ਚੇਨਈ: ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਮਰਸੀਡੀਜ਼ ਬੈਂਜ਼ ਨੇ ਪ੍ਰੀਮੀਅਮ ਲਗਜ਼ਰੀ ਸ਼੍ਰੇਣੀ 'ਚ ਆਪਣੀ ਹਿੱਸੇਦਾਰੀ ਵਧਾਉਣ ਦੇ ਮੱਦੇਨਜ਼ਰ ਇੱਕ ਨਵੀਂਂ ਕਾਰ ਪੇਸ਼ ਕੀਤੀ ਹੈ। ਇਸ ਕਾਰ ਦੀ ਕੀਮਤ ਇੱਕ ਕਰੋੜ ਰੱਖੀ ਗਈ ਹੈ ਇਸ ਨੂੰ ਐਮਪੀਵੀ ਵੀ-ਕਲਾਸ ਐਲੀਟ ਨਾਂ ਦਿੱਤਾ ਗਿਆ ਹੈ


ਇਹ ਐਕਸਕਲੂਸਿਵ ਦਾ ਅਪਗ੍ਰੇਡ ਵਰਜ਼ਨ ਹੈ। ਜਿਸ ਨੂੰ ਸਪੇਨ 'ਚ ਤਿਆਰ ਕੀਤਾ ਜਾਵੇਗਾ ਅਤੇ ਘਰੇਲੂ ਬਜ਼ਾਰ 'ਚ ਵੇਚਿਆ ਜਾਵੇਗਾਛ ਵੀ-ਕਲਾਸ ਐਕਸਪ੍ਰੈਸ ਅਤੇ ਵੀ-ਕਲਾਸ ਐਕਸਕਲੂਸਿਵ ਦੇ ਸ਼ੋਅਰੂਮ ਦੀਆਂ ਕੀਮਤਾਂ 68.40 ਲੱਖ ਰੁਪਏ ਅਤੇ 81.90 ਲੱਖ ਰੁਪਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਹਰ ਮਹੀਨੇ ਨਵਾਂ ਪ੍ਰੋਡਕਟ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਸ਼ਵੈਂਕ ਨੇ ਕਿਹਾ ਕਿ ਮਰਸੀਡੀਜ਼ ਬੈਂਜ਼ ਦੀ ਲਗਜ਼ਰੀ ਵਾਹਨ ਬਾਜ਼ਾਰ ‘ਚ ਤਕਰੀਬਨ 40 ਪ੍ਰਤੀਸ਼ਤ ਹਿੱਸਾ ਹੈ।

ਉਸਨੇ ਅੱਗੇ ਕਿਹਾ ਕਿ ਵੀ-ਕਲਾਸ ਐਲੀਟ ਵਿੱਚ ਬਹੁਤ ਸਾਰੇ ਸ਼ਾਨਦਾਰ ਫੀਚਰ ਹਨ ਜਿਸ ‘ਚ ਇੱਕ ਮਸਾਜ ਸੀਟ, ਕਲਾਈਮੇਟ ਕੰਟ੍ਰੋਲ, ਰਿਮੋਟ ਕੰਟ੍ਰੋਲ ਦਰਵਾਜ਼ੇ, 15 ਸਪੀਕਰਾਂ ਦਾ ਸਰਾਊਂਡ ਸਿਸਟਮ ਸ਼ਾਮਲ ਹੈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਦੇਸ਼ ‘ਚ ਵੀ-ਕਲਾਸ ਦੀਆਂ ਇੱਕ ਹਜ਼ਾਰ ਤੋਂ ਵੱਧ ਯੂਨਿਟ ਵਿੱਕ ਚੁੱਕੀਆਂ ਹਨ। ਸ਼ਵੈਂਕ ਨੇ ਕਿਹਾ ਕਿ ਵੀ-ਕਲਾਸ ਐਲੀਟ ਵੱਡੇ ਪਰਿਵਾਰਾਂ, ਖੇਡਾਂ ਦੇ ਲੋਕਾਂ ਅਤੇ ਕਾਰੋਬਾਰੀਆਂ ਲਈ ਧਿਆਨ ‘ਚ ਰੱਖਕੇ ਬਣਾਈ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫ਼ਤੇ ‘ਚ ਇਹ 10,000 ਯੂਨਿਟ ਦੀ ਵਿਕਰੀ ਦੇ ਪੱਧਰ ਨੂੰ ਪਾਰ ਕਰ ਗਿਆ। ਹੁਣ ਉਸਨੂੰ ਉਮੀਦ ਹੈ ਕਿ ਇਸਦੀ ਵਿਕਰੀ ਸਾਰਾ ਸਾਲ ਵਧੇਗੀ।

Car loan Information:

Calculate Car Loan EMI