ਨਵੀਂ ਦਿੱਲੀ: ਭਾਰਤ ਵਿੱਚ ਬਹੁਤ ਥੋੜ੍ਹੀਆਂ ਕਾਰਾਂ ਹਨ ਜਿਨ੍ਹਾਂ ਨੂੰ ਸੇਫਟੀ ਰੇਟਿੰਗ ਵਿੱਚ ਚਾਰ ਜਾਂ ਪੰਜ ਸਟਾਰ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ Nissan Magnite SUV ਹੈ। ਇਸ ਕਾਰ ਨੂੰ Asian NCAP Crash Test ’ਚ ਚਾਰ ਸਟਾਰ ਮਿਲੇ ਹਨ। ਇਸ ਦੀ ਕੀਮਤ ਘੱਟ ਹੈ ਤੇ ਸੁਰੱਖਿਆ ਜ਼ਿਆਦਾ ਹੈ। ਇਸੇ ਲਈ ਇਹ ਕਾਰ ਆਮ ਲੋਕਾਂ ਦੀ ਪਸੰਦ ਬਣਦੀ ਜਾ ਰਹੀ ਹੈ। ਅਹਿਮ ਗੱਲ ਹੈ ਕਿ ਇਸ ਸਭ ਤੋਂ ਸਸਤੀ ਐਸਯੂਵੀ ਵੀ ਮੰਨੀ ਜਾਂਦੀ ਹੈ ਜਿਸ ਦੀ ਕੀਮਤ 5.49 ਲੱਖ ਰੁਪਏ ਤੋ ਸ਼ੁਰੂ ਹੋ ਜਾਂਦੀ ਹੈ।


ਨਵੀਂ Magnite ਦਾ ਡਿਜ਼ਾਈਨ ਬੋਲਡ ਹੈ। ਇਸ ਦਾ ਫ਼੍ਰੰਟ, ਸਾਈਡ ਤੇ ਬੈਕ ਪ੍ਰੋਫ਼ਾਈਲ ਬਹੁਤ ਬਿਹਤਰ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਫ਼੍ਰੰਟ ਗ੍ਰਿੱਲ, ਟੇਲ ਲਾਈਟਸ ਤੇ ਅਲਾੱਇ ਵ੍ਹੀਲਜ਼ ਦਾ ਡਿਜ਼ਾਈਨ ਵੀ ਕਾਫ਼ੀ ਕੂਲ ਜਾਪਦਾ ਹੈ। ਇਸ ਦੀ ਪਲਾਸਟਿਕ ਦੀ ਕੁਆਲਿਟੀ ਤੇ ਫ਼ਿਟ ਫ਼ਿਨਿਸ਼ ਠੀਕ ਹੈ। ਇਸ ਅੰਦਰ ਕਾਫ਼ੀ ਸਪੇਸ ਹੈ।


ਫ਼੍ਰੰਟ ਤੇ ਰੀਅਰ ਦੋਵੇਂ ਸੀਟਾਂ ਉੱਤੇ ਚੋਖਾ ਹੈੱਡ ਤੇ ਲੈੱਗਰੂਮ ਮਿਲਦਾ ਹੈ। ਇਸ ਵਿੱਚ 8 ਇੰਚ ਦੀ ਟੱਚ–ਸਕ੍ਰੀਨ ਇੰਫ਼ੋਟੇਨਮੈਂਟ ਦਿੱਤੀ ਗਈ ਹੈ, ਜੋ ਵਾਇਰਲੈੱਸ ਐਪਲ ਕਾਰ ਪਲੇਅ ਐਂਡ੍ਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਰੂਜ਼ ਕੰਟਰੋਲ, 360 ਡਿਗਰੀ ਅਰਾਊਂਡ ਵਿਯੂ ਕੈਮਰਾ, ਏਅਰ ਪਿਓਰੀਫ਼ਾਇਰ, ਵਾਇਰਲੈੱਸ ਮੋਬਾਇਲ ਚਾਰਜਰ ਤੇ ਜੇਬੀਐੱਲ ਦੇ ਸਪੀਕਰਜ਼ ਜਿਹੇ ਫ਼ੀਚਰਜ਼ ਵੀ ਹਨ।


Nissan Magnite ’ਚ 1.0 ਲਿਟਰ ਦਾ ਪੈਟਰੋਲ ਇੰਜਣ ਹੈ, ਜੋ ਦੋ ਟ੍ਰਿਮ ਵਿੱਚ ਮਿਲੇਗਾ।


ਇੰਜਣ ’ਤੇ ਇੱਕ ਨਜ਼ਰ:


ਇੰਜਣ:         1.0L ਪੈਟਰੋਲ


ਪਾਵਰ:        72 PS


ਟੌਰਕ:         96 NM


ਗੀਅਰਜ਼:      5–ਸਪੀਡ ਮੈਨੂਅਲ


ਮਾਈਲੇਜ:      18.75 KMPL


ਇੰਜਣ:         1.0L ਟਰਬੋ ਪੈਟਰੋਲ


ਪਾਵਰ:        100 PS


ਟੌਰਕ:         152/160 NM


ਗੀਅਰਜ਼:      CVT


ਇਸ ਦੀ ਸਸਪੈਂਸ਼ਨ ਜ਼ਰੂਰ ਕੁਝ ਸਖ਼ਤ ਹੈ ਪਰ ਉਹ ਖ਼ਰਾਬ ਰਸਤਿਆਂ ਤੋਂ ਵੀ ਨਿੱਕਲਣ ਵਿੱਚ ਮਦਦ ਕਰਦੀ ਹੈ। ਜੇ ਤੁਹਾਡਾ ਬਜਟ ਜ਼ਿਆਦਾ ਨਹੀਂ ਹੈ, ਤਾਂ ਤੁਸੀਂ ਇਹ ਕਾਰ ਖ਼ਰੀਦ ਸਕਦੇ ਹੋ। ਇਸ ਦੀ ਸ਼ੁਰੁਆਤੀ ਕੀਮਤ 5.49 ਲੱਖ ਰੁਪਏ ਹੈ।


Nissan Magnite ਦਾ ਸਿੱਧਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੈਜ਼ਾ, ਹਿਯੂਨਡਾਇ ਵੇਨਯੂ, ਕੀਆ ਸੌਨੇਟ, ਟਾਟਾ ਨੈਕਸਨ ਫ਼ੋਰਡ ਈਕੋ ਸਪੋਰਟ ਤੇ ਮਹਿੰਦਰਾ XUV 300 ਜਿਹੀਆਂ ਗੱਡੀਆਂ ਨਾਲ ਹੋਵੇਗਾ।


ਇਹ ਵੀ ਪੜ੍ਹੋ: ਪੈਟਰੋਲ 100 ਤੋਂ ਟੱਪਿਆ! ਹੁਣ ਇਹ ਨੁਕਤੇ ਅਪਣਾਓ ਤੇ ਗੱਡੀ ਦੀ ਮਾਈਲੇਜ਼ ਵਧਾਓ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI