੇ ਹੁਕਮਾਂ ਮੁਤਾਬਕ ਵੀਕੈਂਡ ਲੌਕਡਾਊਨ ਦੌਰਾਨ ਆਡੀਟੋਰੀਅਮ, ਜਿਮ, ਮਾਲ, ਸਾਰੀਆਂ ਚੀਜ਼ਾਂ ਬੰਦ ਰਹਿਣਗੀਆਂ। ਜਦਕਿ ਸਿਨੇਮਾਘਰ 30 ਫੀਸਦ ਦਰਸ਼ਕਾਂ ਨਾਲ ਚਲਾਏ ਜਾ ਸਕਦੇ ਹਨ। ਵੀਕੈਂਡ ਕਰਫਿਊ ਦੌਰਾਨ ਤੁਸੀਂ ਰੈਸਟੋਰੈਂਟ 'ਚ ਬੈਠ ਕੇ ਖਾਣਾ ਨਹੀਂ ਖਾ ਸਕਦੇ। ਪਰ ਬੈਠੇ ਖਾਣੇ ਦੀ ਡਿਲੀਵਰੀ ਕਰਵਾ ਸਕਦੇ ਹੋ। ਜੋ ਸ਼ਖਸ ਵੀਕੈਂਡ ਕਰਫਿਊ ਦੀ ਪਾਲਣਾ ਨਹੀਂ ਕਰੇਗਾ ਉਸ ਖਿਲਾਫ ਡੀਡੀਐਮਏ (Delhi Disaster Management Act)ਤਹਿਤ ਕਾਰਵਾਈ ਕੀਤੀ ਜਾਵੇਗੀ।


ਜ਼ਰੂਰੀ ਸੇਵਾਵਾਂ 'ਚ ਲੱਗੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ


ਵੀਕੈਂਡ ਲੌਕਡਾਊਨ ਨੂੰ ਲੈਕੇ ਦਿੱਲੀ ਪੁਲਿਸ ਦੇ ਪੀਆਰਓ ਚਿਨਮਯ ਬਿਸਵਾਲ ਨੇ ਕਿਹਾ ਕਿ ਅੱਜ ਰਾਤ ਤੋਂ ਸਖਤ ਪਾਬੰਦੀਆਂ ਦੇ ਨਾਲ ਵੀਕੈਂਡ ਲੌਕਡਾਊਨ ਸ਼ੁਰੂ ਹੋ ਰਿਹਾ ਹੈ। ਜ਼ਰੂਰੀ ਵਸਤੂਆਂ ਤੇ ਸੇਵਾਵਾਂ ਦੀ ਆਵਾਜਾਈ 'ਚ ਲੱਗੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਕੋਵਿਡ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਇਸ ਦਾ ਨੰਬਰ ਹੈ- 23469900।


ਵੀਕੈਂਡ ਕਰਫਿਊ ਦੌਰਾਨ ਇਨ੍ਹਾਂ ਚੀਜ਼ਾਂ 'ਤੇ ਰੋਕ


1. ਸ਼ੌਪਿੰਗ ਮੌਲ, ਜਿਮ, ਸਪਾ, ਔਡੀਟੋਰੀਅਮ, ਅਸੈਂਬਲੀ ਹਾਲ, ਐਂਟਰਟੇਨਮੈਂਟ ਪਾਰਕ ਤੇ ਅਜਿਹੇ ਸਾਰੇ ਸਥਾਨ ਬੰਦ ਰਹਿਣਗੇ।
2. ਸਿਨੇਮਾ, ਥੀਏਟਰ, ਮਲਟੀਪਲੈਕਸ 30 ਫੀਸਦ ਸਿਟਿੰਗ ਸਮਰੱਥਾ ਨਾਲ ਖੋਲੇ ਜਾਣਗੇ।
3. ਇਕ ਮਿਊਸੀਂਪਲ ਜ਼ੋਨ 'ਚ ਪ੍ਰਤੀਦਿਨ ਸਿਰਫ ਇਕ ਹਫਤਾਵਾਰੀ ਬਜ਼ਾਰ ਸਖਤ SOP ਦੇ ਪਾਲਣ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਬਜ਼ਾਰ ਕਿੱਥੇ ਲੱਗੇਗਾ ਇਸ ਦਾ ਫੈਸਲਾ ਮਿਊਸੀਂਪਲ ਬੌਡੀ ਦੇ ਜ਼ੋਨਲ ਡਿਪਟੀ ਕਮਿਸ਼ਨਰ ਕਰਨਗੇ।
4. ਸਿਹਤ, ਪੁਲਿਸ, ਆਫਤ ਪ੍ਰਬੰਧਨ, ਸਿਵਲ ਡਿਫੈਂਸ, ਫਾਇਰ ਸਰਵਿਸ, ਜ਼ਿਲ੍ਹਾ ਪ੍ਰਸਾਸਨ, ਅਕਾਊਂਟ, ਬਿਜਲੀ ਵਿਭਾਗ, ਪਾਣੀ ਤੇ ਸਾਫ ਸਫਾਈ, ਹਵਾਈ ਤੇ ਬੱਸ ਸੇਵਾ ਨਾਲ ਜੁੜੇ ਲੋਕਾਂ ਨੂੰ ਵੈਲਿਡ ਆਈ ਕਾਰਡ ਦਿਖਾਉਣ 'ਤੇ ਛੋਟ ਮਿਲੇਗੀ।
5. ਸਰਕਾਰੀ ਅਧਿਕਾਰੀ, ਦਿੱਲੀ ਸਰਕਾਰ ਦੇ ਅਧਿਕਾਰੀ ਤੇ ਆਟੋਨੌਮਸ ਬੌਡੀਜ਼ ਤੇ ਕਾਰਪੋਰੇਸ਼ਨ ਦੇ ਸਾਰੇ ਕਰਮਚਾਰੀਆਂ ਅਧਿਕਾਰੀਆਂ ਨੂੰ ਛੋਟ ਰਹੇਗੀ।
6. ਜੁਡੀਸ਼ੀਅਲ ਅਫਸਰ ਤੇ ਕੋਰਟ ਨਾਲ ਜੁੜੇ ਆਫੀਸ਼ੀਅਲ
7. ਸਾਰੇ ਪ੍ਰਾਈਵੇਟ ਮੈਡੀਕਲ ਸਟਾਫ, ਡਾਕਟਰ, ਨਰਸਿੰਗ ਸਟਾਫ, ਪੈਰਾਮੇਡੀਕਲ ਸਟਾਫ, ਡਾਇਗਨੋਸਟਿਕ ਸੈਂਟਰ, ਕਲੀਨਿਕ ਆਦਿ ਨਾਲ ਜੁੜੇ ਲੋਕਾਂ ਨੂੰ ਛੋਟ ਰਹੇਗੀ।
8. ਗਰਭਵਤੀ ਮਹਿਲਾ ਤੇ ਮਰੀਜ਼ਾਂ ਲਈ ਵੀ ਛੋਟ ਰਹੇਗੀ।
9. ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ ਨੂੰ ਛੋਟ ਰਹੇਗੀ।
10. ਹੋਰ ਦੇਸ਼ਾਂ ਦੇ ਡਿਪਲੋਮੈਟ ਆਫਿਸ ਨਾਲ ਜੁੜੇ ਲੋਕਾਂ ਨੂੰ ਵੈਲਿਡ ਆਈਕਾਰਡ ਦਿਖਾਉਣ ਤੇ ਇਨ੍ਹਾਂ ਪਾਬੰਦੀਆਂ ਤੋਂ ਛੋਟ ਮਿਲੇਗੀ।
11. ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਅੱਡਾ ਜਾ ਰਹੇ ਜਾਂ ਉੱਥੋਂ ਆ ਰਹੇ ਲੋਕਾਂ ਨੂੰ ਵੈਲਿਡ ਟਿਕਟ ਦਿਖਾਉਣ 'ਤੇ ਛੋਟ ਮਿਲੇਗੀ।
12. ਹੋਰ ਸੂਬਿਆਂ ਤੋਂ ਆ ਰਹੇ ਜ਼ਰੂਰੀ ਤੇ ਗੈਰ ਜ਼ਰੂਰੀ ਸਮਾਨ ਦੀ ਆਮਦ 'ਤੇ ਪਾਬੰਦੀ ਨਹੀਂ ਰਹੇਗੀ। ਇਸ ਲਈ ਕਿਸੇ ਤਰ੍ਹਾਂ ਦਾ ਈ-ਪਾਸ ਜ਼ਰੂਰੀ ਨਹੀਂ ਹੋਵੇਗਾ।


E-Pass ਦੀ ਕਾਪੀ ਨਾਲ ਜਿੰਨ੍ਹਾਂ ਨੂੰ ਛੋਟ ਮਿਲੇਗੀ:


