Discount Offer On Nissan Kicks For December 2021: ਸਾਲ ਦਾ ਆਖਰੀ ਮਹੀਨਾ ਚੱਲ ਰਿਹਾ ਹੈ। ਹਰ ਸਾਲ ਇਸ ਮਹੀਨੇ 'ਚ ਕਾਰ ਕੰਪਨੀਆਂ ਗਾਹਕਾਂ ਨੂੰ ਆਫਰ ਦਿੰਦੀਆਂ ਹਨ। ਇਸ ਸਾਲ ਵੀ ਕਈ ਕਾਰ ਕੰਪਨੀਆਂ ਆਪਣੀਆਂ ਕਾਰਾਂ 'ਤੇ ਆਫਰ ਦੇ ਰਹੀਆਂ ਹਨ। ਨਿਸਾਨ ਵੀ ਉਨ੍ਹਾਂ ਵਿੱਚੋਂ ਇੱਕ ਹੈ। ਕੰਪਨੀ ਕੁਝ ਸ਼ਰਤਾਂ ਦੇ ਨਾਲ ਆਪਣੀ SUV Nissan Kicks 'ਤੇ 1 ਲੱਖ ਰੁਪਏ ਤੱਕ ਦੇ ਫਾਇਦਿਆਂ ਦੇ ਆਫਰ ਪੇਸ਼ ਕਰ ਰਹੀ ਹੈ।
ਇਹ ਜਾਣਕਾਰੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ। ਇੱਕ ਲੱਖ ਰੁਪਏ ਦੇ ਕੁੱਲ ਲਾਭ ਦੀ ਪੇਸ਼ਕਸ਼ ਵਿੱਚ ਗਾਹਕ ਇਸ ਨੂੰ ਆਨਲਾਈਨ ਬੁੱਕ ਕਰਨ 'ਤੇ 5 ਹਜ਼ਾਰ ਰੁਪਏ ਦਾ ਲਾਭ ਲੈ ਸਕਣਗੇ। ਇਹ 5 ਹਜ਼ਾਰ ਰੁਪਏ ਦਾ ਲਾਭ ਸਿਰਫ਼ ਆਨਲਾਈਨ ਬੁਕਿੰਗ ਕਰਨ ਵਾਲਿਆਂ ਤੱਕ ਸੀਮਤ ਹੈ।
ਨਿਸਾਨ ਕਿਕਸ 'ਤੇ ਆਫਰਸ
ਨਿਸਾਨ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਮੁਤਾਬਕ, ਕੰਪਨੀ ਨਿਸਾਨ ਕਿਕਸ ਦੇ 1.3 ਲੀਟਰ ਟਰਬੋ ਵੇਰੀਐਂਟ 'ਤੇ 1 ਲੱਖ ਰੁਪਏ ਦੇ ਕੁੱਲ ਫਾਇਦਿਆਂ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਵਿੱਚ 15,000 ਰੁਪਏ ਦੀ ਨਕਦ ਛੋਟ, 70,000 ਰੁਪਏ ਦਾ ਐਕਸਚੇਂਜ ਬੋਨਸ, ਆਨਲਾਈਨ ਬੁਕਿੰਗ ਬੋਨਸ 5,000 ਰੁਪਏ ਅਤੇ 10,000 ਰੁਪਏ ਦਾ ਕਾਰਪੋਰੇਟ ਲਾਭ ਸ਼ਾਮਲ ਹੈ। ਇਸ ਤੋਂ ਇਲਾਵਾ ਕੰਪਨੀ ਇਸ 'ਤੇ 7.99 ਫੀਸਦੀ ਦੀ ਵਿਆਜ ਦਰ 'ਤੇ ਲੋਨ ਲੈਣ ਦਾ ਆਫਰ ਵੀ ਦੇ ਰਹੀ ਹੈ।
ਇਸ ਦੇ ਨਾਲ ਹੀ, ਕੰਪਨੀ ਕਿਕਸ ਦੇ 1.5-ਲੀਟਰ ਵੇਰੀਐਂਟ 'ਤੇ ਸਿਰਫ 45,000 ਰੁਪਏ ਤੱਕ ਦੇ ਆਫਰ ਪੇਸ਼ ਕਰ ਰਹੀ ਹੈ। ਇਸ ਵਿੱਚ 10,000 ਰੁਪਏ ਦਾ ਨਕਦ ਲਾਭ, 20,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦਾ ਆਨਲਾਈਨ ਬੁਕਿੰਗ ਬੋਨਸ ਤੇ 10,000 ਰੁਪਏ ਦਾ ਕਾਰਪੋਰੇਟ ਲਾਭ ਸ਼ਾਮਲ ਹੈ। ਦੱਸ ਦੇਈਏ ਕਿ ਕਿਕਸ ਦੇ ਸਾਰੇ ਵੇਰੀਐਂਟ 'ਤੇ ਆਨਲਾਈਨ ਬੁਕਿੰਗ 'ਤੇ 5000 ਰੁਪਏ ਦੇ ਫਾਇਦੇ ਲਾਗੂ ਹਨ।
ਨਿਸਾਨ ਕਿਕਸ ਦੀ ਕੀਮਤ ਤੇ ਫੀਚਰਸ
Nissan Kicks ਦੀ ਸ਼ੁਰੂਆਤੀ ਕੀਮਤ 9.50 ਲੱਖ ਰੁਪਏ ਹੈ, ਇਸ ਦੇ ਟੌਪ ਵੇਰੀਐਂਟ ਲਈ 14.65 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ। SUV ਦੋ ਪੈਟਰੋਲ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ, ਇੱਕ- 1.3-ਲੀਟਰ ਟਰਬੋ-ਪੈਟਰੋਲ ਤੇ ਦੂਜਾ- 1.5-ਲੀਟਰ ਪੈਟਰੋਲ। ਦੱਸ ਦਈਏ ਕਿ ਇਸ ਦਾ 1.3-ਲੀਟਰ ਟਰਬੋ ਇੰਜਣ 154 Bhp ਦੀ ਪਾਵਰ ਅਤੇ 254 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਇਸ ਦੇ ਨਾਲ ਹੀ 1.5-ਲੀਟਰ ਇੰਜਣ 105 bhp ਦੀ ਪਾਵਰ ਅਤੇ 142 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। SUV ਵਿੱਚ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ, 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ CVT ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ ਹਨ।
ਇਹ ਵੀ ਪੜ੍ਹੋ: Punjab Election 2022: ਸੁੱਚਾ ਸਿੰਘ ਛੋਟੇਪੁਰ ਫੜਨਗੇ ਅਕਾਲੀ ਦਲ ਦਾ ਪੱਲਾ? ਅੱਜ ਹੋ ਸਕਦਾ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Car loan Information:
Calculate Car Loan EMI