MG Gloster SUV Launch: ਬ੍ਰਿਟਿਸ਼ ਆਟੋ ਕੰਪਨੀ MG ਮੋਟਰ ਇੰਡੀਆ ਅੱਜ ਆਪਣੀ Gloster SUV ਦਾ 7-ਸੀਟਰ Savvy ਵੇਰੀਏਂਟ ਲੌਂਚ ਕਰਨ ਜਾ ਰਹੀ ਹੈ। ਫਿਲਹਾਲ ਇਹ 6-ਸੀਟਰ ਵੇਰੀਏਂਟ ਵਿੱਚ ਹੀ ਆਉਂਦੀ ਹੈ। ਨਵੇਂ 7 ਸੀਟਰ ਵੇਰੀਏਂਟ ਦੀ ਕੀਮਤ ਮੌਜੂਦਾ 6 ਸੀਟਰ Savvy ਵੇਰੀਏਂਟ ਦੇ ਮੁਕਾਬਲੇ ਕੁਝ ਘੱਟ ਹੋਣ ਦੀ ਉਮੀਦ ਹੈ। ਇਸ 7 ਸੀਟਰ ਸੇਵੀ ਵੇਰੀਏਂਟ ਤੋਂ ਇਲਾਵਾ ਐਮਜੀ ਗਲੋਸਟਰ 'ਚ ਅਜੇ ਸੁਪਰ ਤੇ ਸ਼ਾਰਪ ਵੇਰੀਏਂਟ ਦੇ ਨਾਲ 7-ਸੀਟਰ ਲੇਆਊਟ ਉਪਲਬਧ ਹੈ। ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਆਏ ਜਾਣਦੇ ਹਾਂ ਇਸ ਵਿੱਚ ਕੀ-ਕੀ ਖਾਸ ਹੋਵੇਗਾ।


ਇਹ ਹਨ ਫੀਚਰਸ


MG Gloster SUV ਵਿੱਚ ਕਈ ਮਜ਼ੇਦਾਰ ਤੇ ਲੇਟੈਸਟ ਫੀਚਰਸ ਦੇਖਣ ਨੂੰ ਮਿਲਣਗੇ, ਜਿੰਨ੍ਹਾਂ 'ਚ 12.2 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 12-ਸਪੀਕਰ ਸਟੀਰੀਓ ਸਿਸਟਮ, ਐਪਲ ਕਾਰਪਲੇਅ-ਐਂਡਰਾਇਡ ਆਟੋ, ਪੈਨੋਰਮਿਕ ਸਨਰੂਫ, ਲੈਦਰ ਅਪਹੋਲਸਟ੍ਰੀ, 360-ਡਿਗਰੀ ਕੈਮਰਾ, 64-ਕਲਰ ਐਂਬੀਏਂਟ ਲਾਇਟਿੰਗ, 12-ਵੇਅ ਇਲੈਕਟ੍ਰੀਕਲੀ ਅਡਜਸਟੇਬਲੇ ਡ੍ਰਾਇਵਰ ਸੀਟ, ਆਟੋ-ਲੈਵੇਲਿੰਗ LED ਹੈੱਡਲੈਂਪਸ ਤੇ 19 ਇੰਚ ਡਾਇਮੰਡ-ਕੱਟ ਅਲੌਇ ਵ੍ਹੀਲਜ਼ ਸ਼ਾਮਲ ਹਨ। ਇਹੋ ਨਹੀਂ ਐਮਜੀ ਦੀ ਇਸ ਐਸਯੂਵੀ ਵਿੱਚ ਅਡੈਪਟਿਵ ਕਰੂਜ਼ ਕੰਟਰੋਲ, ਆਟੋਮੈਟਿਕ ਪਾਰਕਿੰਗ ਅਸਿਸਟ, ਫਾਰਵਰਡ ਕੋਲਿਜ਼ਨ ਵਾਰਨਿੰਗ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਐਡਵਾਂਸਡ ਡ੍ਰਾਈਵਰ ਅਸਿਸਟੈਂਸ ਸਿਸਟਮ (ADAS), ਬਲਾਇੰਗ ਸਪਾਟ ਡਿਟੈਕਸ਼ਨ ਤੇ ਲੇਨ ਡਿਪਾਰਟਰ ਵਾਰਨਿੰਗ ਆਦਿ ਜਿਹੇ ਫੀਚਰਜ਼ ਮਿਲਣਗੇ।


