Traffic Challan: ਅਜਿਹਾ ਇੱਕ ਵਾਰ ਨਹੀਂ ਸਗੋਂ ਕਈ ਵਾਰ ਹੋਇਆ ਹੋਵੇਗਾ ਜਦੋਂ ਤੁਹਾਡਾ ਸਾਹਮਣਾ ਟ੍ਰੈਫਿਕ ਪੁਲਿਸ ਨਾਲ ਹੋਇਆ ਹੋਵੇਗਾ। ਇੰਨਾ ਹੀ ਨਹੀਂ ਕਾਗਜ਼ ਅਧੂਰੇ ਹੋਣ ਜਾਂ ਨਾ ਹੋਣ ਦੀ ਸੂਰਤ 'ਚ ਤੁਹਾਨੂੰ ਚਲਾਨ ਭਰਨਾ ਪਿਆ ਹੋਵੇਗਾ। ਇਸ ਦੀ ਕੀਮਤ ਤੁਹਾਨੂੰ ਕਈ ਵਾਰ 2000 ਤੋਂ 5000 ਰੁਪਏ ਦੇ ਕੇ ਚੁਕਾਉਣੀ ਪਈ ਹੋਵੇਗੀ।



ਜ਼ਾਹਿਰ ਹੈ ਕਿ ਇਹ ਖਰਚ ਹੋਣ ਵਾਲੀ ਇਹ ਰਕਮ ਤੁਹਾਡਾ ਬਜਟ ਵਿਗਾੜ ਸਕਦੀ ਹੈ ਪਰ ਇੱਥੇ ਤੁਹਾਨੂੰ ਦੱਸ ਦੇਈਏ ਕਿ ਹੁਣ ਤੁਸੀਂ ਬਿਨਾਂ ਕਿਸੇ ਟੈਨਸ਼ਨ ਦੇ ਆਪਣੀ ਕਾਰ ਤੇ ਮੋਟਰਸਾਈਕਲ ਨੂੰ ਸੜਕ 'ਤੇ ਲੈ ਜਾ ਸਕਦੇ ਹੋ ਕਿਉਂਕਿ ਹੁਣ ਬਗੈਰ ਦਸਤਾਵੇਜ਼ ਚਲਾਨ ਕੱਟਣ ਵਾਲੀ ਘਟਨਾ ਬੀਤੇ ਦਿਨਾਂ ਦੀ ਗੱਲ ਚੁੱਕੀ ਹੈ।

ਦਰਅਸਲ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜੇਕਰ ਤੁਸੀਂ ਕਿਸੇ ਕਾਰਨ ਆਪਣਾ ਡਰਾਈਵਿੰਗ ਲਾਇਸੈਂਸ ਜਾਂ ਵਾਹਨ ਦੇ ਕਾਗਜ਼ ਭੁੱਲ ਗਏ ਹੋ, ਤਾਂ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ। ਜੇਕਰ ਤੁਹਾਨੂੰ ਗੱਲ ਨਹੀਂ 'ਤੇ ਯਕੀਨ ਨਹੀਂ ਤਾਂ ਆਓ ਤੁਹਾਨੂੰ ਪੂਰੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਾਂ।

ਕਾਰ ਦੇ ਕਾਗਜ਼ਾਤ ਨਾ ਹੋਣ 'ਤੇ ਵੀ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ
ਦਰਅਸਲ ਜੇਕਰ ਕਿਸੇ ਕਾਰਨ ਤੁਸੀਂ ਆਪਣੀ ਕਾਰ ਦੇ ਕਾਗਜ਼ ਘਰ ਭੁੱਲ ਆਉਂਦੇ ਹੋ ਤਾਂ ਯਕੀਨਨ ਟ੍ਰੈਫਿਕ ਪੁਲਿਸ ਨੂੰ ਦੇਖਦੇ ਹੀ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ। ਇੰਨਾ ਹੀ ਨਹੀਂ ਚੈਕਿੰਗ ਦੌਰਾਨ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ ਪਰ ਜੇਕਰ ਤੁਸੀਂ ਚਲਾਨ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾਉਣ ਨਾਲ ਵਾਹਨ ਦੇ ਕਾਗਜ਼ਾਤ ਨਾ ਹੋਣ 'ਤੇ ਵੀ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ।

ਇਸ ਲਈ ਤੁਹਾਨੂੰ ਗੂਗਲ ਪਲੇ ਸਟੋਰ ਤੋਂ ਇਕ ਐਪ ਡਾਊਨਲੋਡ ਕਰਨਾ ਹੋਵੇਗਾ। ਅਸੀਂ ਇੱਥੇ ਜਿਸ ਐਪ ਬਾਰੇ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਡਿਜੀ ਲਾਕਰ ਐਪ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਇਕ ਸਰਕਾਰੀ ਐਪ ਹੈ, ਜਿਸ 'ਚ ਤੁਸੀਂ ਆਪਣੇ ਸਾਰੇ ਕਾਗਜ਼ਾਤ ਸੇਵ ਕਰ ਸਕਦੇ ਹੋ।  ਲੋੜ ਪੈਣ 'ਤੇ ਐਪ ਰਾਹੀਂ ਦਸਤਾਵੇਜ਼ ਦਿਖਾ ਸਕਦੇ ਹੋ।


Car loan Information:

Calculate Car Loan EMI