ਉਨਾਓ: ਉਨਾਓ ਸਦਰ ਤੋਂ ਭਾਜਪਾ ਦੇ ਵਿਧਾਇਕ ਪੰਕਜ ਗੁਪਤਾ ਨੂੰ ਸ਼ੁੱਕਰਵਾਰ ਨੂੰ ਆਯੋਜਿਤ ਇੱਕ ਰੈਲੀ ਵਿੱਚ ਇੱਕ ਕਿਸਾਨ ਨੇਤਾ ਨੇ ਮੰਚ 'ਤੇ ਜਨਤਕ ਤੌਰ 'ਤੇ ਥੱਪੜ ਮਾਰ ਦਿੱਤਾ। ਸਮਾਜਵਾਦੀ ਪਾਰਟੀ ਨੇ ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਟਵੀਟ ਕਰਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਡੰਡੇ ਦੇ ਸਹਾਰੇ ਸਟੇਜ ਵੱਲ ਵਧਦਾ ਹੈ। ਇਸ ਦੌਰਾਨ ਜਦੋਂ ਭਾਜਪਾ ਵਿਧਾਇਕ ਬਜ਼ੁਰਗ ਦਾ ਆਸ਼ੀਰਵਾਦ ਲੈਣ ਲਈ ਅੱਗੇ ਝੁਕਿਆ, ਤਾਂ ਕਿਸਾਨ ਉਸ ਨੂੰ ਥੱਪੜ ਮਾਰਦਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵਾਲੇ ਉਸ ਬਜ਼ੁਰਗ ਨੂੰ ਫੜ ਕੇ ਸਟੇਜ ਤੋਂ ਹੇਠਾਂ ਲੈ ਜਾਇਆ ਜਾਂਦਾ ਹੈ।




ਇਸ ਘਟਨਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਟਵੀਟ ਕਰਕੇ ਲਿਖਿਆ, ਕਿਸਾਨ ਦਾ ਇਹ ਥੱਪੜ ਭਾਜਪਾ ਵਿਧਾਇਕ ਦੇ ਮੂੰਹ 'ਤੇ ਚਪੇੜ ਨਹੀਂ, ਸਗੋਂ ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਦੀਆਂ ਨੀਤੀਆਂ, ਕੁਸ਼ਾਸਨ ਅਤੇ ਤਾਨਾਸ਼ਾਹੀ ਦੇ ਮੂੰਹ 'ਤੇ ਚਪੇੜ ਹੈ! ਖ਼ਬਰਾਂ ਮੁਤਾਬਕ ਇਹ ਪ੍ਰੋਗਰਾਮ ਦੋ ਦਿਨ ਪਹਿਲਾਂ ਹੋਇਆ ਸੀ, ਜਿਸ ਦੀ ਵੀਡੀਓ ਵਾਇਰਲ ਹੋ ਰਿਹਾ ਹੈ।


ਦੱਸ ਦਈਏ ਕਿ ਬੀਜੇਪੀ ਵਿਧਾਇਕ ਪੰਕਜ ਗੁਪਤਾ ਦੋ ਦਿਨ ਪਹਿਲਾਂ ਉਨਾਵ ਦੇ ਆਇਰਾ ਭਡਿਆਰ ਵਿੱਚ ਗੁਲਾਬ ਸਿੰਘ ਲੋਧੀ ਅਤੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਜਨਮ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੀ। ਇਸੇ ਪਿੰਡ ਦੇ ਕਿਸਾਨ ਛਤਰਪਾਲ ਨੇ ਸਟੇਜ 'ਤੇ ਪਹੁੰਚ ਕੇ ਵਿਧਾਇਕ ਨੂੰ ਥੱਪੜ ਮਾਰ ਦਿੱਤਾ। ਇਸ ਕਾਰਨ ਸਨਸਨੀ ਫੈਲ ਗਈ। ਛਤਰਪਾਲ ਇਸੇ ਪਿੰਡ ਦਾ ਵਸਨੀਕ ਹੈ। ਅਵਾਰਾ ਪਸ਼ੂਆਂ ਕਾਰਨ ਛਤਰਪਾਲ ਦੀ ਫ਼ਸਲ ਬਰਬਾਦ ਹੋ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਸੀ।


ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਕਿਸਾਨ ਆਗੂ ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਸੀ ਅਤੇ ਇਸ ਗੁੱਸੇ ਕਾਰਨ ਕਿਸਾਨ ਨੇ ਅਜਿਹਾ ਕਰ ਦਿੱਤਾ। ਇਸ ਤੋਂ ਬਾਅਦ ਵੀਡੀਓ 'ਚ ਵਿਧਾਇਕ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਉਸ ਨੇ ਪਿਆਰ ਨਾਲ ਮਾਰਿਆ ਹੈ। ਹਾਲਾਂਕਿ ਭਾਜਪਾ ਵਰਕਰਾਂ ਨੇ ਕਿਸਾਨ ਆਗੂ ਨੂੰ ਘੇਰ ਲਿਆ।



ਇਹ ਵੀ ਪੜ੍ਹੋ: Chandigarh Mayor: ਚੰਡੀਗੜ੍ਹ ਦਾ ਨਵੇਂ ਮੇਅਰ ਲਈ ਇੰਤਜ਼ਾਰ ਖ਼ਤਮ, ਭਾਜਪਾ ਤੇ 'ਆਪ' ਵਿਚਾਲੇ ਮੁਕਾਬਲਾ ਦਿਲਚਸਪ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904