MG Cars Price Hike: MG ਨੇ ਗ੍ਰਾਹਕਾਂ ਨੂੰ ਦਿੱਤਾ ਝਟਕਾ, ਕਾਰਾਂ ਦੀ ਕੀਮਤ 1.32 ਲੱਖ ਰੁਪਏ ਤੱਕ ਵਧੀ


MG Hector, MG Astor & MG Gloster Price Hike: ਕਾਰ ਬਣਾਉਣ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ 'ਚ ਹੋਏ ਵਾਧੇ ਦਾ ਹਵਾਲਾ ਦਿੰਦੇ ਹੋਏ ਕਾਰ ਕੰਪਨੀਆਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੀਆਂ ਹਨ। ਇਸੇ ਵਿਚਾਲੇ ਅੱਜ ਐੱਮ ਜੀ ਮੋਟਰ ਇੰਡੀਆ (MG Motor India) ਨੇ ਵੀ ਆਪਣੀਆਂ ਕਾਰਾਂ ਦੀਆਂ ਕੀਮਤਾਂ '1.32 ਲੱਖ ਰੁਪਏ ਦਾ ਵਾਧਾ ਕਰ ਦਿੱਤਾ ਹੈ। ਭਾਰਤ 'ਚ ਐੱਮ ਜੀ MG ਦੇ ਲਾਈਨਅੱਪ 'MG Astor ਸਭ ਤੋਂ ਕਿਫਾਇਤੀ SUV ਹੈ। ਕੰਪਨੀ ਨੇ ਇਸ ਦੀ ਕੀਮਤ '22,000 ਰੁਪਏ ਤੋਂ ਲੈ ਕੇ 30,000 ਰੁਪਏ ਤੱਕ ਦੀ ਕੀਮਤ ਦਾ ਵਾਧਾ ਕੀਤਾ ਹੈ। ਹਾਲਾਂਕਿ ਇਸਦੀ ਸ਼ੁਰੂਆਤੀ ਕੀਮਤ ਹੁਣ ਵੀ 10 ਲੱਖ ਰੁਪਏ ਦੇ ਨੇੜੇ ਹੀ ਹੈ।


ਇਸਦੇ ਇਲਾਵਾ ਕੰਪਨੀ ਨੇ MG Hector ਦੀਆਂ ਕੀਮਤਾਂ 70 ਹਜ਼ਾਰ ਰੁਪਏ ਤੱਕ ਵਧਾਏ ਹਨ। ਇਹ ਵਾਧਾ ਵੇਰੀਐਂਟ ਦੇ ਆਧਾਰ 'ਤੇ ਕੀਤੀ ਗਈ ਹੈ। ਪੈਟਰੋਲ ਵੇਰੀਐਂਟ 'ਤੇ 45 ਹਜ਼ਾਰ ਰੁਪਏ ਤੋਂ ਲੈ ਕੇ 62 ਹਜ਼ਾਰ ਰੁਪਏ ਤੱਕ ਜਦਕਿ ਡੀਜ਼ਲ ਵੇਰੀਐਂਟ '50 ਹਜ਼ਾਰ ਤੋਂ 70 ਹਜ਼ਾਰ ਤੱਕ ਦਾ ਵਾਧਾ ਹੋਇਆ ਹੈ। ਉੱਥੇ ਹੀ, ਇਸ ਦੇ ਇਲਾਵਾ MG Hector Plusਪੈਟਰੋਲ ਵੇਰੀਐਂਟ ਨੂੰ 49 ਹਜ਼ਾਰ ਰੁਪਏ ਤੋਂ ਲੈ ਕੇ 61 ਹਜ਼ਾਰ ਰੁਪਏ ਤੱਕ ਅਤੇ ਡੀਜ਼ਲ ਵੇਰੀਐਂਟ ਨੂੰ 51 ਹਜ਼ਾਰ ਤੋਂ 69 ਹਜ਼ਾਰ ਰੁਪਏ ਤੱਕ ਮਹਿੰਗਾ ਕੀਤਾ ਗਿਆ ਹੈ।


ਕੰਪਨੀ ਨੇ MG Gloster ‘ਤੇ ਸਭ ਤੋਂ ਜ਼ਿਆਦਾ ਕੀਮਤ ਵਧਾਈ ਹੈ। ਇਸਦੀ ਕੀਮਤ 'ਚ ਕਰੀਬ 1.02 ਲੱਖ ਰੁਪਏ ਤੋਂ ਲੈ ਕੇ 1.32 ਲੱਖ ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਕੀਮਤ ਹਾਲੇ ਵੀ ਟੋਇਟਾ ਫੌਰਚੂਨਰ ਦੀ ਤੁਲਨਾ 'ਚ ਘੱਟ ਹੈ। ਬਾਜ਼ਾਰ 'ਚ ਇਸਦਾ ਮੁਕਾਬਲਾ ਟੋਇਟਾ ਫੌਰਚੂਨਰ ਨਾਲ ਮੰਨਿਆ ਜਾਂਦਾ ਹੈ। ਦਸ ਦਈਏ ਕਿ ਟੋਇਟਾ ਨੇ ਹਾਲ ਹੀ 'ਚ ਆਪਣੀ ਫੌਰਚੂਨਰ ਦੀ ਕੀਮਤ ਵਧਾਈ ਹੈ।


MG ਦੀਆਂ ਕਾਰਾਂ ਦੀਆਂ ਨਵੀਆਂ ਕੀਮਤਾਂ


MG Astor: ਪੁਰਾਣੀ ਕੀਮਤ 9.78 ਲੱਖ ਰੁਪਏ ਤੋਂ 17.38 ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 9.98 ਲੱਖ ਰੁਪਏ ਤੋਂ 17.73 ਲੱਖ ਰੁਪਏ ਵਿਚਕਾਰ ਹੈ।


MG Hector (Petrol): ਪੁਰਾਣੀ ਕੀਮਤ 13.50 ਲੱਖ ਰੁਪਏ ਤੋਂ 18.75 ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 13.95 ਲੱਖ ਰੁਪਏ ਤੋਂ 19.28 ਲੱਖ ਰੁਪਏ ਵਿਚਕਾਰ ਹੈ।


MG Hector (Diesel): ਪੁਰਾਣੀ ਕੀਮਤ 14.99 ਲੱਖ ਰੁਪਏ ਤੋਂ 19.21 ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 15.49 ਲੱਖ ਰੁਪਏ ਤੋਂ 19.91ਲੱਖ ਰੁਪਏ ਵਿਚਕਾਰ ਹੈ।


MG Hector Plus (Petrol): ਪੁਰਾਣੀ ਕੀਮਤ 13.97 ਲੱਖ ਰੁਪਏ ਤੋਂ 19.50 ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 15.96 ਲੱਖ ਰੁਪਏ ਤੋਂ 20.00ਲੱਖ ਰੁਪਏ ਵਿਚਕਾਰ ਹੈ।


MG Hector Plus (Diesel) ਪੁਰਾਣੀ ਕੀਮਤ 15.39 ਲੱਖ ਰੁਪਏ ਤੋਂ 19.95ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 15.95ਲੱਖ ਰੁਪਏ ਤੋਂ 20.50ਲੱਖ ਰੁਪਏ ਵਿਚਕਾਰ ਹੈ।


MG Gloster: ਪੁਰਾਣੀ ਕੀਮਤ 29.98 ਲੱਖ ਰੁਪਏ ਤੋਂ 37.68 ਲੱਖ ਰੁਪਏ ਤੱਕ ਸੀ। ਹੁਣ ਨਵੀਆਂ ਕੀਮਤਾਂ 30.99 ਲੱਖ ਰੁਪਏ ਤੋਂ 38.99ਲੱਖ ਰੁਪਏ ਵਿਚਕਾਰ ਹੈ।



ਇਹ ਵੀ ਪੜ੍ਹੋ: CBSE Class 12: ਸੁਪਰੀਮ ਕੋਰਟ ਨੇ ਇਹ ਸ਼ਰਤ ਹੱਟਾ ਕੇ CBSE ਦੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤCBSE Class 12: ਸੁਪਰੀਮ ਕੋਰਟ ਨੇ ਇਹ ਸ਼ਰਤ ਹੱਟਾ ਕੇ CBSE ਦੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Car loan Information:

Calculate Car Loan EMI