1.ਰਾਸ਼ਨ, ਕਰਿਆਨਾ, ਫਲ ਸਬਜ਼ੀ, ਦੁੱਧ, ਮੀਟ-ਮੱਛੀ, ਪਸ਼ੂਆਂ ਦੇ ਚਾਰੇ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ
2. ਬੈਂਕ, ਇੰਸ਼ੋਰੈਂਸ, ਦਫਤਰ, ਏਟੀਐਮ
3. ਇੰਟਰਨੈੱਟ ਸਰਵਿਸ, ਆਈਟੀ ਬ੍ਰੌਡਕਾਸਟਿੰਗ ਤੇ ਕੇਬਲ ਨਾਲ ਜੁੜੇ ਲੋਕ
4. ਖਾਣੇ ਤੇ ਦਵਾ ਜਿਹੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਈ-ਕਾਮਰਸ ਡਿਲੀਵਰੀ
5. ਪੈਟਰੋਲ ਪੰਪ ਐਲਪੀਜੀ ਸੀਐਨਜੀ ਤੇ ਇਸ ਦੇ ਰਿਟੇਲ ਆਊਟਲੇਟ
6. ਪਾਵਰ ਜੈਨਰੇਸ਼ਨ, ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਯੂਨਿਟ
7. ਕੋਲਡ ਸਟੋਰ ਤੇ ਵੇਅਰਹਾਊਸ ਸਰਵਿਸ
8. ਪ੍ਰਾਈਵੇਟ ਸਿਕਿਓਰਟੀ ਸਰਵਿਸ ਤੇ ਸਾਰੇ ਜ਼ਰੀਰੀ ਸਮਾਨ ਦੇ ਮੈਨੂਫੈਕਚਰਿੰਗ ਯੂਨਿਟ
9 ਕੋਵਿਡ ਵੈਕਸੀਨੇਸ਼ਨ ਲਈ ਜਾਣ ਵਾਲੇ ਲੋਕ
10. ਦਿੱਲੀ ਸਰਕਾਰ ਦੀ ਵੈਬਸਾਈਟ ਤੇ ਪਾਸ ਲਈ ਅਪਲਾਈ ਕਰੋ। ਜ਼ਿਲ੍ਹਾ ਪ੍ਰਸ਼ਾਸਨ ਵੀ ਈ-ਪਾਸ ਜਾਰੀ ਕਰੇਗਾ।


ਦਿੱਲੀ ਸਰਕਾਰ ਦੀ ਵੈਬਸਾਈਟ www.delhi.gov.in ਤੇ ਜਾਕੇ ਪਾਸ ਲਈ ਅਪਲਾਈ ਕੀਤਾ ਜਾ ਸਕੇਗਾ।


ਦਿੱਲੀ ਮੈਟਰੋ, ਬੱਸ, ਆਟੋ, ਟੈਕਸੀ ਜਿਹੇ ਜਨਤਕ ਵਾਹਨ ਸੁਵਿਧਾਵਾਂ ਆਪਣੇ ਤੈਅ ਸਮੇਂ ਦੇ ਹਿਸਾਬ ਨਾਲ ਚੱਲ ਸਕਣਗੀਆਂ। ਪਰ ਉਨ੍ਹਾਂ 'ਚ ਸਿਰਫ ਉਨ੍ਹਾਂ ਨੂੰ ਆਉਣ ਜਾਣ ਦੀ ਇਜਾਜ਼ਤ ਹੋਵੇਗੀ ਜਿੰਨ੍ਹਾਂ ਨੂੰ ਕਰਫਿਊ ਦੌਰਾਨ ਛੋਟ ਹੋਵੇ।


ਵੀਕੈਂਡ ਲੌਕਡਾਊਨ ਦੌਰਾਨ ਵੀ ਵੱਧ ਤੋਂ ਵੱਧ 50 ਲੋਕਾਂ ਦੀ ਸੰਖਿਆ ਨਾਲ ਵਿਆਹ ਸਮਾਗਮ ਤੇ ਵੱਧ ਤੋਂ ਵੱਧ 20 ਲੋਕਾਂ ਦੀ ਸੰਖਿਆ ਨਾਲ ਅੰਤਿਮ ਸਸਕਾਰ ਦੇ ਪ੍ਰੋਗਰਾਮ ਦੀ ਇਜਾਜ਼ਤ ਹੋਵੇਗੀ।