ਹਾਲ ਹੀ ਵਿੱਚ ਐਮ ਜੀ ਮੋਟਰ ਨੇ ਫੁੱਲ ਸਾਈਜ਼ ਐਸਯੂਵੀ ਨਵੀਂ ਗਲੋਸਟਰ ਨੂੰ ਭਾਰਤ ਵਿੱਚ ਲਾਂਚ ਕੀਤਾ ਹੈ। ਨਵੀਂ  ਗਲੋਸਟਰ ਚਾਰ ਟ੍ਰਿਮਜ਼ ਅਤੇ ਦੋ ਡੀਜ਼ਲ ਇੰਜਨ ਆਪਸ਼ਨ ਵਿੱਚ ਆਉਂਦੀ ਹੈ। ਇਸ ਦੀ ਕੀਮਤ 28.98 ਲੱਖ ਰੁਪਏ ਤੋਂ 35.38 ਲੱਖ ਰੁਪਏ ਤੱਕ ਆ ਜਾਂਦੀ ਹੈ। ਜੇ ਤੁਸੀਂ ਆਫ ਰੋਡਿੰਗ ਨੂੰ ਧਿਆਨ 'ਚ ਰੱਖਦੇ ਹੋਏ ਇਕ ਪੂਰਨ ਅਕਾਰ ਦੀ ਐਸਯੂਵੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਐਮ ਜੀ ਗਲਸਟਰ 'ਤੇ ਵਿਚਾਰ ਕਰ ਸਕਦੇ ਹੋ। ਗਲਸਟਰ ਫੋਰਡ ਐਂਡਵੇਅਰ ਅਤੇ ਟੋਯੋਟਾ ਫਾਰਚੂਨਰ ਨਾਲ ਸਿੱਧਾ ਮੁਕਾਬਲਾ ਕਰੇਗਾ।


ਮਜ਼ਬੂਤ ​​ਹੈ ਇੰਜਣ: 

ਕੰਪਨੀ ਨੇ ਇਸ ਨੂੰ ਆਨ ਰੋਡ ਦੇ ਨਾਲ ਆਫ ਸੜਕ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਹੈ। ਇਨ੍ਹਾਂ 'ਚ ਇੰਜਨ ਸੇਮ ਹੈ, ਪਰ ਪਾਵਰ ਫਿਗਰ ਅਲਗ ਹੈ। 2 ਵ੍ਹੀਲ ਡ੍ਰਾਇਵ ਵਰਜ਼ਨ 'ਚ 2 ਲਿਟਰ ਟਰਬੋ ਇੰਜਣ ਦਿੱਤਾ ਗਿਆ ਹੈ ਜੋ 163 ਬੀਐਚਪੀ ਪਾਵਰ ਅਤੇ 375NM ਟਾਰਕ ਦਿੰਦਾ ਹੈ। ਅਤੇ ਇੰਜਣ ਜੋ 4 ਵ੍ਹੀਲ ਡਰਾਈਵ ਦੇ ਨਾਲ ਮਿਲਦਾ ਹੈ 'ਚ ਟਵਿਨ ਟਰਬੋ ਇੰਜਣ ਦਿੱਤਾ ਗਿਆ ਹੈ, ਇੰਜਣ ਸੇਮ ਹੈ ਪਰ ਇਹ ਵਧੇਰੇ ਪਾਵਰ ਅਤੇ ਟਾਰਕ ਜਨਰੇਟ ਕਰਦਾ ਹੈ। ਇਸ 'ਚ 218 ਬੀਐਚਪੀ ਪਾਵਰ ਅਤੇ 480NM ਟਾਰਕ ਮਿਲਦਾ ਹੈ, ਜੋ ਕਿ ਆਪਣੇ ਸੈਗਮੇਂਟ 'ਚ ਜ਼ਿਆਦਾ ਹੈ। ਇਸ 'ਚ ਚਾਰ ਵੈਰੀਅੰਟ ਮਿਲਦੇ ਹਨ, ਜੋ ਸੁਪਰ, ਸਮਾਰਟ, ਸ਼ਾਰਪ ਅਤੇ ਸੇਵੀ ਹਨ।

CNG ਕਾਰਾਂ ਕਿਉਂ ਬਣ ਰਹੀਆਂ ਸਭ ਦੀ ਪਸੰਦ, ਪੜ੍ਹੋ ਪੂਰੀ ਖ਼ਬਰ

ਆਫ-ਰੋਡਿੰਗ ਟਰੈਕ 'ਤੇ, ਨਵੀਂ ਗਲਸਟਰ ਕਾਫੀ ਬਿਹਤਰ ਹੈ। ਗੰਦੇ ਰਸਤੇ ਤੋਂ ਪਾਣੀ ਤੱਕ ਇਹ ਇੰਨੀ ਅਸਾਨੀ ਨਾਲ ਬਾਹਰ ਆ ਜਾਂਦੀ ਹੈ। ਐਮ ਜੀ ਮੋਟਰ ਦੇ ਨਵੇਂ ਗਲਸਟਰ ਦਾ ਫੋਰਡ ਐਂਡਵੇਅਰ ਅਤੇ ਟੋਯੋਟਾ ਫਾਰਚੂਨਰ ਨਾਲ ਸਿੱਧਾ ਮੁਕਾਬਲਾ ਹੈ। ਫਾਰਚੂਨਰ ਦੇ ਪੈਟਰੋਲ ਆਟੋਮੈਟਿਕ ਵੇਰੀਐਂਟ ਦੀ ਕੀਮਤ 30.25 ਲੱਖ ਰੁਪਏ ਹੈ ਜਦਕਿ ਇਸ ਦਾ ਡੀਜ਼ਲ ਮਾਡਲ 32.34 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਹ 4 ਐਕਸ 4 ਡਰਾਈਵ ਆਪਸ਼ਨ 'ਚ ਆਉਂਦੀ ਹੈ। ਇਸ ਤੋਂ ਇਲਾਵਾ ਫੋਰਡ ਐਂਡਵੇਅਰ ਸਪੋਰਟ ਦੀ ਕੀਮਤ 35.10 ਲੱਖ ਰੁਪਏ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI