ਨਵੀਂ ਦਿੱਲੀ: ਦੇਸ਼ ’ਚ ਇਸ ਵੇਲੇ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਕਈ ਥਾਵਾਂ ਉੱਤੇ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ। ਅਜਿਹੇ ਹਾਲਾਤ ’ਚ ਉਹ ਲੋਕ ਵੱਧ ਪ੍ਰੇਸ਼ਾਨ ਹਨ, ਜਿਨ੍ਹਾਂ ਦੀ ਕਾਰ ਸਹੀ ਮਾਈਲੇਜ ਨਹੀਂ ਦੇ ਰਹੀ। ਤੁਸੀਂ ਇੱਥੇ ਦੱਸੇ ਜਾ ਰਹੇ ਨੁਕਤਿਆਂ ਰਾਹੀਂ ਆਪਣੀ ਕਾਰ ਦੀ ਮਾਈਲੇਜ ਬਿਹਤਰ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਵਾਧੂ ਪੈਸੇ ਖ਼ਰਚਣ ਦੀ ਕੋਈ ਜ਼ਰੂਰਤ ਨਹੀਂ ਹੈ।



  1. ਕਾਰ ਦੀ ਮਾਈਲੇਜ ਨੂੰ ਬਿਹਤਰ ਰੱਖਣ ਲਈ ਸਮੇਂ ਸਿਰ ਉਸ ਦੀ ਸਰਵਿਸ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਫ਼ਿਲਟਰ ਜ਼ਰੂਰ ਬਦਲਾ ਲਵੋ ਜਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾ ਲਵੋ।

  2. ਕਾਰ ਦੇ ਇੰਜਣ, ਗੀਅਰ, ਆਦਿ ’ਚ ਪੈਣ ਵਾਲੇ ਤੇਲਾਂ ਦੇ ਲੈਵਲ ਦਾ ਪੂਰਾ ਖ਼ਿਆਲ ਰੱਖੋ।

  3. ਕਾਰ ਦੀ ਮਾਈਲੇਜ ਕਈ ਵਾਰ ਤੁਹਾਡੀ ਡਰਾਈਵਿੰਗ ’ਤੇ ਵੀ ਨਿਰਭਰ ਕਰਦੀ ਹੈ। ਕਾਰ ਨੂੰ ਜ਼ਿਆਦਾ ਤੇਜ਼ ਰਫ਼ਤਾਰ ਨਾਲ ਨਾ ਚਲਾਓ, ਤਦ ਤੁਹਾਨੂੰ ਸਹੀ ਮਾਈਲੇਜ ਨਹੀਂ ਮਿਲੇਗੀ।

  4. ਕਾਰ ਦੇ ਸ਼ੀਸ਼ੇ ਬੰਦ ਰੱਖੋ ਕਿਉਂਕਿ ਖੁੱਲ੍ਹੇ ਸ਼ੀਸ਼ਿਆਂ ਰਾਹੀਂ ਹਵਾ ਅੰਦਰ ਘੁਸ ਕੇ ਕਾਰ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਇੰਜਣ ਦਾ ਜ਼ੋਰ ਜ਼ਿਆਦਾ ਲੱਗਦਾ ਹੈ ਤੇ ਮਾਈਲੇਜ ਘਟ ਜਾਂਦੀ ਹੈ।

  5. ਜੇ ਰਾਹ ’ਚ ਜਾਂਦੇ ਸਮੇਂ ਕਿਸੇ ਚੁਰੱਸਤੇ ’ਤੇ ਲਾਲ ਬੱਤੀ ਆ ਗਈ, ਤਾਂ ਕਾਰ ਦਾ ਇੰਜਣ ਆਫ਼ ਕਰ ਦੇਵੋ। ਇੰਝ ਵੀ ਤੁਸੀਂ ਤੇਲ ਬਚਾ ਸਕਦੇ ਹੋ।

  6. ਜਦੋਂ ਕਾਰ ਭੀੜ-ਭੜੱਕੇ ਵਿੱਚ ਹੌਲੀ ਰਫ਼ਤਾਰ ਨਾਲ ਜਾ ਰਹੀ ਹੋਵੇ, ਤਦ ਕਾਰ ਦਾ ਏਸੀ ਬੰਦ ਕਰ ਦੇਵੋ ਕਿਉਂਕਿ ਇਸ ਨਾਲ ਇੰਜਣ ’ਤੇ ਲੋਡ ਵਧਦਾ ਹੈ ਤੇ ਮਾਈਲੇਜ ਘਟ ਜਾਂਦੀ ਹੈ।


ਇਹ ਵੀ ਪੜ੍ਹੋ: Petrol, Diesel Prices: ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰਹੀਆਂ ਸਥਿਰ, ਨਹੀਂ ਹੋਇਆ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI