ਨਵੀਂ ਦਿੱਲੀ: ਭਾਰਤ 'ਚ ਹੁੰਡਈ ਦੀ ਨਵੀਂ ਜਨਰੇਸ਼ਨ Elite i20 ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਇਸ ਕਾਰ ਦਾ ਇੰਤਜ਼ਾਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਕੰਪਨੀ ਇਸ ਸਾਲ ਅਗਸਤ 'ਚ ਕਾਰ ਲੌਂਚ ਕਰੇਗੀ ਪਰ ਹੁਣ ਆਈ ਤਾਜ਼ਾ ਰਿਪੋਰਟ ਮੁਤਾਬਕ ਇਹ ਕਾਰ ਇਸ ਸਾਲ ਜੂਨ 'ਚ ਲੌਂਚ ਕੀਤੀ ਜਾ ਸਕਦੀ ਹੈ।


ਨਵੀਂ ਜਨਰੇਸ਼ਨ Elite i20 ਦਾ ਇੰਟੀਰੀਅਰ ਇਸ ਵਾਰ ਪਹਿਲਾਂ ਤੋਂ ਕਾਫੀ ਵੱਖਰਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗ੍ਰੈਂਡ i10 ਨਿਓਸ ਜਿਹਾ ਵੀ ਹੋ ਸਕਦਾ ਹੈ। ਇਸ 'ਚ 10.25 ਇੰਚ ਦਾ ਟਚ ਸਕ੍ਰੀਨ ਇਨਫੋਟੇਨਮੈਂਟ ਸਿਸਟਮ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਾਰ 'ਚ ਵਾਇਰਲੈਸ ਚਾਰਜਿੰਗ, ਬਲੂਲਿੰਕ ਕਾਰ ਕਨੈਕਟਡ ਟੈਕਨਾਲੋਜੀ ਤੇ ਲੈਦਰ ਸੀਟਾਂ ਜਿਹੇ ਕਈ ਫੀਚਰ ਮਿਲ ਸਕਦੇ ਹਨ। ਡਿਜ਼ਾਇਨ ਦੇ ਮਾਮਲੇ 'ਚ ਪਹਿਲਾਂ ਨਾਲੋਂ ਨਵੀਂ ਦਿਖ ਹੋਵੇਗੀ।

ਸਬੰਧਤ ਖ਼ਬਰ- ਇਤਿਹਾਸ 'ਚ ਇਹ ਵੀ ਪਹਿਲੀ ਵਾਰ! ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦਾ ਹੋਇਆ ਇਹ ਹਾਲ
ਹੁੰਡਈ ਆਪਣੀ ਨਵੀਂ ਜਨਰੇਸ਼ਨ Elite i20 ਨੂੰ BS6 ਇੰਜਣ ਨਾਲ ਲੌਂਚ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਚ 1.2 ਲੀਟਰ ਪੈਟਰੋਲ ਤੇ 1.5 ਲੀਟਰ ਡੀਜ਼ ਇੰਜਣ ਦੀ ਆਪਸ਼ਨ ਮਿਲੇਗੀ। ਇਸ ਕਾਰ ਚ 1.0 ਲੀਟਰ ਟਰਬੋ ਪੈਟਰੋਲ ਇੰਜਣ ਵੀ ਦਿੱਤਾ ਜਾ ਸਕਦਾ ਹੈ।

ਇਹ ਇਕ ਪ੍ਰੀਮੀਅਮ ਹੈਚਬੈਕ ਕਾਰ ਹੈ ਤੇ ਇਸ ਵਿੱਚ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਨਵੀਂ i20 ਵਿੱਚ ਐਂਟੀ ਲੌਕ ਬ੍ਰੇਕਿੰਗ ਸਿਸਟਮ ਦੇ ਨਾਲ EBD, 6-ਏਅਰਬੈਗ, ਰੀਅਰ ਵਿਊ ਕੈਮਰਾ, ਸਨਰੂਫ ਤੇ ਰੀਅਰ ਪਾਰਕਿੰਗ ਸੈਂਸਰ ਜਿਵੇ ਫੀਚਰਜ਼ ਮਿਲਣਗੇ। ਨਵੀਂ i20 ਭਾਰਤ ਵਿੱਚ ਮੌਜੂਦ ਮਾਡਲ ਤੋਂ ਵੱਧ ਸਪੋਰਟੀ ਤੇ ਤਿੱਖੇ ਨੈਣ-ਨਕਸ਼ਾਂ ਯਾਨੀ ਸ਼ਾਰਪ ਡਿਜ਼ਾਈਨ ਵਾਲੀ ਹੋਵੇਗੀ। ਇਸ ਦੀ ਲੰਬਾਈ ਤੇ ਵ੍ਹੀਲਬੇਸ ਪਹਿਲਾਂ ਦੇ ਮੁਕਾਬਲੇ ਕ੍ਰਮਵਾਰ 5 ਤੇ 10 ਐਮਐਮ ਵਧਾਈ ਜਾਵੇਗੀ ਹੈ।

ਇਹ ਵੀ ਪੜ੍ਹੋ- ਲੌਕਡਾਊਨ ਖੋਲ੍ਹਣ ਪ੍ਰਤੀ ਆਨੰਦ ਮਹਿੰਦਰਾ ਦੀ ਸਰਕਾਰ ਨੂੰ ਸਲਾਹ
ਨਵੀਂ ਜੇਨਰੇਸ਼ਨ ਦੀ Elite i20 ਦੀ ਸਿੱਧੀ ਟੱਕਰ ਮਾਰੂਤੀ ਸੁਜ਼ੂਕੀ ਬੋਲੇਨੋ ਹੈ। ਬੋਲੇਨੋ ਇਸ ਸਮੇਂ ਪ੍ਰੀਮੀਅਮ ਹੈਚਬੈਕ ਕਾਰ ਸੈਗਮੈਂਟ ਵਿੱਚ ਕਾਫੀ ਪ੍ਰਚਲਿਤ ਹੈ। ਇਸ ਦੀ ਸ਼ੁਰੂਆਤੀ ਕੀਮਤ 5.63 ਲੱਖ ਰੁਪਏ ਹੈ। ਹੁੰਡਈ ਵੀ ਆਪਣੀ ਨਵੀਂ ਆਈ 20 ਨੂੰ ਇਸ ਦੇ ਮੁਕਾਬਲੇ ਵਿੱਚ ਹੀ ਉਤਾਰੇਗੀ।

Car loan Information:

Calculate Car Loan EMI