ਅਜਿਹਾ ਹੋਵੇਗਾ ਇੰਜਣ


MG Gloster SUV ਵਿੱਚ ਦੋ ਲੀਟਰ ਸਮਰੱਥਾ ਵਾਲਾ ਟਵਿੰਨ ਟਰਬੋ ਡੀਜ਼ਲ ਇੰਜਣ ਮਿਲਦਾ ਹੈ ਜੋ ਕਿ 218 bhp ਦੀ ਪਾਵਰ ਤੇ 480 Nm ਦੀ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਦੀ ਜੋੜੀ 8-ਸਪੀਡ ਆਟੋਮੈਟਿਕ ਗੀਅਰਬਾਕਸ ਨਾਲ ਬਣਦੀ ਹੈ, ਜਿਸ ਵਿੱਚ ਆਨ-ਡਿਮਾਂਡ 4WD ਸਿਸਟਮ ਵੀ ਦਿੱਤਾ ਗਿਆ ਹੈ। ਐਮਜੀ ਦੀ ਇਸ ਧੱਕੜ ਐਸਯੂਵੀ ਵਿੱਚ ਆਟੋ, ਈਕੋ, ਸਪੋਰਟ, ਸੈਂਡ, ਮੱਡ, ਸਨੋਅ ਅਤੇ ਰੌਕ ਜਿਹੇ ਡ੍ਰਾਈਵਿੰਗ ਮੋਡਜ਼ ਦਿੱਤੇ ਗਏ ਹਨ।


ਇਹ ਹਨ ਮੁਕਾਬਲੇਬਾਜ਼


MG Gloster SUV ਦੀ ਸਿੱਧੀ ਟੱਕਰ ਫੋਰਡ ਦੀ ਇੰਡੇਵਰ ਤੇ ਟੋਯੋਟਾ ਫਾਰਚੂਨਰ ਨਾਲ ਹੈ। ਫਾਰਚੂਨਰ ਦੇ ਪੈਟਰੋਲ ਆਟੋਮੈਟਿਕ ਵੇਰੀਐਂਟ ਦਾ ਮੁੱਲ 30.25 ਲੱਖ ਰੁਪਏ ਹੈ ਜਦਕਿ ਡੀਜ਼ਲ ਮਾਡਲ ਦੀ ਕੀਮਤ 32.34 ਲੱਖ ਰੁਪਏ ਤੋਂ ਸ਼ੁਰੂ ਹੈ। ਇਹ 4X4 ਡ੍ਰਾਈਵ ਆਪਸ਼ਨ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਫੋਰਡ ਇੰਡੇਵਰ ਨੇ ਪਿੱਛੇ ਜਿਹੇ ਆਪਣੇ ਸਪੋਰਟ ਵੇਰੀਐਂਟ ਨੂੰ 35.10 ਲੱਖ ਰੁਪਏ ਦੀ ਕੀਮਤ ਨਾਲ ਬਾਜ਼ਾਰ ਵਿੱਚ ਉਤਾਰਿਆ ਹੈ। ਸਾਰੀਆਂ ਕਾਰਾਂ ਨਵੇਂ ਪ੍ਰਦੂਸ਼ਣ ਕੰਟਰੋਲ ਨਿਯਮ ਯਾਨੀ ਕਿ ਬੀਐਸ-6 ਨਾਲ ਆਉਂਦੀਆਂ ਹਨ। 


Car loan Information:

Calculate Car Loan EMI