ਮਰਸਡੀਜ਼ ਬੈਂਜ ਨੇ ਭਾਰਤ 'ਚ ਨਵੀਂ ਜਨਰੇਸ਼ਨ ਦੀ ਜੀਐਲਏ (GLA) ਰੇਂਜ ਕਾਰ ਲੌਂਚ ਕੀਤੀ ਹੈ। ਹਾਲਾਂਕਿ ਇਸ ਨੂੰ ਅਪ੍ਰੈਲ 'ਚ ਹੀ ਲੌਂਚ ਕੀਤਾ ਜਾਣਾ ਸੀ ਪਰ ਇਸ 'ਚ ਕੁਝ ਦੇਰੀ ਹੋਈ। ਜੇਕਰ ਤੁਸੀਂ ਜ਼ਿਆਦਾ ਪਾਵਰ ਚਾਹੁੰਦੇ ਹੋ ਤਾਂ ਮਰਸਡੀਜ਼ ਨੇ ਏਐਮਜੀ ਜੀਐਲਏ 35 (AMG GLA35) ਮਾਡਲ ਵੀ ਲੌਂਚ ਕੀਤਾ ਹੈ।


ਇਸ ਐਸਯੂਵੀ (SUV)  'ਚ 2729 ਐਮਐਮ ਦਾ ਵੀਲ੍ਹ ਬੇਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 7 ਏਅਰਬੈਗ, ਐਕਟਿਵ ਬ੍ਰੇਕ ਅਸਿਸਟ, ਐਕਟਿਵ ਬੋਨਸ, ਈਐਸਪੀ ਤੇ ਏਬੀਐਸ-ਈਬੀਡੀ, ਅਟੈਂਸ਼ਨ ਅਸਿਸਟ ਤੇ ਆਫ ਰੋਡ ਸਪੈਸ਼ਲ ਪੈਕੇਜ ਦਿੱਤਾ ਗਿਆ ਹੈ।


ਭਾਰਤੀ ਬਜ਼ਾਰ 'ਚ ਇਸਦੀ ਐਕਸ ਸ਼ੋਅਰੂਮ ਕੀਮਤ 42 ਲੱਖ, 10 ਹਜ਼ਾਰ ਰੁਪਏ ਤੋਂ ਲੈਕੇ 57 ਲੱਖ, 30 ਰੁਪਏ ਤਕ ਹੈ। ਇਹ ਸ਼ੁਰੂਆਤੀ ਕੀਮਤ ਹੈ। ਕੰਪਨੀ ਦੇ ਮੁਤਾਬਕ, ਜੀਐਲਏ ਰੇਂਜ ਦੀਆਂ ਕੀਮਤਾਂ 'ਚ ਇਕ ਜੁਲਾਈ, 2021 ਤੋਂਕਰੀਬ ਡੇਢ ਲੱਖ ਰੁਪਏ ਦਾ ਇਜ਼ਾਫਾ ਹੋ ਸਕਦਾ ਹੈ।


ਨਵੀਂ GLA 'ਚ ਕੰਪਨੀ ਨੇ MBQS ਇੰਫੋਟੇਨਮੈਂਟ ਸਿਸਟਮ ਦਾ ਇਸਤੇਮਾਲ ਕੀਤਾ ਹੈ। ਜਿਸ 'ਚ ਪੈਨਾਰੋਮਿਕ ਸਨਰੂਫ, 64 ਕਲਰ ਐਂਬੀਏਂਟ ਲਾਈਟ, ਵੁੱਡ/ਐਲੂਮੀਨੀਅਮ ਇੰਟੀਰੀਅਰ ਟ੍ਰਿਮ, 2 ਜ਼ੋਨ ਕਲਾਈਮੇਂਟ ਕੰਟਰੋਲ, ਚਾਰਕੋਲ ਈਪੀਏ ਫਿਲਟਰ, ਵਾਇਰਲੈਸ ਚਾਰਜਰ ਤੇ ਸਮਾਰਟਫੋਨ ਇੰਟੀਗ੍ਰੇਸ਼ਨ ਜਿਹੇ ਖਾਸ ਫੀਚਰਸ ਦਿੱਤੇ ਹਨ। ਇਸ ਤੋਂ ਇਲਾਵਾ ਕਾਰ 'ਚ ਲੇਟੈਸਟ ਤਕਨੀਕ ਦਾ ਮਲਟੀ ਬੀਮ ਐਲਈਡੀ ਹੈਡਲੈਂਪ, ਸ਼ਾਰਪ ਐਲਈਡੀ ਟੇਲਲਾਈਟ ਤੇ ਡਿਊਲ ਐਗਜੌਸਟ ਬੈਰਲ ਦਿੱਤਾ ਗਿਆ ਹੈ।




ਇਸ 'ਚ ਜਿੱਥੋਂ ਤਕ ਇੰਜਣ ਦੀ ਗੱਲ ਕਰੀਏ ਤਾਂ ਪੈਟਰੋਲ ਤੇ ਇੰਜਣ ਦੀ ਆਪਸ਼ਨ ਦਿੱਤੀ ਗਈ ਹੈ। AMG GLA 35 Matic 'ਚ 1991 CC ਇਨਲਾਈਨ 4 ਸਿਲੰਡਰ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਜੋ 306 ਬੀਐਚਪੀ ਪਾਵਰ ਤੇ 400 Nm ਦਾ ਟਾਰਕ ਜੇਨਰੇਟ ਕਰਦਾ ਹੈ। ਇਹ ਐਸਯੂਵੀ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਿਰਫ਼ 5.1 ਸਕਿੰਟ 'ਚ ਹਾਸਲ ਕਰਦੀ ਹੈ। ਕਾਰ ਦੀ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ।


ਇਹ ਵੀ ਪੜ੍ਹੋ12th Class Exam 2021: ਕੇਂਦਰ ਸਰਕਾਰ ਦਾ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਕੀ ਇਰਾਦਾ? ਜਾਣੋ ਅਸਲੀਅਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904


Car loan Information:

Calculate Car Loan EMI